www.sabblok.blogspot.com
ਚੰਡੀਗੜ੍ਹ : ਕਦੇ ਸਾਖਰਤਾ 'ਚ ਨੰਬਰ ਇਕ 'ਤੇ ਰਹਿਣ ਵਾਲੇ ਕੇਰਲ ਨੇ ਹੁਣ ਸ਼ਰਾਬ ਦੇ ਮਾਮਲੇ 'ਚ ਵੀ ਸਿਖਰ ਛੋਹ ਲਿਆ ਹੈ। ਪ੍ਰਤੀ ਵਿਅਕਤੀ ਸ਼ਰਾਬ ਦੀ ਸਾਲਾਨਾ ਖਪਤ 'ਚ ਕੇਰਲ ਪੰਜਾਬ ਨਾਲੋਂ ਵੀ ਅੱਗੇ ਹੈ। ਕੇਰਲ 'ਚ ਹਰ ਸਾਲ ਇਕ ਵਿਅਕਤੀ 8।3 ਲਿਟਰ ਸ਼ਰਾਬ ਪੀਂਦਾ ਹੈ ਜਦੋਂਕਿ ਪੰਜਾਬ 'ਚ ਪ੍ਰਤੀ ਵਿਅਕਤੀ ਖਪਤ ਤਿੰਨ ਲਿਟਰ ਦੇ ਕਰੀਬ ਹੈ। ਕੌਮੀ ਅੌਸਤ ਵੀ ਪ੍ਰਤੀ ਵਿਅਕਤੀ 2।8 ਲਿਟਰ ਹੈ ਯਾਨੀ ਪੰਜਾਬ ਸ਼ਰਾਬ ਦੀ ਪ੍ਰਤੀ ਵਿਅਕਤੀ ਖ਼ਪਤ ਕਰਨ ਵਾਲਾ ਦੇਸ਼ ਦਾ ਤੀਸਰਾ ਸਭ ਤੋਂ ਵੱਡਾ ਸੂਬਾ ਹੈ। ਇਥੇ ਵੀ ਦੇਸ਼ ਦੀ ਹੀ ਤਰਜ਼ 'ਤੇ ਵੱਡੀ ਮਾਤਰਾ 'ਚ ਦੇਸੀ ਸ਼ਰਾਬ ਪੀਣ ਵਾਲਿਆਂ ਦੀ ਵੱਡੀ ਗਿਣਤੀ ਹੈ। ਸ਼ਰਾਬ ਪੀਣ ਵਾਲਿਆਂ 'ਚ 90 ਫ਼ੀਸਦੀ ਗਿਣਤੀ ਪੁਰਸ਼ਾਂ ਦੀ ਹੈ। ਉਂਝ ਤਾਂ ਪੰਜਾਬ 'ਚ ਹਰ ਤਰ੍ਹਾਂ ਦਾ ਨਸ਼ਾ ਹੁੰਦਾ ਹੈ ਪਰ ਇਨ੍ਹਾਂ ਵਿਚੋਂ ਇਕ ਤਿਹਾਈ ਸਿਰਫ ਸ਼ਰਾਬ ਦਾ ਨਸ਼ਾ ਕਰਦੇ ਹਨ। ਦੇਸ਼ ਦੇ ਬਾਕੀ ਮੈਟਰੋਪਾਲਿਟਨ ਵਾਂਗ ਪੰਜਾਬ 'ਚ ਵੀ 12ਵੀਂ ਜਮਾਤ ਤਕ ਦੇ 45 ਫ਼ੀਸਦੀ ਬੱਚੇ ਕਦੇ-ਨਾ-ਕਦੇ ਸ਼ਰਾਬ ਦਾ ਸੁਆਦ ਲੈ ਚੁੱਕੇ ਹੈ। ਇਹੀ ਕਾਰਨ ਹੈ ਕਿ ਸੂਬੇ ਤੋਂ ਵੱਡੀ ਗਿਣਤੀ 'ਚ ਜਿਗਰ ਖ਼ਰਾਬੀ ਦੇ ਮਰੀਜ਼ ਪੀਜੀਆਈ ਚੰਡੀਗੜ੍ਹ ਇਲਾਜ ਲਈ ਪਹੁੰਚਦੇ ਹਨ। ਅਜਿਹਾ ਪੀਜੀਆਈ ਦੇ ਡਾਕਟਰਾਂ ਦੀ ਦਲੀਲ ਹੈ। ਨਾਰਥ ਈਸਟ ਸੂਬਿਆਂ 'ਚ ਪੁਰਸ਼ਾਂ ਦੇ ਮੁਕਾਬਲੇ ਅੌਰਤਾਂ ਵੱਧ ਸ਼ਰਾਬ ਪੀਦੀਆਂ ਹਨ। ਬੀਤੇ ਦਿਨੀਂ ਪੀਜੀਆਈ 'ਚ ਐਲਕੋਹਲਿਕ ਰਿਲੇਟਡ ਜੀਆਈ ਡਿਸਆਰਡਰ ਸਬੰਧੀ ਹੋਈ ਸੀਐਮਈ ਦੌਰਾਨ ਇਹ ਦਿਲਚਸਪ ਅੰਕੜੇ ਸਾਹਮਣੇ ਆਏ। ਲੁਧਿਆਣਾ ਦੇ ਪ੍ਰੋ। ਰੱਜੂ ਸਿੰਘ ਨੇ ਸ਼ਰਾਬ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ 'ਤੇ ਐਸੋਚੈਮ ਦੀ ਸਟਡੀਜ਼ ਅਤੇ ਅੰਕੜਿਆਂ ਦਾ ਹਵਾਲਾ ਦਿੱਤਾ। ਇਨ੍ਹਾਂ ਮੁਤਾਬਿਕ ਭਾਰਤ ਦੁਨੀਆਂ 'ਚ ਸ਼ਰਾਬ ਦਾ ਸਭ ਤੋਂ ਤੇਜ਼ ਵੱਧਦਾ ਬਾਜ਼ਾਰ ਹੈ। ਫਿਲਹਾਲ ਦੇਸ਼ ਵਿਚ 6700 ਮਿਲੀਅਨ ਲਿਟਰ ਸ਼ਰਾਬ ਵਿੱਕਦੀ ਹੈ, ਜਿਸਦੀ ਕੀਮਤ 50 ਹਜ਼ਾਰ ਕਰੋੜ ਤੋਂ ਵੀ ਵੱਧ ਹੈ। ਅਜਿਹਾ ਅੰਦਾਜ਼ਾ ਹੈ ਕਿ ਜੇਕਰ ਇਸੇ ਤਰ੍ਹਾਂ ਸ਼ਰਾਬ ਦੀ ਦੇਸ਼ ਵਿਚ ਮਾਰਕਿਟ ਵੱਧਦੀ ਰਹੀ ਤਾਂ ਸਾਲ 2105 ਤਕ ਦੇਸ਼ ਵਿਚ ਤਿੰਨ ਗੁਣਾ ਵੱਧ ਸ਼ਰਾਭ ਵਿਕਣ ਲੱਗੇਗੀ। ਦੇਸ਼ ਵਿਚ ਪੀਤੀ ਜਾਣ ਵਾਲੀ ਕੁਲ ਸ਼ਰਾਬ ਦੀ ਅੱਧੀ ਦੇਸੀ ਸ਼ਰਾਬ ਹੈ। ਦੇਸ਼ ਵਿਚ ਕੁੱਲ ਸ਼ਰਾਬ ਵਿਕਰੀ 'ਚ ਵਿਸਕੀ ਵੀ ਵੱਡੀ ਮਾਤਰਾ 'ਚ ਵਿੱਕਦੀ ਹੈ।
No comments:
Post a Comment