jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ

www.sabblok.blogspot.com
ਜਲੰਧਰ: 3 ਦਸੰਬਰ:    ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ 'ਚ ਪਿਛਲੇ ਕੰਮਾਂ ਦੀ ਰਿਪੋਰਟ, ਮੇਲੇ ਦੀ ਰਿਪੋਰਟ, ਲੇਖਾ ਜੋਖਾ ਅਤੇ ਅਗਲੇ ਸੈਸ਼ਨ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਬਾਡੀ ਦੀ ਮੀਟਿੰਗ, ਕਮੇਟੀ ਮੈਂਬਰ ਕੈਪਟਨ ਰਣਜੀਤ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਨਾਲ ਸ਼ੁਰੂ ਹੋਈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਬੀਤੇ ਤਿੰਨ ਵਰਿ•ਆਂ ਦੇ ਸੈਸ਼ਨ ਦੌਰਾਨ ਵੱਖ ਵੱਖ ਮੁਹਾਜ਼ ਤੇ ਯਾਦਗਾਰ ਹਾਲ ਕੰਪਲੈਕਸ ਦੇ ਅੰਦਰ ਅਤੇ ਬਾਹਰ, ਕਮੇਟੀ ਦੀ ਅਗਵਾਈ ਅਤੇ ਇਸਦੇ ਸਹਿਯੋਗ ਨਾਲ ਹੋਈਆਂ ਬਹੁ-ਵੰਨਗੀ ਸਰਗਰਮੀਆਂ ਅਤੇ ਕੰਮਾਂ-ਕਾਰਾਂ ਦੀ ਰਿਪੋਰਟ ਪੇਸ਼ ਕੀਤੀ।
ਗ਼ਦਰ ਸ਼ਤਾਬਦੀ ਮੇਲੇ ਦੀ ਤਿਆਰੀ ਮੁਹਿੰਮ ਅਤੇ ਇੱਕ ਨਵੰਬਰ ਸਿਖ਼ਰ ਸਮਾਗਮ ਦੀ ਰਿਪੋਰਟ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਮੇਲਾ, ਕਮੇਟੀ ਅਤੇ ਸਾਂਝੇ ਸਹਿਯੋਗੀ ਉੱਦਮ ਨਾਲ ਸਫ਼ਲਤਾ ਪੂਰਵਕ ਨੇਪਰੇ ਚੜਿ•ਆ।
ਉਨ•ਾਂ ਨੇ ਦੇਸ਼-ਵਿਦੇਸ਼ ਤੋਂ ਵੱਖ-ਵੱਖ ਜੱਥੇਬੰਦੀਆਂ, ਵਿਅਕਤੀਆਂ, ਪਿੰਡਾਂ/ਇਲਾਕਿਆਂ ਅੰਦਰ ਬਣੀਆਂ ਗ਼ਦਰ ਸ਼ਤਾਬਦੀ ਕਮੇਟੀਆਂ ਵੱਲੋਂ ਮਿਲੇ ਸਹਿਯੋਗ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਪਿਛਲੇ ਸੈਸ਼ਨ ਅੰਦਰ ਵਿੱਤ ਸਬੰਧੀ ਲੇਖਾ-ਜੋਖਾ ਰਿਪੋਰਟ ਕਮੇਟੀ ਦੇ ਖਜ਼ਾਨਚੀ ਰਘਬੀਰ ਸਿੰਘ ਛੀਨਾ ਨੇ ਪੇਸ਼ ਕੀਤੀ।
ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੋਣ 'ਚ ਪ੍ਰਧਾਨ ਕਾਮਰੇਡ ਦਰਬਾਰਾ ਸਿੰਘ ਢਿੱਲੋਂ, ਮੀਤ ਪ੍ਰਧਾਨ ਕਾਮਰੇਡ ਅਜਮੇਰ ਸਿੰਘ ਸਮਰਾ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਹਾਇਕ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਅਤੇ ਖਜ਼ਾਨਚੀ ਇੰਜੀ. ਸੀਤਲ ਸਿੰਘ ਸੰਘਾ ਚੁਣੇ ਗਏ। 

No comments: