www.sabblok.blogspot.com
ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਸੰਘਰਸ਼ ਹੁਣ ਸਮੁੱਚੀ ਕੌਮ ਨੂੰ ਪਤਾ ਲੱਗ ਗਿਆ ਹੈ । ਵੱਖ ਵੱਖ ਖੇਤਰਾਂ ਨਾਲ ਜੁੜੇ ਲੋਕ ਗੁਰਦੁਆਰਾ ਅੰਬ ਸਾਹਿਬ , ਮੁਹਾਲੀ ਵਿਖੇ ਆ ਰਹੇ ਹਨ । ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਆਰੰਭੇ ਸੰਘਰਸ਼ ਸਬੰਧੀ ਭਾਈ ਗੁਰਬਖਸ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਰਨ ਵਰਤ ਬੰਦੀ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇਗਾ ਇਸ ਦੌਰਾਨ ਜੇਕਰ ਉਹਨਾਂ ਦੀ ਪ੍ਰਾਣ ਕੌਮ ਦੇ ਲੇਖੇ ਲੱਗ ਜਾਂਦੇ ਹਨ ਤਾਂ ਉਹਨਾਂ ਦਾ ਸਰੀਰ ਪੀਜੀਆਈ ਨੂੰ ਖੋਜ ਕਾਰਜਾਂ ਲਈ ਵਰਤਿਆ ਜਾਵੇ। ਇਸ ਸਬੰਧੀ ਪੀਜੀਆਈ ਦੀ ਟੀਮ ਨੇ ਬਕਾਇਦਾ ਗੁਰਦੁਆਰਾ ਸਾਹਿਬ ਪਹੁੰਚ ਕੇ ਫਾਰਮ ਭਰ ਲਏ ਹਨ।
ਉਹਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦੀ ਬਜਾਏ ਜਿੱਥੇ ਜਥੇਦਾਰ ਆਪਣੀਆਂ ਕੁਰਸੀਆਂ ਬਚਾਉਣ ਵਿੱਚ ਲੱਗੇ ਹਨ ਉੱਥੇ ਪੰਜਾਬੀ ਸੰਗੀਤ ਨਾਲ ਜੁੜੇ ਨਾਮਵਰ ਗਾਇਕ ਭਾਈ ਸਾਹਿਬ ਨੂੰ ਮਿਲ ਕੇ ਗਏ ਹਨ। ਗਾਇਕ ਗੁਰਦਾਸ ਮਾਨ , ਭਗਵੰਤ ਮਾਨ , ਦਲਜੀਤ ਦੋਸਾਂਝ , ਗਿੱਪੀ ਗਰੇਵਾਲ ਸਮੇਤ ਹੋਰ ਵੀ ਕਈ ਨਾਂਮੀ ਕਲਾਕਾਰਾਂ ਨੇ ਭਾਈ ਗੁਰਬਖਸ਼ ਸਿੰਘ ਦਾ ਹਾਲ ਪੁੱਛਿਆ।

No comments:
Post a Comment