www.sabblok.blogspot.com
ਸਰਕਾਰ ਨੇ ਗੱਲ ਕਰਨ ਲਈ ਸੱਦੇ ਅਧਿਆਪਕਾਂ ਦੇ ਵਫ਼ਦ ਨੂੰ ਬਿਨਾਂ ਗਲਬਾਤ ਕੀਤੇ ਤੋਰਿਆ ਵਾਪਿਸ
ਇੱਕ ਮਹਿਲਾ ਅਧਿਆਪਕ ਦੀ ਹਾਲਤ ਵਿਗੜੀ ਬਰਨਾਲਾ ਸਿਵਲ ਹਸਪਤਾਲ ਇਲਾਜ਼ ਲਈ ਭੇਜ਼ਿਆ
ਭਦੌੜ/ਸ਼ਹਿਣਾ 19 ਦਸੰਬਰ (ਸਾਹਿਬ ਸੰਧੂ) ਆਪਣੀਆਂ ਮੰਗਾਂ ਲਈ ਸਰਕਾਰ ਦਾ ਪਿੱਟ ਸਿਆਪਾ ਕਰਨ ਵਾਲੇ ਪੰਜਾਬ ਪੱਧਰ ਦੇ ਈ. ਟੀ. ਟੀ ਅਧਿਆਪਕਾਂ ਦਾ ਧਰਨਾਂ ਚੌਥੇ ਦਿਨ ਵੀ ਲਗਾਤਾਰ ਚਲਦਾ ਰਿਹਾ ਤੇ ਮਹਿਲਾਂ ਅਧਿਆਪਕਾਂ ਸਖ਼ਤ ਠੰਡ ਦੇ ਵਾਵਜੂਦ ਵੀ ਟੈਂਕੀ ਤੇ ਡੱਟੀਆਂ ਰਹੀਆਂ। ਇਸ ਦੌਰਾਨ ਅੱਜ਼ ਇੱਕ ਮਹਿਲਾ ਅਧਿਆਪਕ ਦੀ ਹਾਲਤ ਵਿਗੜਨ ਕਰਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਿਰੁੱਧ ਜੋਰਦਾਰ ਪ੍ਰਦਰਸ਼ਨ ਕੀਤਾ। ਹਸਪਤਾਲ ਜ਼ੇਰੇ ਇਲਾਜ਼ ਮਹਿਲਾ ਅਧਿਆਪਕ ਦੀ ਪਹਿਚਾਣ ਰਾਜਵਿੰਦਰ ਕੌਰ ਟੱਲੇਵਾਲ ਵੱਜੋਂ ਹੋਈ ਹੈ। ਇਸ ਦੌਰਾਨ ਅਧਿਆਪਕਾਂ ਨੇ ਦੱਸਿਆ ਕਿ ਡੀ. ਸੀ ਬਰਨਾਲਾ ਵੱਲੋਂ ਅਧਿਆਪਕਾਂ ਦੇ ਇੱਕ ਪੰਜ ਮੈਂਬਰੀ ਵਫ਼ਦ ਨੂੰ ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ ਭੇਜ਼ਿਆ ਸੀ ਪੰ੍ਰਤੂ ਸਰਕਾਰੀ ਅਧਿਕਾਰੀਆਂ ਨੇ ਉਹਨਾਂ ਨੂੰ ਬਿਨਾਂ ਕੋਈ ਵਿਸਵਾਸ ਦਿਵਾਏ ਵਾਪਿਸ ਮੌੜ ਦਿੱਤਾ ਤੇ ਇਹ ਅਧਿਆਪਕ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ ਤੇ ਨੋਟੀਫਕੇਸ਼ਨ ਜਾਰੀ ਨਹੀ ਹੋ ਜਾਂਦਾ ਟੈਂਕੀ ਤੇ ਹੀ ਰਹਿਣ ਦੀ ਜਿੱਦ ਤੇ ਅੜੇ ਹੋਏ ਹਨ ਤੇ ਵੱਖ ਵੱਖ ਜੱਥੇਬੰਦੀਆਂ ਇਹਨਾਂ ਅਧਿਆਪਕਾਵਾਂ ਦੀ ਹਮਾਇਤ ਤੇ ਉਹਨਾਂ ਨਾਲ ਹੀ ਸੰਘਰਸ਼ ਕਰਨ ਵਿੱਚ ਨਾਲ ਸ਼ਾਮਿਲ ਹਨ।
No comments:
Post a Comment