jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਭਾਈ ਗੁਰਬਖਸ਼ ਸਿੰਘ ਜੀ ਨੂੰ ਜ਼ਬਰਦਸਤੀ ਚੁੱਕ ਲਿਆ ਗਿਆ

www.sabblok.blogspot.com

ਸਾਨੂੰ ਹੁਣੇ ਹੀ ਜਾਣਕਾਰੀ ਮਿਲੀ ਹੈ ਕਿ ਭਾਰਤ 

ਦੇ ਸਮੇਂ ਅੱਧੀ ਰਾਤ ਨੂੰ ਤਕਰੀਬਨ 60 ਸਾਦੇ ਕੱਪੜਿਆਂ ਵਿੱਚ ਆਈ ਪੁਲਿਸ ਜਿਨਾਂ ਨੇ ਕਿ ਕੇਸਰੀ ਦਸਤਾਰਾਂ ਬੰਨੀਆਂ ਹੋਈਆਂ 

ਸਨ ਤੇ ਇੱਕ ਨੇ ਨਿਸ਼ਾਨ ਸਾਹਿਬ ਚੁੱਕਿਆ ਹੋਇਆ ਸੀ, ਭਾਈ ਗੁਰਬਖਸ਼ ਸਿੰਘ ਦੇ ਟੈਂਟ ਵਿੱਚ ਦਾਖਲ ਹੋਏ। ਉਸ ਵੇਲੇ ਭਾਈ 

ਸਾਹਿਬ ਆਰਾਮ ਕਰ ਰਹੇ ਸਨ । ਪੁਲਿਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਪਹਿਲਾਂ ਗੁਰਦੁਆਰੇ ਅੰਦਰ ਵੀ ਦਾਖਲ ਹੋਏ । 

ਉਸ ਵੇਲੇ ਟੈਂਟ ਵਿੱਚ 7 ਸਿੰਘ ਸਨ ਜਿਨ੍ਹਾਂ ਵਿੱਚੋਂ ਇੱਕ ਨੇ ਚੰਡੀਗੜ੍ਹ ਦੇ ਡੀ ਸੀ ਪੀ ਨੂੰ ਪਛਾਣ ਲਿਆ । ਸਾਡੇ SOPW ਦੇ 

ਵਲੰਟੀਅਰ ਵੀ ਭਾਈ ਸਾਹਿਬ ਦੀ ਇੱਛਾ ਮੁਤਾਬਕ ਉਹਨਾਂ ਦੇ ਕੋਲ ਸਨ । ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਸਿੰਘਾਂ 

ਨੂੰ ਗ੍ਰਿਫਤਾਰ ਕੀਤਾ, ਉਹਨਾਂ ਦੇ ਪਛਾਣ ਪੱਤਰ ਲਏ ਤੇ ਫਿਰ ਭਾਈ ਗੁਰਬਖਸ਼ ਸਿੰਘ ਨੂੰ ਗ੍ਰਿਫਤਾਰ ਕੀਤਾ । ਦੋ ਪੁਲਿਸ 

ਵਾਲਿਆਂ ਨੇ ਬਾਹਵਾਂ ਤੇ ਦੋ ਪੁਲਿਸ ਵਾਲਿਆਂ ਨੇ ਲੱਤਾਂ ਤੋਂ ਫੜ ਲਿਆ । ਗਵਾਹਾਂ ਮੁਤਾਬਕ ਆਲੂਆਂ ਦੀ ਬੋਰੀ ਵਾਂਗ ਭਾਈ 

ਸਾਹਿਬ ਨੂੰ ਗੱਡੀ ਵਿੱਚ ਸੁੱਟ ਦਿੱਤਾ ਗਿਆ । ਬਾਹਰ ਪੁਲਿਸ ਦੇ 300 ਤੋਂ ਜ਼ਿਆਦਾ ਫੋਰਸ ਮੌਜੂਦ ਸੀ । ਜਿੰਨੇ ਸਿੰਘ ਉੱਥੇ ਸਨ 

ਉਹਨਾਂ ਨੇ ਪੁਲਿਸ ਦਾ ਮੁਕਾਬਲਾ ਕੀਤਾ ਪਰ ਉਹ ਗਿਣਤੀ ਵਿੱਚ ਬਹੁਤ ਘੱਟ ਸਨ । ਅਸੀਂ ਇਹ ਦੱਸ ਸਕਦੇ ਹਾਂ ਕਿ ਭਾਈ 

ਸਾਹਿਬ ਨੂੰ ਚੰਡੀਗੜ੍ਹ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਹੈ । ਜਦੋਂ ਹੀ ਭਾਈ ਸਾਹਿਬ ਨੂੰ ਬੇਇਜ਼ਤੀ ਨਾਲ 

ਟੈਂਟ ਵਿੱਚੋਂ ਚੁੱਕਿਆ ਗਿਆ ਭਾਈ ਫੋਜਾ ਸਿੰਘ ਟਰੱਸਟ ਤੋਂ ਬੀਬੀ ਮਨਜੀਤ ਕੌਰ ਨੇ ਉਹਨਾਂ ਦੀ ਜਗ੍ਹਾ ਤੇ ਭੁੱਖ ਹੜਤਾਲ ਸ਼ੁਰੂ 

ਕਰ ਦਿੱਤੀ ਹੈ । ਸੰਗਤ ਭਵਿੱਖ ਦੀ ਕਾਰਵਾਈ ਉਲੀਕਣ ਲਈ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੀ ਹੋ ਰਹੀ ਹੈ ।

No comments: