jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਕੌਮੀ ਮਸਲੇ ਬੰਦੀ ਸਿੰਘਾਂ ਦੀ ਰਿਹਾਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਡੱਟਕੇ ਅੱਗੇ ਆਊਣ ਦੀ ਬੇਨਤੀ

www.sabblok.blogspot.com
ਸਾਹਿਬਜ਼ਾਦਾ ਅਜੀਤ ਸਿੰਘ ਨਗਰ 3ਨਵੰਬਰ(ਮੇਜਰ ਸਿੰਘ):-ਹਿੰਦੋਸਤਾਨ ਦੀਆਂ ਵੱਖੋ-ਵੱਖਰੀਆਂ ਜੇਲਾਂ ‘ਚ ਲੰਮੇਂ ਸਮੇਂ ਤੋਂ ਬੰਦ ਨੌਜਵਾਨ ਸਿੰਘਾਂ ਦੀ ਰਿਹਾਈ ਲਈ ਝੂਜਾਰੂ ਭਾਈ ਗੁਰਬਖਸ਼ ਸਿੰਘ ਖਾਲਸਾ (ਹਰਿਆਣਾ) ਵਲੋਂ ਰਖੀ ਭੁੱਖ ਹੜਤਾਲ ਦੇ ਸਮਰਥਨ ਵਿਚ ਦੇਸ਼-ਵਿਦੇਸ਼ ਵਿਚੋਂ ਪੰਥ ਦਰਦੀਆਂ ਨੇ ਵੱਧ-ਚੜਕੇ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਤਾਰ ਵਿਚ ਆਪਣਾ ਨੂੰ ਹੋਰ ਮਜ਼ਬੂਤ ਕਰਦਿਆਂ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਕਨੇਡਾ ਵਲੋਂ ਆਪਣਾ ਸਮਰਥਨ ਦਿਤਾ ਜਾ ਰਿਹਾ ਹੈ । ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਡੀ.ਐਸ ਖਾਲਸਾ ,ਕਨਵੀਨਰ ਭਾਈ ਲਖਬੀਰ ਸਿੰਘ ਤੇ ਦਫ਼ਤਰੀ ਡਾਇਰੈਕਟਰ ਭਾਈ ਗੁਰਚਰਨ ਸਿੰਘ ਖਾਲਸਾ ਨੇ ਪ੍ਰੈਸ ਨੋਟ ਰਾਹੀਂ ਪੰਜਾਬ ਅਤੇ ਹਿੰਦੋਸਤਾਨ ਵਿਚਲੀਆਂ ਸਮੂਹ ਪੰਥ ਦਰਦੀਆਂ , ਸਿੱਖ ਜੱਥੇਬੰਦੀਆਂ , ਘੱਟ ਗਿਣਤੀਆਂ ਅਤੇ ਸਮੂਹ ਸਮਾਜ ਸੇਵੀ ਸੰਸੰਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਸ਼ਾਂਤ ਮਈ ਢੰਗ ਨਾਲ ਕੌਮੀ ਮਸਲੇ ਬੰਦੀ ਸਿੰਘਾਂ ਦੀ ਰਿਹਾਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਡੱਟਕੇ ਅੱਗੇ ਆਉਣ ਤਾਂ ਜੋ ਲੰਮੇਂ ਸਮੇਂ ਤੋਂ ਜੇਲਾਂ ਵਿਚ ਨਜ਼ਾਇਜ ਨਜ਼ਰਬੰਦ ਸਿੰਘਾਂ ਦੀ ਰਿਹਾਈ ਛੇਤੀ ਸੰਭਵ ਹੋਵੇ
-

No comments: