Photo: ਅਪੀਲ------------> ਅਪੀਲ</p>
<p> ਪੰਥ ਦਰਦੀ ਵੀਰ ਗੁਰਬਖਸ਼ ਸਿੰਘ ਖਾਲਸਾ ਜੀ ਦੀ ਪਵਿੱਤਰ ਭਾਵਨਾ ਨੰ ਲਹਿਰ ਬਨਾਉਣ ਲਈ 4 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੌ ਗ: ਅੰਬ ਸਾਹਿਬ ਮੌਹਾਲੀ ਤੱਕ ਬੰਦੀ ਸਿੰਘਾ ਦੀ ਰਿਹਾਈ ਲਈ ਮਾਰਚ ਵਿਚ ਸਮੂੰਹ ਸਿੱਖ ਸੰਗਤ ਨੂੰ ਪਹੁੰਚਣ ਦੀ ਜੌਰਦਾਰ ਅਪੀਲ-------ਭਾਈ ਰੇਸ਼ਮ ਸਿੰਘ ਬੱਬਰ
ਸਤਿਕਾਰਯੋਗ ਗੁਰੂ ਰੂਪ ਖ਼ਾਲਸਾ ਜੀ,
 ਵਾਹਿਗੁਰੂ ਜੀ ਕਾ ਖ਼ਾਲਸਾ ॥
 ਵਾਹਿਗੁਰੂ ਜੀ ਕੀ ਫ਼ਤਹਿ ॥
ਜਿਵੇਂ ਕਿ ਸਿੱਖ ਸੰਗਤਾਂ ਜਾਣਦੀਆਂ ਹੀ ਹਨ ਕਿ ਪੰਥ ਦਰਦੀ ਵੀਰ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ, ਨਾਹੱਕੇ ਜੇਲ੍ਹਾਂ ‘ਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਮਿਤੀ 14 ਨਵੰਬਰ 2013 ਤੋਂ, ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਅਰੰਭ ਕੀਤੀ ਹੋਈ ਹੈ। ਪੰਜ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ (ਨਾਭਾ ਜੇਲ੍ਹ), ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ (ਬੁੜੈਲ ਜੇਲ੍ਹ) ਤੇ ਭਾਈ ਗੁਰਦੀਪ ਸਿੰਘ ਖੈੜਾ (ਕਰਨਾਟਕਾ ਜੇਲ੍ਹ), ਜਿਹੜੇ ਕਿ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਕੱਟਣ ਤੋਂ ਬਾਅਦ ਵੀ ਕਈ ਕਈ ਸਾਲਾਂ ਤੋਂ ਜੇਲ੍ਹ ਵਿੱਚ ਹਨ। ਦੋ ਹਫ਼ਤਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ਼ ਲਿਆ ਹੈ ਤੇ ਨਾ ਹੀ ਹਿੰਦੀ ਮੀਡੀਏ ਨੇ। ਪੰਜਾਬੀ ਤੇ ਪੰਥਕ ਅਖ਼ਬਾਰਾਂ ਇਹ ਕਵਰੇਜ ਕਰਦੀਆਂ ਹਨ, ਪਰ ਸਰਕਾਰ ਕੋਈ ਨੋਟਿਸ ਤਕ ਨਹੀਂ ਲੈ ਰਹੀ।
ਇੱਕ ਪਾਸੇ ਲੰਮੇ ਚੌੜੀ ਭਾਸ਼ਣਬਾਜ਼ੀ ਕੀਤੀ ਜਾਂਦੀ ਹੈ ਕਿ ਭਾਰਤ ਇੱਕ ਸ਼ਾਂਤੀ ਪਸੰਦ ਦੇਸ਼ ਹੈ। ਆਪਣੇ ਹੱਕਾਂ ਹਿੱਤਾਂ ਲਈ ਹਥਿਆਰ ਚੁੱਕਣ ਵਾਲ਼ਿਆਂ ਨੂੰ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ ਕਿ ਉਹ ਸ਼ਾਂਤਮਈ ਤਰੀਕੇ ਨਾਲ਼ ਸੰਘਰਸ਼ ਕਰਨ, ਪਰ ਇਹ ਵਾਰ ਵਾਰ ਸਾਬਤ ਹੁੰਦਾ ਹੈ ਕਿ ਸ਼ਾਂਤਮਈ ਸੰਘਰਸ਼ ਕਰਨ ਵਾਲ਼ਿਆਂ ਨੂੰ ਲਗਾਤਾਰ ਅਣਗੌਲ਼ਿਆਂ ਕੀਤਾ ਜਾਂਦਾ ਹੈ। ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਕੇਸ ਵਿੱਚ ਇਹ ਇੱਕ ਵਾਰ ਫਿਰ ਸਾਬਤ ਹੋ ਰਿਹਾ ਹੈ।
ਕੀ ਸਰਕਾਰਾਂ ਅਤੇ ਮੀਡੀਆ ਇਸ ਕਥਨ ਤੇ ਮੋਹਰ ਨਹੀਂ ਲਾ ਰਹੇ ਕਿ ਬੋਲ਼ੇ ਕੰਨਾਂ ਤਕ ਅਵਾਜ਼ ਪਹੁੰਚਾਉਣ ਲਈ ਧਮਾਕਾ ਕਰਨਾ ਪੈਂਦਾ ਹੈ ? ਇਹ ਪੱਕੀ ਗੱਲ ਹੈ ਕਿ ਗੁਰਬਖ਼ਸ਼ ਸਿੰਘ ਭੁੱਖ ਹੜਤਾਲ ਤੇ ਬੈਠਣ ਦੀ ਬਜਾਏ ਜੇਕਰ ਕੋਈ ਧਮਾਕਾ ਕਰ ਦਿੰਦਾ ਤਾਂ ਓਦੋਂ ਤੋਂ ਲੈ ਕੇ ਹੁਣ ਤਕ ਸਰਕਾਰਾਂ ਵੀ ਪਿੱਟੀ ਜਾਂਦੀਆਂ, ਮੀਡੀਆ ਵੀ ਪਿੱਟੀ ਜਾਂਦਾ ਅਤੇ ਹੋਰ ਹਿੰਦੂਵਾਦੀ ਧਿਰਾਂ ਵੀ ਪਿੱਟੀ ਜਾਂਦੀਆਂ। ਹੁਣ ਜਦੋਂ ਗੁਰੂ ਕਾ ਇੱਕ ਸਿੰਘ, ਇੱਕ ਹੱਕੀ ਮੰਗ ਮੰਨਵਾਉਣ ਲਈ ਦੋ ਹਫ਼ਤਿਆਂ ਤੋਂ ਭੁੱਖਾ ਰਹਿ ਕੇ ਆਪਣੀ ਅਵਾਜ਼ ਬੁਲੰਦ ਕਰ ਰਿਹਾ ਹੈ, ਤਾਂ ਇਸ ਮੁੱਦੇ ਤੇ ਉਪਰੋਕਤ ਸਾਰੀਆਂ ਧਿਰਾਂ ਦੀ ਸਾਜ਼ਸ਼ੀ ਚੁੱਪ ਕੀ ਸੁਨੇਹਾ ਦੇ ਰਹੀ ਹੈ ?
ਇਹ ਸਾਜ਼ਸ਼ੀ ਚੁੱਪ, ਇਹ ਹਕੂਮਤੀ ਸੁਨੇਹਾ ਸਮਝਿਆ ਜਾਣਾ ਚਾਹੀਦਾ ਹੈ ਕਿ, “ਸਾਨੂੰ ਸ਼ਾਂਤਮਈ ਅੰਦੋਲਨਾਂ ਤੇ ਭੁੱਖ ਹੜਤਾਲਾਂ ਦੀ ਕੋਈ ਪਰਵਾਹ ਨਹੀਂ, ਸਾਨੂੰ ਸਿਰਫ਼ ਗੋਲ਼ੀਆਂ ਅਤੇ ਧਮਾਕਿਆਂ ਦੀ ਅਵਾਜ਼ ਹੀ ਸੁਣਦੀ ਹੈ…”।
ਇਹ ਸੁਨੇਹਾ ਦੇ ਕੇ ਸ਼ਾਂਤੀ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ ?
ਜੋ ਵੀ ਹੋਵੇ ਖ਼ਾਲਸਾ ਜੀ, ਇਸ ਮੁੱਦੇ ਤੇ ਸਿੱਖ ਕੌਮ ਚੁੱਪ ਨਾ ਰਹੇ। ਪਿੰਡ ਪਿੰਡ, ਸ਼ਹਿਰ ਸ਼ਹਿਰ ਵਿੱਚ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਹੱਕ ‘ਚ ਲਹਿਰ ਲਾਮਬੰਦ ਕੀਤੀ ਜਾਵੇ। ਜਿਹੜੇ ਸਿੰਘ ਅਦਾਲਤ ਵੱਲੋਂ ਸੁਣਾਈਆਂ ਸਜ਼ਾਵਾਂ ਤੋਂ ਵੱਧ ਕੱਟ ਕੇ ਅਜੇ ਵੀ ਜੇਲ੍ਹ ਵਿੱਚ ਹਨ, ਉਹਨਾਂ ਨੂੰ ਰਿਹਾਅ ਨਾ ਕਰਨ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ ?
ਉਸ ਵੀਰ ਨੇ ਸਿੱਖਾਂ ਦੀ ਕੌਮੀ ਪੀੜ ਦੇ ਮੱਦੇਨਜ਼ਰ ਇਹ ਭੁੱਖ ਹੜਤਾਲ ਰੱਖੀ ਹੈ ਤੇ ਕੌਮ ਦਾ ਫ਼ਰਜ਼ ਬਣਦਾ ਹੈ ਕਿ ਉਸ ਦੇ ਅਰੰਭੇ ਸੰਘਰਸ਼ ਨੂੰ ਫ਼ਤਹਿਯਾਬ ਕਰਨ ਲਈ ਲਹਿਰ ਪੈਦਾ ਕੀਤੀ ਜਾਵੇ। ਸਮੂਹ ਪੰਥਕ ਜਥੇਬੰਦੀਆਂ ਇਸ ਮਕਸਦ ਲਈ ਸਿਰਫ਼ ਅਤੇ ਸਿਰਫ਼ ਸਜ਼ਾ ਪੂਰੀ ਕਰ ਚੁੱਕੇ ਇਹਨਾਂ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਹੋ ਕੇ ਸਾਂਝੀ ਰਣਨੀਤੀ ਉਲੀਕਣ, ਅਤੇ ਵੱਖ-ਵੱਖ ਥਾਂਵਾਂ ਤੇ ਧਰਨੇ ਮੁਜ਼ਾਹਰੇ ਕਰ ਕੇ ਬੋਲ਼ੀ ਸਰਕਾਰ ਦੇ ਕੰਨ ਖੋਲ੍ਹਣ ਦੇ ਨਾਲ਼ ਨਾਲ਼ ਦੁਨੀਆ ਦੀਆਂ ਪ੍ਰਮੁੱਖ ਸੰਸਥਾਵਾਂ ਤਕ ਗੱਲ ਪਹੁੰਚਾਈ ਜਾਵੇ। ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂੰਅ ਨਹੀਂ ਸਰਕਦੀ ਤਾਂ ਇਸ ਤੋਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇ।
ਗੁਰੂ ਪੰਥ ਦਾ ਦਾਸ
ਜਗਤਾਰ ਸਿੰਘ ਹਵਾਰਾ
ਨਜ਼ਰਬੰਦ, ਜੇਲ੍ਹ ਨੰ. 4,
ਤਿਹਾੜ ਜੇਲ੍ਹ, ਨਵੀਂ ਦਿੱਲੀ