ਪੁਣੇ, 6 ਦਸੰਬਰ (ਏਜੰਸੀ)-ਬਾਲੀਵੁਡ ਅਦਾਕਾਰ ਸੰਜੇ ਦੱਤ ਜੋ ਕਿ ਸਾਲ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ 'ਚ ਪੁਣੇ ਯੇਰਵਾੜਾ ਜੇਲ੍ਹ 'ਚ ਬੰਦ ਹਨ, ਨੂੰ ਇਕ ਮਹੀਨੇ ਦੀ ਪੈਰੋਲ ਮਿਲ ਗਈ ਹੈ | ਇਹ ਜਾਣਕਾਰੀ ਅੱਜ ਜ਼ਿਲ੍ਹਾ ਅਧਿਕਾਰੀਆਂ ਨੇ ਦਿੱਤੀ | ਸੰਜੇ ਦੱਤ ਜੋ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ 'ਚ ਅਸਲਾ ਐਕਟ ਤਹਿਤ ਸਜ਼ਾ ਭੁਗਤ ਰਹੇ ਹਨ, ਨੇ ਪੁਣੇ ਦੇ ਡਵੀਜ਼ਨਲ ਕਮਿਸ਼ਨਰ ਪ੍ਰਭਾਕਰ ਦੇਸ਼ਮੁੱਖ ਕੋਲ ਆਪਣੀ ਪਤਨੀ ਮਾਨਿਅਤਾ ਦੀ ਪਿਛਲੇ 15 ਦਿਨਾ ਤੋਂ ਸਿਹਤ ਖਰਾਬ ਹੋਣ ਦਾ ਹਵਾਲਾ ਦੇ ਕੇ ਪੈਰੋਲ ਲਈ ਅਪੀਲ ਕੀਤੀ ਸੀ, ਜਿਨ੍ਹਾਂ ਨੇ ਉਸ ਦੀ ਅਪੀਲ ਮਨਜ਼ੂਰ ਕਰ ਲਈ। ਦੱਤ ਨੂੰ ਜੇਲ੍ਹ ਅਧਿਕਾਰੀਆਂ ਦੀਆਂ ਸ਼ਰਤਾਂ ਤਹਿਤ ਇਕ ਮਹੀਨੇ ਦੀ ਪੈਰੋਲ ਦਿੱਤੀ ਗਈ। ਦੇਸ਼ਮੁੱਖ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੈਰੋਲ 'ਤੇ ਛੱਡਣ ਦੀ ਤਰੀਕ ਲੋੜੀਂਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਸਨਿਚਰਵਾਰ ਨੂੰ ਛੰਡ ਦਿੱਤਾ ਜਾਵੇਗਾ, ਹਾਲਾਂਕਿ ਡੀ. ਆਈ. ਜੀ. ਜੇਲ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਡਵੀਜ਼ਨਲ ਕਮਿਸ਼ਨਰ ਵਲੋਂ ਸੰਜੇ ਦੱਤ ਨੂੰ ਪੈਰੋਲ 'ਤੇ ਛੱਡਣ ਬਾਰੇ ਕੋਈ ਹੁਕਮ ਪ੍ਰਾਪਤ ਨਹੀਂ ਹੋਏ।
No comments:
Post a Comment