www.sabblok.blogspot.com
ਖੰਨਾ, 19 ਦਸੰਬਰ (ਪਰਮਜੀਤ ਸਿੰਘ ਧੀਮਾਨ) – ਇੱਕ ਪਾਸੇ ਨਾਬਾਲਗ ਬੱਚਿਆਂ ਨੂੰ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਵੇਚਣਾ ਕਾਨੂੰਨ ਦੀ ਉਲੰਘਣਾ ਹੈ, ਪਰ ਹੁਣ ਦੂਜੇ ਪਾਸੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੀ ਸ਼ਰਾਬ ਦੇ ਮੰਨਜ਼ੂਰਸ਼ੁਦਾ ਅਹਾਤਿਆਂ ’ਤੇ ਜਿੱਥੇ ਪਿਆਕੜਾਂ ਨੂੰ ਠੰਡਾ ਪਾਣੀ, ਸੋਢਾ, ਆਂਡੇ ਵਗੈਰਾ ਦੇ ਕੇ ਉਨਾਂ ਦੇ ਜੂਠੇ ਭਾਂਡੇ ਧੋਂਦੇ ਹਨ, ਉਥੇ ਮੀਟ ਮੱਛੀ ਜਾਂ ਪਕੌੜੇ ਵਗੈਰਾ ਵੀ ਅਹਾਤਿਆਂ ’ਤੇ ਬਣਾਉਂਦੇ ਆਮ ਵੇਖੇ ਜਾ ਸਕਦੇ ਹਨ। ਜਦਕਿ ਨਵੇਂ ਬਣੇ ‘ਸਭ ਨੂੰ ਵਿੱਦਿਆ’ ਦੇ ਕਾਨੂੰਨ ਅਧੀਨ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਿੱਦਿਆ ਦੇਣੀ ਲਾਜ਼ਮੀ ਹੈ, ਪਰ ਸ਼ਰਾਬ ਦੇ ਅਹਾਤਿਆਂ ’ਤੇ ਇੰਝ ਬੱਚਿਆਂ ਵੱਲੋਂ ਕੰਮ ਕਰਵਾਇਆ ਜਾਣਾ ਇੱਕ ਪਾਸੇ, ਜਿੱਥੇ ਬਾਲ ਮਜ਼ਦੂਰੀ ਐਕਟ ਦੀ ਉ¦ਘਣਾ ਹੈ, ਉ¤ਥੇ ਲਾਜ਼ਮੀ ਵਿੱਦਿਆ ਦੇਣ ਦੇ ਕਾਨੂੰਨ ਦੀਆਂ ਧੱਜੀਆਂ ਵੀ ਉਡਾਈਆਂ ਵੀ ਜਾ ਰਹੀਆਂ ਹਨ। ਇਸ ਦੀ ਤਾਜ਼ਾ ਮਿਸਾਲ ਪੁਲਿਸ ਜ਼ਿਲੇ ਦੇ ਲੁਧਿਆਣਾ-ਚੰਡੀਗੜ ਮਾਰਗ ’ਤੇ ਪਿੰਡ ਹੇਡੋਂ ਦੇ ਸ਼ਰਾਬ ਦੇ ਠੇਕੇ ਦੇ ਅਹਾਤੇ ਤੋਂ ਵੇਖਣ ਨੂੰ ਮਿਲੀ, ਜਿੱਥੇ ਇੱਕ ਨਾਬਾਲਗ ਬੱਚਾ ਜੋ ਕਿ ਆਪਣਾ ਨਾਂ ਹਰਪ੍ਰੀਤ ਦੱਸ ਰਿਹਾ ਸੀ, ਪਕੌੜੇ ਤਲ਼ ਕੇ ਸ਼ਰਾਬ ਪੀਣ ਵਾਲਿਆਂ ਨੂੰ ਸਪਲਾਈ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਪੁਲਿਸ ਜ਼ਿਲਾ ਖੰਨਾ ਦੇ ਅਧੀਨ ਪਿੰਡ ਹੇਡੋਂ ਵਿਖੇ ਇਲਾਕੇ ਦੇ ਪਿੰਡਾਂ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਪੈਸ਼ਲ ਇੱਕ ਪੁਲਿਸ ਚੌਂਕੀ ਬਣਾਈ ਗਈ ਹੈ, ਪਰ ਅਜਿਹੀਆਂ ਕੁਤਾਹੀਆਂ ਵੱਲ ਕਿਸੇ ਦਾ ਧਿਆਨ ਕਿਉਂ ਨਹੀਂ ਜਾਂਦਾ, ਇਹ ਪੁਲਿਸਤੰਤਰ ਜਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਇੱਕ ਸਵਾਲੀਆ ਨਿਸ਼ਾਨ ਹੈ?

No comments:
Post a Comment