www.sabblok.blogspot.com
ਨਵੀਂ ਦਿੱਲੀ, 8 ਦਸੰਬਰ (ਜਗਤਾਰ ਸਿੰਘ)- ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਕੋਟੇ ਦੀਆਂ ਚਾਰ ਸੀਟਾਂ ਵਿਚੋਂ ਤਿੰਨ ਸੀਟਾਂ ਜਿੱਤਣ 'ਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਰਾਜੌਰੀ ਗਾਰਡਨ ਦੀ ਸੀਟ 'ਤੱਕੜੀ' ਉਪਰ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਖਾਤਾ ਖੋਲ੍ਹਣ ਵਿਚ ਸਫਲ ਰਿਹਾ ਹੈ | ਅਕਾਲੀ ਦਲ ਦੇ ਉਮੀਦਵਾਰਾਂ ਨੇ ਦੋ ਸੀਟਾਂ ਭਾਜਪਾ ਦੇ ਕਮਲ ਨਿਸ਼ਾਨ ਜਦ ਕਿ ਦੋ ਸੀਟਾਂ ਤੱਕੜੀ ਨਿਸ਼ਾਨ 'ਤੇ ਲੜੀਆਂ ਸਨ | ਰਾਜੌਰੀ ਗਾਰਡਨ ਹਲਕੇ ਤੋਂ 'ਤੱਕੜੀ ਨਿਸ਼ਾਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ (41721) ਨੇ ਕਾਂਗਰਸ ਦੀ ਧਨਵੰਤੀ ਚੰਦੀਲਾ (30713) ਨੂੰ 11008 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਇੱਥੇ ਤੀਜੇ ਨੰਬਰ 'ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿ੍ਤਪਾਲ ਸਿੰਘ ਸਲੂਜਾ ਨੂੰ
17022 ਵੋਟਾਂ ਮਿਲੀਆ | ਇਸੇ ਤਰ੍ਹਾਂ ਕਮਲ ਨਿਸ਼ਾਨ 'ਤੇ ਲੜਨ ਵਾਲੇ ਵਿਧਾਨ ਸਭਾ ਹਲਕਾ ਕਾਲਕਾਜੀ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਹਰਮੀਤ ਸਿੰਘ ਕਾਲਕਾ (30683) ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਵੀਰ ਸਿੰਘ (28639) ਨੂੰ 2053 ਵੋਟਾਂ ਦੇ ਫਰਕ ਨਾਲ ਹਰਾਇਆ, ਤੀਜੇ ਨੰਬਰ 'ਤੇ ਰਹੇ ਕਾਂਗਰਸ ਦੇ ਸੁਭਾਸ਼ ਚੋਪੜਾ ਨੂੰ 25787 ਵੋਟਾਂ ਪ੍ਰਾਪਤ ਹੋਈਆਂ | ਸ਼ਾਹਦਰਾ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਜਤਿੰਦਰ ਸਿੰਘ ਸ਼ੰਟੀ (45364) ਨੇ ਕਾਂਗਰਸ ਦੇ ਨਰੇਂਦਰ ਨਾਥ (30247) ਨੂੰ 15117 ਵੋਟਾਂ ਦੇ ਫਰਕ ਨਾਲ ਹਰਾਇਆ | ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ 23512 ਵੋਟਾਂ ਪ੍ਰਾਪਤ ਕਰਕੇ ਤੀਜੇ ਨੰਬਰ 'ਤੇ ਰਹੇ | 'ਤੱਕੜੀ ਨਿਸ਼ਾਨ 'ਤੇ ਲੜੀ ਗਈ ਹਰੀ ਨਗਰ ਸੀਟ 'ਤੇ ਅਕਾਲੀ ਦਲ ਦੇ ਉਮੀਦਵਾਰ ਸ਼ਿਆਮ ਸ਼ਰਮਾ ਨੂੰ ਹਾਰ ਦਾ ਮੁੰਹ ਵੇਖਣਾ ਪਿਆ ਹੈ | ਹਰੀ ਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ (38912) ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਿਆਮ ਸ਼ਰਮਾ (30036) ਨੂੰ 8876 ਵੋਟਾਂ ਦੇ ਫਰਕ ਨਾਲ ਹਰਾਇਆ ਜਦ ਕਿ ਜਦ ਕਿ ਕਾਂਗਰਸ ਦੇ ਹਰਸ਼ਰਨ ਸਿੰਘ ਬੱਲੀ 23111 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ | ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਨੂੰ ਜਨਤਾ ਦੀ ਜਿੱਤ ਕਰਾਰ ਦਿੱਤਾ ਹੈ |

No comments:
Post a Comment