jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਕੱਟੜ ਪ੍ਰੇਮੀ ਥਾਣੇਦਾਰ ਨੇ ਅਕਾਲੀ ਚੇਅਰਮੈਨ ਦੀ ਕੁੱਟਮਾਰ ਕਰਕੇ ਕੇਸਾਂ ਤੇ ਦਸਤਾਰ ਦੀ ਕੀਤੀ ਬੇਅਦਬੀ

www.sabblok.blogspot.com
ਉਕਤ ਥਾਣੇਦਾਰ ਪੀੜ੍ਹਤ ਨੂੰ ਚੁੱਪ ਕਰਵਾਉਣ ਲਈ ਨਸ਼ੀਲੇ ਪਾਊਡਰ ਦਾ ਮੁਕੱਦਮਾ ਦਰਜ ਕਰਨ ਦੀਆਂ ਦੇ ਰਿਹੈ ਧਮਕੀਆਂ
ਬਰਨਾਲਾ.05 ਦਸੰਬਰ.ਜਗਸੀਰ ਸਿੰਘ ਸੰਧੂ.– ਪੰਜਾਬ ਪੁਲਸ ਦੇ ਇੱਕ ਭੂਤਰੇ ਅਫਸਰ ਵੱਲੋਂ ‘ਖਾਲਸਾ ਮਾਰਚ’ ਦੌਰਾਨ ਪੰਜ ਪਿਆਰਿਆਂ 5-1A45ਵਿਚੋਂ ਇੱਕ ਪਿਆਰੇ ਦੀ ਲਾਹੀ ਪੱਗ ਦੀਆਂ ਖਬਰਾਂ ਦੀਆਂ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਪੰਜਾਬ ਪੁਲਸ ਦੇ ਇੱਕ ਡੇਰਾ ਸਿਰਸਾ ਦੇ ਕੱਟੜ ਪ੍ਰੇਮੀ ਥਾਣੇਦਾਰ ਵੱਲੋਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਹੀ ਇੱਕ ਸਾਬਕਾ ਬਲਾਕ ਸੰਮਤੀ ਚੇਅਰਮੈਨ ਦੀ ਪੱਗ ਲਾਹ ਕੇ ਠੁੱਡੇ ਮਾਰਨ ਅਤੇ ਕੇਸਾਂ ਦੀ ਬੇਅਦਬੀ ਕਰਕੇ ਉਸਨੂੰ ਜਾਤੀ ਸੂਚਕ ਸਬਦ ਬੋਲਦਿਆਂ ਬਿਨਾਂ ਕਸੂਰੋਂ ਹੀ ਹਵਾਲਾਤ ਵਿੱਚ ਬੰਦ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ।ਬਲਾਕ ਸੰਮਤੀ ਬਰਨਾਲਾ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਦਲਿਤ ਆਗੂ ਦਰਸਨ ਸਿੰਘ ਭੈਣੀ ਫੱਤਾ ਨੇ ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਜਗਰਾਜ ਸਿੰਘ ਉਪਰ ਇਹ ਦੋਸ਼ ਲਾਉਂਦਿਆਂ ‘ਪਹਿਰੇਦਾਰ’ ਨੂੰ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਦਿੰਦੇ ਹੋਏ ਕਿਹਾ ਕਿ ਸੌਦਾ ਸਾਧ ਦੇ ਕੱਟੜ ਪ੍ਰੇਮੀ ਇਸ ਥਾਣੇਦਾਰ ਨੇ 28 ਅਕੂਤਬਰ 2013 ਨੂੰ ਬਿਨਾਂ ਕਿਸੇ ਕਸੂਰੋਂ ਹੀ ਉਸਦੀ ਦੀ ਕੁੱਟਮਾਰ ਕਰਕੇ, ਉਸਦੀ ਪੱਗ ਲਾਹ ਕੇ ਢੁੱਠੇ ਮਾਰਨ ਅਤੇ ਕੇਸਾਂ ਦਾ ਬੇਅਦਬੀ ਕਰਨ ਤੋਂ ਬਾਅਦ ਜਾਤੀ ਸੂਚਕ ਸਬਦ ਬੋਲਦਿਆਂ ਬਿਨਾਂ ਕਿਸੇ ਮੁਕੱਦਮੇ ਦੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਅਕਾਲੀ ਆਗੂ ਆਪਣੇ ਲਿਖਤੀ ਬਿਆਨ ’ਚ ਦੱਸਿਆ ਹੈ ਕਿ ਉਕਤ ਥਾਣੇਦਾਰ ਬਿਨਾਂ ਕੋਈ ਮੁਕੱਦਮਾ ਹੋਣ ਦੇ ਬਾਵਜੂਦ ਹੀ ਮੈਨੂੰ ਪਿੰਡ ਭੈਣੀ ਫੱਤਾ ਤੋਂ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਪੁਰਸ਼ਾਂ ਦੀ ਹਾਜ਼ਰੀ ਵਿੱਚ ਧੱਕੇਸਾਹੀ ਗ੍ਰਿਫਤਾਰ ਕਰਕੇ ਥਾਣੇ ਲਿਆ ਕੇ ਮੇਰੀ ਨਜਾਇਜ ਤੌਰ ’ਤੇ ਕੁੱਟਮਾਰ ਕੀਤੀ ਅਤੇ ਮੇਰੀ ਦਸਤਾਰ ਦੇ ਪੈਰਾਂ ਨਾਲ ਠੁੱਡੇ ਮਾਰ ਕੇ ਪੈਰਾਂ ਵਿੱਚ ਰੋਲਦਿਆਂ ਮੇਰੇ ਕੇਸ ਤੇ ਦਾਹੜੀ ਦੀ ਬੇਅਦਬੀ ਕਰਕੇ ਜਾਤੀ ਤੌਰ ’ਤੇ ਅਪਸ਼ਬਦ ਬੋਲ ਕੇ ਮੇਰੀ ਭਾਰੀ ਬੇਇਜਤੀ ਕੀਤੀ ਅਤੇ ਮੈਨੂੰ ਲੰਮਾਂ ਸਮਾਂ ਹਵਾਲਾਤ ਵਿੱਚ ਬੰਦ ਰੱਖਿਆ। ਉਨ੍ਹਾਂ ਦੋਸ ਲਾਇਆ ਹੈ ਕਿ ਉਕਤ ਥਾਣੇਦਾਰ ਨੇ ਮੇਰੀ ਨਜਾਇਜ਼ ਕੁੱਟਮਾਰ ਕਰਕੇ ਮੇਰੇ ਕੇਸਾਂ, ਦਾਹੜੀ ਅਤੇ ਦਸਤਾਰ ਦੀ ਇਸ ਕਰਕੇ ਬੇਅਦਬੀ ਕੀਤੀ ਹੈ ਕਿ ਮੈਂ ਸਾਬਤ ਸੂਰਤ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਹਾਂ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਿਕ ਡੇਰਾ ਸਿਰਸਾ ਦਾ ਵਿਰੋਧ ਕਰਦਾ ਹਾਂ, ਜਦਕਿ ਉਕਤ ਥਾਣੇਦਾਰ ਡੇਰਾ ਸਿਰਸਾ ਦਾ ਕੱਟੜ ਪ੍ਰੇਮੀ ਹੈ, ਜਿਸ ਨੇ ਕਿ ਆਪਣੇ ਮੋਬਾਇਲ ’ਤੇ ਵੀ ਡੇਰਾ ਸਿਰਸਾ ਦੇ ਮੁੱਖੀ ਦੀ ਤਸਵੀਰ ਲਾਈ ਹੋਈ ਹੈ, ਡੇਰੇ ਦਾ ਨਾਮ ਲੈ ਕੇ ਆਪਣੇ ਗਲ਼ ਵਿੱਚ ਵੀ ਉਨ੍ਹਾਂ ਦਾ ਸਪੈਸਲ ਚਿੰਨ੍ਹ ਪੈਹਨਿਆ ਹੋਇਆ। ਉਕਤ ਥਾਣੇਦਾਰ ਡੇਰਾ ਸਿਰਸਾ ਦੇ ਪ੍ਰੇਮੀਆਂ ਦਾ ਥਾਣੇ ਵਿੱਚ ਹੱਦ ਤੋਂ ਜਿਆਦਾ ਮਾਨ੍ਹ ਸਨਮਾਨ ਕਰਦਾ ਹੈ ਅਤੇ ਗੁਰਸਿੱਖ ਵਿਆਕਤੀਆਂ ਨਾਲ ਮਾੜਾ ਸਲੂਕ ਕਰਕੇ ਹਰ ਸਮੇਂ ਡੇਰਾ ਪ੍ਰੇਮੀਆਂ ਦੀ ਮੱਦਦ ਕਰਦਾ ਹੈ। ਭਰੇ ਮਨ ਨਾਲ ਅਫਸੋਸ ਦਾ ਪ੍ਰਗਟਾਵਾ ਕਰਦਿਆ ਦਰਸਨ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਪੰਜਾਬ ਵਿੱਚ ਵਿਰੋਧੀ ਸਰਕਾਰ ਹੁੰਦੀ ਸੀ ਉਦੋਂ ਵੀ ਸਾਨੂੰ ਪੁਲੀਸ ਦੀ ਕੁੱਟਮਾਰ ਦਾ ਸਿਕਾਰ ਹੋਣਾ ਪਿਆ ਅਤੇ ਜੇਲ•ਾਂ ਵਿੱਚ ਬੰਦ ਹੋਣਾ ਪਿਆ ਅਤੇ ਅੱਜ ਪੰਜਾਬ ਵਿੱਚ ਸਾਡੀ ਪਾਰਟੀ ਦੀ ਸਰਕਾਰ ਹੁੰਦਿਆਂ ਵੀ ਸਾਨੂੰ ਅਜਿਹੇ ਭੂਤਰੇ ਹੋਏ ਥਾਣੇਦਾਰਾਂ ਦੇ ਤਸੱਦਦ ਦਾ ਸਿਕਾਰ ਹੋਣਾ ਪੈ ਰਿਹਾ ਹੈ। ਦਰਸ਼ਨ ਸਿੰਘ ਭੈਣੀ ਫੱਤਾ ਨੇ ਮੁੱਖ ਮੰਤਰੀ ਸ਼੍ਰ; ਪ੍ਰਕਾਸ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ, ਡਿਪਟੀ ਕਮਿਸਨਰ ਬਰਨਾਲਾ ਅਤੇ ਐਸ. ਐਸ. ਪੀ. ਬਰਨਾਲਾ ਤੋਂ ਉਕਤ ਥਾਣੇਦਾਰ ਖਿਲਾਫ ਕਾਰਵਾਈ ਕਰਕੇ ਇਨਸਾਫ ਦੀ ਮੰਗ ਕਰਦਿਆਂ ਸਿੱਖ ਜਥੇਬੰਦੀਆਂ ਤੋਂ ਮੱਦਦ ਦੀ ਅਪੀਲ ਕੀਤੀ ਹੈ। ਉ ਨ੍ਹਾਂ ਕਿਹਾ ਕਿ ਥਾਣੇਦਾਰ ਮੈਨੂੰ ਨਸ਼ੀਲੇ ਪਾਊਡਰ ਦਾ ਮੁਕੱਦਮਾ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਪਿੰਡ ਦੇ ਮੋਹਤਬਰ ਪੁਰਸ਼ਾਂ ਰਾਹੀਂ ਮੈਨੂੰ ਥਾਣੇ ਆਉਣ ਲਈ ਪਰਿਵਾਰ ਸਮੇਤ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਦਲਿਤ ਅਕਾਲ ਆਗੂ ਦਰਸ਼ਨ ਸਿੰਘ ਭੈਣੀ ਫੱਤਾ ਨੇ ਕਿਹਾ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਜਾ ਰਿਹਾ ਹੈ। ਇਸ ਸਬੰਧੀ ਜਦੋਂ ਡੀ. ਐਸ. ਪੀ ਤਪਾ ਹਰਵਿੰਦਰ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੇ ਧਿਆਨ ਵਿੱਚ ਅਜੇ ਤੱਕ ਅਜਿਹਾ ਕੋਈ ਮਾਮਲਾ ਨਹੀਂ ਆਇਆ ਹੈ, ਪਰ ਜੇਕਰ ਕੋਈ ਵਿਅਕਤੀ ਅਜਿਹੇ ਦੋਸ਼ ਲਾ ਰਿਹਾ ਹੈ ਤਾਂ ਇਸ ਸਬੰਧੀ ਪੜਤਾਲ ਜਰੂਰ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਐਸ. ਐਸ. ਪੀ ਬਰਨਾਲਾ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸਿਸ਼ ਕੀਤੀ ਗਈ, ਪਰ ਰਾਬਤਾ ਨਹੀਂ ਹੋ ਸਕਿਆ।

No comments: