jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 19 December 2013

ਬੀਬੀ ਰੂਬੀ ਢਾਲਾ ਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਹੁਰਾਂ ਵਾਸਤੇ ‘ਨੋਬਲ ਪੁਰਸਕਾਰ’ ਦੀ ਮੰਗ ਕੀਤੀ

www.sabblok.blogspot.com
ਕਨੇਡਾ ਦੀ ਸਾਬਕਾ ਮੈਂਬਰ ਪਾਰਲੀਮੈਂਟ ਡਾ. ਰੂਬੀ ਢੱਲਾ ਨੇ ਪ੍ਰਵਾਸੀ ਪੰਜਾਬੀਆਂ ਦੇ ਅਹਿਮ ਮਸਲਿਆਂ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਡਾ. ਰੂਬੀ ਢੱਲਾ ਨੇ ਫਰਜ਼ੀ ਵਿਆਹਾਂ ਖਿਲਾਫ ਬਣਾਈ ਆਪਣੀ ਸਮਾਜ ਸੇਵੀ ਸੰਸਥਾ ‘ਡਰੀਮਸ ਫਾਰ ਯੂ’ ਵੱਲੋਂ ਵਿਦੇਸ਼ੀ ਲਾੜਿਆਂ ਦੀ ਧੋਖਾਧੜੀ ਦੀਆਂ ਸ਼ਿਕਾਰ ਹੋਈਆਂ ਪੰਜਾਬ ਦੀਆਂ ਭੋਲੀਆਂ-ਭਾਲੀਆਂ ਪੀੜ•ਤ ਕੁੜੀਆਂ ਲਈ ਮੱਦਦ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਡਾ. ਢੱਲਾ ਨੇ ਸ. ਬਾਦਲ ਨੂੰ ਦੱਸਿਆ ਕਿ ਉਹਨਾਂ ਦੀ ‘ਡਰੀਮਸ ਫਾਰ ਯੂ’ ਨਾਮ ਦੀ ਸਮਾਜ ਸੇਵੀ ਸੰਸਥਾ ਵਿਦੇਸ਼ੀ ਲਾੜਿਆਂ ਦੀ ਧੋਖਾਧੜੀ ਦਾ ਸ਼ਿਕਾਰ ਅਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਦੀ ਮੱਦਦ ਲਈ ਕੰਮ ਕਰੇਗੀ ਅਤੇ ਉਹਨਾਂ ਨੂੰ ਵਿਸ਼ੇਸ਼ ਟਰੇਨਿੰਗ ਦੇ ਕੇ ਆਤਮ ਨਿਰਭਰ ਬਣਾਉਣ ਲਈ ਯਤਨਸ਼ੀਲ ਰਹੇਗੀ।
ਇਸ ਤੋਂ ਇਲਾਵਾ ਰੂਬੀ ਢੱਲਾ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਪ੍ਰਵਾਸੀ ਭਾਰਤੀ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਸਕਿਓਰਿਟੀ ਦੇ ਮਾਮਲੇ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਡਾ. ਢੱਲਾ ਨੇ ਪੰਜਾਬ ਵਿੱਚ ਬਣੇ ਵੱਡੇ-ਵੱਡੇ ਓਵਰ ਬ੍ਰਿਜਾਂ, ਵਧੀਆਂ ਸੜਕਾਂ ਅਤੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਮੁਹਾਰ ਬਦਲਣ ਲਈ ਸ. ਬਾਦਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ. ਬਾਦਲ ਵੱਲੋਂ ਕੀਤੀ ਜਾਂਦੀ ਮਨੁੱਖਤਾ ਦੀ ਸੇਵਾ ਲਈ ਉਹ ਨੋਬਲ ਪੁਰਸਕਾਰ ਦੇ ਹੱਕਦਾਰ ਹਨ। ਇਸ ਤੋਂ ਇਲਾਵਾ ਡਾ. ਰੂਬੀ ਢੱਲਾ ਨੇ ਟੋਰਾਂਟੋ-ਅੰਮ੍ਰਿਤਸਰ ਸਿੱਧੀ ਹਵਾਈ ਸੇਵਾ ਦੁਬਾਰਾ ਸ਼ੁਰੂ ਕਰਨ ਲਈ ਵੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ।

No comments: