jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਲੇਬਰ ਦੀ ਕਮੀ ਤੇ ਸ਼ਹਿਰਾਂ ਵੱਲ ਪ੍ਰਵਾਸ ਕਾਰਨ ਵੱਡੇ ਕਿਸਾਨ ਹੋ ਰਹੇ ਨੇ ਖੇਤੀ ਧੰਦੇ ਤੋਂ ਦੂਰ

www.sabblok.blogspot.com
ਫਰੀਦਕੋਟ 8 ਦਸੰਬਰ ( ਗੁਰਭੇਜ ਸਿੰਘ ਚੌਹਾਨ ) ਪਿਛਲੇ ਕੁੱਝ ਸਾਲਾਂ ਤੋਂ ਵਧ ਰਹੀਆਂ ਖੇਤੀ ਲਾਗਤਾਂ, ਫਸਲਾਂ ਦੇ ਵਾਜਬ ਭਾਅ ਨਾਂ ਮਿਲਣਾਂ ਅਤੇ ਲੇਬਰ ਦੀ ਕਮੀ ਨੇ ਵੱਡੇ ਕਿਸਾਨਾਂ ਨੂੰ ਖੇਤੀ ਧੰਦਾ ਛੱਡਕੇ ਹੋਰ ਵਪਾਰਕ ਕੰਮਾਂ ਵੱਲ ਮੋੜ ਦਿੱਤਾ ਹੈ, ਜਿਸ ਕਰਕੇ ਬਹੁਤੇ ਵੱਡੇ ਕਿਸਾਨ ਪਿੰਡ ਛੱਡਕੇ ਸ਼ਹਿਰਾਂ ਵਿਚ ਜਾ ਵੱਸੇ ਹਨ ਅਤੇ ਉਨ•ਾਂ ਨੇ ਆੜ•ਤਾਂ, ਪ੍ਰਾਪਰਟੀ ਦੀ ਖਰੀਦ ਵੇਚ ਅਤੇ ਕਈ ਤਰਾਂ ਦੇ ਹੋਰ ਵਪਾਰਕ ਧੰਦੇ ਅਪਨਾ ਲਏ ਹਨ ਅਤੇ ਜ਼ਮੀਨਾਂ ਠੇਕੇ ਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਨਾਲ ਉਹ ਆਪਣੇ ਬੱਚਿਆਂ ਦੀ ਪੜ•ਾਈ ਵੀ ਸ਼ਹਿਰਾਂ ਵਿਚ ਰਹਿ ਕੇ ਚੰਗੇ ਸਕੂਲਾਂ ਵਿਚ ਕਰਵਾ ਰਹੇ ਹਨ ਤਾਂ ਕਿ ਉਨ•ਾਂ ਦੇ ਬੱਚੇ ਜੱਟਵਾਦ ਚੋਂ ਨਿੱਕਲਕੇ ਚੰਗੀਆਂ ਨੌਕਰੀਆਂ ਕਰਨ ਜਾਂ ਚੰਗਾ ਵਪਾਰਕ ਖੇਤਰ ਗ੍ਰਹਿਣ ਕਰ ਲੈਣ, ਕਿਉਂ ਕਿ ਖੇਤੀ ਹੁਣ ਬਹੁਤਾ ਲਾਹੇਵੰਦਾ ਧੰਦਾ ਨਹੀਂ ਰਿਹਾ। ਬਹੁਤੇ ਵੱਡੇ ਕਿਸਾਨਾਂ ਅਤੇ ਨੌਕਰੀ ਪੇਸ਼ਾ ਕਿਸਾਨਾਂ ਨੇ ਇਧਰ ਪੰਜਾਬ ਵਿਚ ਜਨਰਲ ਕੈਟਾਗਰੀ ਲਈ ਨੌਕਰੀਆਂ ਦੇ ਦਰਵਾਜ਼ੇ ਬੰਦ ਹੋ ਜਾਣ ਕਾਰਨ ਆਪਣੇ ਬੱਚੇ ਵਿਦੇਸ਼ਾਂ ਵਿਚ ਭੇਜ ਦਿੱਤੇ ਹਨ । ਮਜ਼ਦੂਰ ਵਰਗ ਨੇ ਵੀ ਆਪਣੀ ਸੋਚ ਬਦਲ ਲਈ ਹੈ ਅਤੇ ਉਨ•ਾਂ ਨੇ ਕਿਸਾਨਾਂ ਦੀਆਂ ਖੁਰਲੀਆਂ ਵਿਚ ਹੱਥ ਮਾਰਨ ਦੀ ਬਜਾਏ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਵੱਲ ਧਿਆਨ ਕੇਂਦਰਿਤ ਕਰ ਲਿਆ ਹੈ। ਸਰਕਾਰ ਗਰੀਬ ਵਰਗ ਨੂੰ ਨੌਕਰੀਆਂ ਵਿਚ ਵੀ ਪਹਿਲ ਦੇ ਰਹੀ ਹੈ ਅਤੇ ਵੋਟ ਰਾਜਨੀਤੀ ਕਾਰਨ ਸਸਤਾ ਅਨਾਜ, ਨਰੇਗਾ ਤਹਿਤ ਰੁਜ਼ਗਾਰ, ਮੁਫਤ ਮਕਾਨ, ਟਾਇਲਟ  ਬਣਾਕੇ ਦੇਣ, ਮੁਫਤ ਵਿੱਦਿਆ ਅਤੇ ਹੋਰ ਕਈ ਤਰਾਂ ਦੀਆਂ ਸਹੂਲਤਾਂ ਦੇਣ ਕਾਰਨ ਕੰਮ ਤੋਂ ਜੀ ਚਰਾਉਣ ਲੱਗ ਪਏ ਹਨ। ਕਿਸਾਨੀ ਪਰੀਵਾਰਾਂ ਵਿਚ ਛੋਟੇ ਪਰੀਵਾਰ ਵਾਲੀ ਸੋਚ ਕਾਰਨ ਵੀ ਖੇਤੀ ਦਾ ਧੰਦਾ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਜੋ ਲੇਬਰ ਬਿਹਾਰ ਅਤੇ ਯੂ ਪੀ ਵਿਚੋਂ ਖੇਤੀ ਦਾ ਕੰਮ ਕਰਨ ਆਉਂਦੀ ਸੀ ਉਨ•ਾਂ ਨੂੰ ਆਪਣੇ ਸੂਬਿਆਂ ਵਿਚ ਕੰਮ ਮਿਲਣ ਕਾਰਨ ਉਨ•ਾਂ ਨੇ ਪੰਜਾਬ ਆਉਣਾ ਬੰਦ ਕਰ ਦਿੱਤਾ ਹੈ ਅਤੇ ਜਿਹੜੀ ਲੇਬਰ ਥੋੜ•ੀ ਬਹੁਤੀ ਆ ਰਹੀ ਹੈ ਉਨ•ਾਂ ਨੇ ਖੇਤੀ ਧੰਦੇ ਵਿਚ ਕੰਮ ਕਰਨ ਦੀ ਬਜਾਏ ਸ਼ਹਿਰਾਂ ਵਿਚ ਫੈਕਟਰੀਆਂ ਵਿਚ ਲੇਬਰ ਕਰਨ, ਮਕਾਨ ਉਸਾਰੀ ਕਰਨ ਨੂੰ ਤਰਜੀਹ ਦੇ ਰਹੇ ਹਨ ਅਤੇ ਛੋਟੇ ਛੋਟੇ ਵਪਾਰਕ ਧੰਦੇ ਵੀ ਕਰਨ ਲੱਗ ਪਏ ਹਨ। ਖੇਤੀ ਜੋਗੇ ਤਾਂ ਸਿਰਫ ਉਹ ਕਿਸਾਨ ਰਹਿ ਗਏ ਹਨ ਜਿਨ•ਾਂ ਕੋਲ ਜ਼ਮੀਨਾਂ ਘੱਟ ਹਨ, ਪਰੀਵਾਰ ਵੱਡੇ ਹਨ, ਅਨਪੜ•ਤਾ ਹੈ ਹੋਰ ਕੰਮ ਕਰਨ ਦੀ ਪਹੁੰਚ ਨਹੀਂ ਹੈ ਅਤੇ ਖੇਤੀ ਕਰਨਾਂ ਉਨ•ਾਂ ਦੀ ਮਜ਼ਬੂਰੀ ਹੈ। ਉਹ ਕਿਸਾਨ ਹੀ ਵੱਡੇ ਕਿਸਾਨਾਂ ਤੋਂ ਜ਼ਮੀਨਾਂ ਠੇਕੇ ਆਦਿ ਤੇ ਲੈ ਕੇ ਖੇਤੀ ਕਰ ਰਹੇ ਹਨ ਪਰ ਉਨ•ਾਂ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਅਤੇ ਦਿਨ ਰਾਤ ਮਿਹਨਤ ਕਰਨ ਦੇ ਬਾਵਯੂਦ ਉਹ ਬੈਂਕਾਂ ਅਤੇ ਆੜ•ਤੀਆਂ ਦੇ ਕਰਜ਼ਾਈ ਹੋ ਰਹੇ ਹਨ ਅਤੇ ਉਨ•ਾਂ ਕੋਲ ਜੋ ਛੋਟੇ ਮੋਟੇ ਜ਼ਮੀਨ ਦੇ ਟੁਕੜੇ ਹਨ ਉਹ ਖੁਰ ਰਹੇ ਹਨ।

No comments: