jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

'ਆਪ' ਦੇ ਦਫ਼ਤਰ ਦੇ ਬਾਹਰ ਜਸ਼ਨ ਦਾ ਮਾਹੌਲ

www.sabblok.blogspot.com

ਨਵੀਂ ਦਿੱਲੀ, 8 ਦਸੰਬਰ (ਏਜੰਸੀ)- ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਮਿਲੇ ਸ਼ਾਨਦਾਰ ਜਨ ਸਮੱਰਥਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਹੱਥਾਂ 'ਚ ਝਾੜੂ ਅਤੇ ਨਾਅਰੇ ਲਿਖੀਆਂ ਤਖਤੀਆਂ ਲੈ ਕੇ ਵੱਡੀ ਗਿਣਤੀ 'ਚ ਪਾਰਟੀ ਦਫ਼ਤਰ ਪਹੁੰਚੇ। ਕਾਰਕੁਨਾਂ ਨੇ ਪੂਰੇ ਜੋਸ਼ ਨਾਲ 'ਵੰਦੇ ਮਾਤਰਮ' ਦੇ ਨਾਅਰੇ ਲਗਾਏ ਅਤੇ ਢੋਲ ਨਗਾਰੇ ਵਜਾਏ। ਕੁੱਝ ਕਾਰਕੁਨ ਦਫ਼ਤਰ ਅਹਾਤੇ ਦੇ ਬਾਹਰ ਨੱਚਦੇ ਵਿਖਾਈ ਦਿੱਤੇ। ਆਪ ਦਫ਼ਤਰ 'ਚ ਵੱਡੀਆਂ ਸਰਗਰਮੀਆਂ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਹੈ। ਆਪ ਦੇ ਉੱਘੇ ਨੇਤਾ ਕੁਮਾਰ ਵਿਸ਼ਵਾਸ ਨੇ ਆਖਰੀ ਨਤੀਜੇ ਦਾ ਇੰਤਜ਼ਾਰ ਕਰ ਰਹੇ ਪਾਰਟੀ ਸਮੱਰਥਕਾਂ ਨੂੰ ਕਿਹਾ ਕਿ ਪਾਰਟੀ ਨੇ ਸ਼ੀਲਾ ਦੀਕਸ਼ਿਤ ਸਮੇਤ ਪਾਰਟੀ ਨੂੰ ਲੈ ਕੇ ਸ਼ੱਕ ਜ਼ਾਹਿਰ ਕਰਨ ਵਾਲੇ ਹੋਰ ਲੋਕਾਂ ਨੂੰ ਜਵਾਬ ਦੇ ਦਿੱਤਾ ਹੈ। 'ਆਪ' ਸਮੱਰਥਕਾਂ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਪਾਰਟੀ 20 ਤੋਂ ਜਿਆਦਾ ਸੀਟਾਂ 'ਤੇ ਅੱਗੇ ਹੈ ਤਾਂ ਉਨ੍ਹਾਂ ਇੱਕ ਦੂਸਰੇ ਦੇ ਚਿਹਰੇ 'ਤੇ ਰੰਗ ਲਗਾ ਕੇ ਇਸ ਖੁਸ਼ੀ ਦਾ ਜਸ਼ਨ ਮਨਾਇਆ।

No comments: