www.sabblok.blogspot.com
ਕਲਸੀ ਨਰਿੰਦਰ ਸਿੰਘ ਬਰਨਾਲ,ਬਟਾਲਾ,- ਅੱਜ ਬਟਾਲਾ ਵਿਖੇ ਅਜਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਦੀ ਅਗਵਾਈ ਹੇਠ ਪਾਰਟੀ ਦੇ ਮੀਤ ਪ੍ਰਧਾਨ ਚੈਨ ਸਿੰਘ, ਨਿਹਾਲ ਸਿੰਘ, ਗੁਰਦੇਵ ਸਿੰਘ, ਕਾਮਰੇਡ ਕੁਲਵੰਤ ਸਿੰਘ, ਗੁਰਮੁੱਖ ਸਿੰਘ, ਪ੍ਰਮਜੀਤ ਕੌਰ, ਮਨਜੀਤ ਕੌਰ, ਨਰਿੰਦਰ ਕੌਰ, ਨਿਰਮਲਾ, ਕਮਲਾ ਗੀਤਾ, ਸਤਿਆ, ਕਮਲੇਸ ਰਾਣੀ, ਰਾਜ ਰਾਣੀ, ਕਾਨਤਾ ਰਾਣੀ ਤੋਂ ਇਲਾਵਾ ਕਾਮਰੇਡ ਮਦਨ ਲਾਲ, ਜੇ.ਕੇ.ਭੱਟੀ, ਰਾਜੂ, ਸੂਬੇਦਾਰ ਕੁਲਵੰਤ ਸਿੰਘ, ਜਤਿੰਦਰ ਕੁਮਾਰ ਘੁੰਮਣ, ਰਣਜੀਤ ਸਿੰਘ ਕਾਹਲੋਂ, ਬਲਜੀਤ ਸਿੰਘ, ਮਹਿੰਦਰ ਸਿੰਘ, ਸੁਲੱਖਣ ਸਿੰਘ, ਜਸਵਿੰਦਰ ਸਿੰਘ ਚੀਮਾ, ਬਲਜੀਤ ਲਾਲੀ, ਨੰਬਰਦਾਰ ਹੀਰਾ ਸਿੰਘ, ਪੰਨਾ ਲਾਲ, ਅਵਤਾਰ ਸਿੰਘ, ਸੁਖਦੇਵ ਰਾਜ ਤੇ ਸ਼ਰਮਾ, ਦੀਪਕ ਕੁਮਾਰ, ਗੁਰਦੀਪ ਸਿੰਘ ਭੱਲਾ, ਵਿਨੋਦ ਕੁਮਾਰ ਅਤੇ ਨੰਬਰਦਾਰ ਸੁਖਦੇਵ ਸਿੰਘ ਅਤੇ ਕੁਲਵੰਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਅਜਾਦ ਪਾਰਟੀ ਦੇ ਵਰਕਰਾਂ ਅਤੇ ਸਮਾਜ ਸੇਵਕਾਂ ਅਤੇ ਤਹਿਸੀਲ ਕੰਪਲੈਕਸ ਬਟਾਲਾ ਦੇ ਸਮੂੰਹ ਟਾਈਪਿਸਟ ਅਤੇ ਅਸਟਾਮ ਫਰੋਸ ਅਤੇ ਅਰਜੀ ਨਵੀਸ ਸਮਾਜ ਸੇਵੀ ਲੋਕਾਂ ਨੇ ਪੰਜਾਬ ਸਰਕਾਰ ਦੇ ਝੂਠੇ ਵਿਕਾਸ ਕਾਰਜਾਂ ਦੇ ਅਖ਼ਬਾਰਾਂ 'ਚ ਪਿੱਟੇ ਜਾ ਰਹੇ ਢੰਡੋਰੇ ਦੇ ਖਿਲਾਫ਼ ਵੱਖ- ਵੱਖ ਬਜ਼ਾਰਾਂ 'ਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਤੇ ਬੱਸਾਂ ਦਾ ਚੱਕਾ ਜਾਮ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਕਲਸੀ ਨੇ ਬਾਦਲ ਸਰਕਾਰ ਦੇ ਝੂਠੇ ਵਿਕਾਸ ਕਾਰਜਾਂ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਕਹਿੰਦੀ ਕੁੱਝ ਤੇ ਕਰਦੀ ਕੁੱਝ ਹੋਰ ਏ, ਬਟਾਲਾ ਸ਼ਹਿਰ ਨਰਕ ਬਣਿਆ ਪਿਆ ਏ, ਥਾਂ ਥਾਂ ਤੇ ਗੰਦਗੀ ਦੇ ਢੇਰ ਅਤੇ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹੀ ਨਜ਼ਰ ਆਉਂਦੀਆਂ ਨੇ ਕਿਸੇ ਵੀ ਸੜਕ ਤੇ ਰੋਸ਼ਨੀ ਦਾ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਸੜਕਾਂ ਨੂੰ ਵਨ ਵੇ ਕੀਤਾ ਹੈ।
ਡੇਰਾ ਰੋਡ ਫਲਾਈ ਓਵਰ ਦੇ ਹੇਠਲੀ ਸੜਕ ਬੰਜਰ ਬਣੀ ਪਈ ਹੈ ਅਤੇ ਨਾ ਹੀ ਲਾਈਟਾਂ ਦਾ ਪ੍ਰਬੰਧ ਹੈ। ਪ੍ਰਧਾਨ ਕਲਸੀ ਨੇ ਕਿਹਾ ਕਿ ਝੂਠਿਆਂ ਦੀ ਨਾਨੀ ਬਾਦਲ ਸਰਕਾਰ ਨੇ ਨਾਂ ਤਾਂ ਬਟਾਲੇ ਨੂੰ ਜਿਲਾ ਅਤੇ ਨਾ ਹੀ ਨਗਰ ਨਿਗਮ ਵੀ ਨਹੀਂ ਬਣਾਇਆ ਬਲਕਿ ਲੋਕਾਂ ਉਪਰ ਪ੍ਰਾਪਰਟੀ ਵਰਗੇ ਟੈਕਸ ਲਗਾ ਕੇ ਸਾਰਾ ਪੈਸਾ ਕਬੱਡੀ ਵਰਗੇ ਡਰਾਮਿਆਂ ਤੇ ਖਰਚ ਕਰ ਰਹੀ ਏ, ਬਾਦਲ ਸਰਕਾਰ ਗ਼ਰੀਬਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਬਹੁਤ ਬੁਰੀ ਤਰਾਂ ਫੇਲ ਹੋਈ ਹੈ। ਪ੍ਰਧਾਨ ਕਲਸੀ ਨੇ ਮੁੱਖ ਮੰਤਰੀ ਸ. ਬਾਦਲ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਬਟਾਲਾ 'ਚ ਤੁਰੰਤ ਡਿਪਟੀ ਕਮਿਸ਼ਨਰ ਅਤੇ ਜਿਲਾ ਤੇ ਸੈਸ਼ਨ ਜੱਜ ਭੇਜੇ ਜਾਣ, ਇਸ ਦੇ ਨਾਲ ਹੀ ਪ੍ਰਧਾਨ ਕਲਸੀ ਨੇ ਨਗਰ ਕੋਂਸਲ ਬਟਾਲਾ ਦੇ ਕਾਰਜ ਸਾਧਕ ਅਫਸਰ ਅਤੇ ਐਸ.ਡੀ.ਐਮ ਬਟਾਲਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਡਿਪਟੀ ਡਾਇਰੈਕਟਰ ਲੋਕਲ ਬਾਡੀ (ਅਰਬਨ) ਅੰਮ੍ਰਿਤਸਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਤਹਿਸੀਲ ਕੰਪਲੈਕਸ ਬਟਾਲਾ 'ਚ ਬਣੇ ਹੋਏ ਬਾਥਰੂਮ ਜਿਹੜੇ ਕਿ ਪਿਛਲੇ 10- 12 ਸਾਲਾਂ ਤੋਂ ਬੰਦ ਪਏ ਹਨ ਜਿਸ ਕਾਰਨ ਤਹਿਸੀਲ ਅਤੇ ਐਸ.ਡੀ.ਐਮ ਦਫ਼ਤਰਾਂ 'ਚ ਆਉਣ ਜਾਣ ਵਾਲੀਆਂ ਧੀਆਂ ਭੈਣਾਂ ਅਤੇ ਮਰਦਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੇ ਇਸ ਮੁਸ਼ਕਲ ਦੇ ਹੱਲ ਲਈ 48 ਘੰਟੇ ਦੇ ਅੰਦਰ ਅੰਦਰ ਕੋਈ ਐਕਸਨ ਨਾ ਲਿਆ ਤਾਂ ਅਜਾਦ ਪਾਰਟੀ ਨੂੰ ਮੰਗ ਦੀ ਪੂਰਤੀ ਲਈ ਅਣਮਿੱਥੇ ਦਾ ਧਰਨਾ ਦੇਣ ਲਈ ਮਜਬੂਤ ਹੋਣਾ ਪਵੇਗਾ।
No comments:
Post a Comment