www.sabblok.blogspot.com
ਰਾਂਚੀ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ 1990'ਚ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਮੈਂ ਹੀ ਰੋਕੀ ਸੀ ਅਤੇ ਹੁਣ ਨਰਿੰਦਰ ਮੋਦੀ ਦੇ ਰੱਥ ਨੂੰ ਵੀ ਮੈਂ ਹੀ ਰੋਕਾਂਗਾ। ਲਾਲੂ ਨੇ ਬਿਰਸਾ ਮੁੰਡਾ ਜੇਲ੍ਹ ਵਿੱਚੋਂ ਸੋਮਵਾਰ ਨੂੰ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ 'ਚ ਇਹ ਗੱਲ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਫਿਰਕੂ ਹਿੰਸਾ ਫੈਲਾਉਣ ਵਾਲੇ ਰੱਥ ਨੂੰ ਵੀ ਮੈਂ ਹੀ ਰੋਕਾਂਗਾ। ਚਾਰਾ ਘੁਟਾਲੇ ਦੇ ਇਕ ਮਾਮਲੇ 'ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਦੇ ਬਾਅਦ ਇੱਥੇ ਬਿਰਸਾ ਮੁੰਡਾ ਜੇਲ੍ਹ ਵਿੱਚੋਂ ਰਿਹਾਈ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਹੁਣ ਨਰਿੰਦਰ ਮੋਦੀ ਹੋਵੇ ਜਾਂ ਕੋਈ ਹੋਰ ਮੋਦੀ ਹੋਵੇ ਮੈਂ ਕੱਛਾ ਪਹਿਣ ਕੇ ਤਿਆਰ ਹਾਂ ਸਭ ਨੂੰ ਵੇਖ ਲਵਾਂਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਗੱਦੀ ਦੇ ਲਾਲਚ 'ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਡਵਾਨੀ ਅਤੇ ਨਰਿੰਦਰ ਮੋਦੀ ਨਾਲ ਸਮਝੌਤਾ ਕੀਤਾ ਅਤੇ ਗੋਧਰਾ ਦੇ ਦੰਗਿਆ ਬਾਅਦ ਨਰਿੰਦਰ ਮੋਦੀ ਨੂੰ ਬਚਾਇਆ। ਲਾਲੂ ਨੇ ਕਿਹਾ ਕਿ ਹੁਣ ਜਨਤਾ ਦੇ ਸਾਹਮਣੇ ਉਨ੍ਹਾਂ ਦੀ ਹਕੀਕਤ ਉਜਾਗਰ ਹੋ ਚੁੱਕੀ ਹੈ ਅਤੇ ਜਨਤਾ ਉਨ੍ਹਾਂ ਨੂੰ ਮੁਆਫ ਨਹੀਂ ਕਰੇਗੀ। ਲਾਲੂ ਨੇ ਕਿਹਾ ਕਿ ਜਨਤਾ ਦੇ ਸਾਹਮਣੇ ਸਾਰੀਆ ਗੱਲਾਂ ਰੱਖਣ ਲਈ ਮੈਂ ਜਲਦੀ ਹੀ ਪਟਨਾ 'ਚ ਇੱਕ ਵੱਡੀ ਰੈਲੀ ਕਰਾਂਗਾ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਧਰਮ ਨਿਰਪੇਖ ਤਾਕਤਾਂ ਨੂੰ ਇੱਕ ਜੁੱਟ ਹੋ ਜਾਣਾ ਚਾਹੀਦਾ ਹੈ ਜਿਸ ਨਾਲ ਫਿਰਕੂ ਤਾਕਤਾਂ ਇਕ ਵਾਰ ਫਿਰ ਦੋਸ਼ ਦਾ ਬਟਵਾਰਾ ਨਾ ਕਰ ਸਕਣ।
No comments:
Post a Comment