jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਬਾਦਲ ਨੇ ਕਿਸਾਨਾਂ ਨੂੰ ਭੜਕਾ ਕੇ ਕਾਦੀਆਂ-ਬਿਆਸ ਰੇਲ ਲਾਈਨ ਦੇ ਕੰਮ ‘ਚ ਅੜਿੱਕਾ ਡਾਹਿਆ

www.sabblok.blogspot.com
ਧਾਰੀਵਾਲ/ਬਟਾਲਾ.05 ਦਸੰਬਰ. – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ 2013_12image_05_21_14438709404gdpberry21-llਸਿੰਘ ਬਾਦਲ ਵਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੀ ਆੜ ਹੇਠ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਲਗਾਏ ਗਏ ਬੇਲੋੜੇ ਟੈਕਸਾਂ ਤੋਂ ਜਨਤਾ ਦਾ ਧਿਆਨ ਪਰ੍ਹੇ ਹਟਾ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਪ੍ਰਤਾਪ ਸਿੰਘ ਬਾਜਵਾ ਨੇ ਸੁਪਰਫਾਸਟ ਗੱਡੀ ਦੇ ਸਟਾਪੇਜ ਦਾ ਉਦਘਾਟਨ ਕਰਨ ਤੋਂ ਬਾਅਦ ਸੁਬਾ ਡੈਲੀਗੇਟ ਕਾਂਗਰਸ ਬਰਿੰਦਰ ਸਿੰਘ ਛੋਟੇਪੁਰ ਦੇ ਗ੍ਰਹਿ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਸ. ਬਾਜਵਾ ਨੇ ਕਿਹਾ ਕਿ ਬਾਦਲ ਸਰਕਾਰ ਜੋ ਆਪਣੇ-ਆਪ ਨੂੰ ਪੰਥਕ ਸਰਕਾਰ ਅਖਵਾਉਣ ਦੇ ਦਾਅਵੇ ਕਰਦੀ ਹੈ, ਵਲੋਂ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਬਠਿੰਡਾ ਵਿਚ ਫਿਲਮ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਬੁਲਾ ਕੇ ਕਰੋੜਾਂ ਰੁਪਏ ਖਰਚ ਕਰਨਾ ਇਹ ਸਾਬਤ ਕਰਦਾ ਹੈ ਕਿ ਇਹ ਪੰਥਕ ਅਖਵਾਉਣ ਦੇ ਕਾਬਲ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਅਸ਼ਲੀਲਤਾ ਭਰੇ ਮਾਹੌਲ ਤੋਂ ਦੁਖੀ ਹੋ ਕੇ ਜਿਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਜੋ ਬਠਿੰਡਾ ਤੋਂ ਹੀ ਸਾਂਸਦ ਹੈ ਸ਼ਾਮਲ ਨਹੀਂ ਹੋਈ, ਉਥੇ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸਾਲਾ ਅਤੇ ਪੰਜਾਬ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਨਹੀਂ ਪਹੁੰਚੇ। ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਸ ਕਬੱਡੀ ਕੱਪ ਨੂੰ ਲੈ ਕੇ ਸਰਦਾਰ ਬਾਦਲ ਦੇ ਪਰਿਵਾਰਕ ਮੈਂਬਰਾਂ ਵਿਚ ਠੰਡੀ ਜੰਗ ਛਿੜ ਗਈ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾਅਵਾ ਕਰਦਾ ਸੀ ਕਿ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸੂਬੇ ਦੇ ਹਰੇਕ ਜ਼ਿਲੇ ਅੰਦਰ ਇੰਟਰਨੈਸ਼ਨਲ ਪੱਧਰ ਦਾ ਇਕ-ਇਕ ਸਟੇਡੀਅਮ ਬਣਾਇਆ ਜਾਵੇਗਾ ਅਤੇ ਹਰੇਕ ਖਿਡਾਰੀ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ ਪਰ ਅਜੇ ਤਕ ਜ਼ਿਲਾ ਗੁਰਦਾਸਪੁਰ ਦੀ ਨੌਜਵਾਨ ਪੀੜ੍ਹੀ ਇਸ ਤੋਂ ਵਾਂਝੀ ਹੈ। ਪ੍ਰਦੇਸ਼ ਪ੍ਰਧਾਨ ਬਾਜਵਾ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਕਾਦੀਆਂ-ਬਿਆਸ ਤਕ ਨਵੀਂ ਰੇਲਵੇ ਲਾਈਨ ਵਿਛਾਉਣ ਤੋਂ ਇਲਾਵਾ ਕਲਾਨੌਰ ਵਿਚ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਪ੍ਰਪੋਜ਼ਲ ਤਿਆਰ ਕਰਵਾ ਲਈ ਸੀ ਪਰ ਜਦੋਂ ਇਸ ਸਬੰਧੀ ਸਰਵੇਖਣ ਸ਼ੁਰੂ ਹੋਇਆ ਤਾਂ ਮੁੱਖ ਮੰਤਰੀ ਬਾਦਲ ਨੇ ਸਿਆਸੀ ਰੰਜਿਸ਼ ਰੱਖਦਿਆਂ ਜਿਥੇ ਯੂਨੀਵਰਸਿਟੀ ਨੂੰ ਬਠਿੰਡਾ ਵਿਖੇ ਸ਼ਿਫਟ ਕਰ ਲਿਆ, ਉਥੇ ਹੀ ਪਿੰਡ ਢੱਪਈ ਦੇ ਕੁਝ ਕਿਸਾਨਾਂ ਨੂੰ ਭੜਕਾ ਕੇ ਰੇਲਵੇ ਲਾਈਨ ਵਿਛਾਉਣ ਦੇ ਕੰਮ ਵਿਚ ਅੜਿੱਕਾ ਡਾਹਿਆ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਸਰਕਾਰ ਖੇਡਾਂ ਦੀ ਆੜ ਹੇਠ ਜਿਥੇ ਕਬੂਤਰਬਾਜ਼ੀ ਨੂੰ ਹੱਲਾਸ਼ੇਰੀ ਦੇ ਰਹੀ ਹੈ, ਉਥੇ ਹੀ ਵੱਡੇ ਪੱਧਰ ‘ਤੇ ਨਸ਼ਿਆਂ ਦਾ ਰੈਕੇਟ ਵੀ ਚਲਾ ਰਹੀ ਹੈ।
ਇਸ ਮੌਕੇ ਵਿਧਾਨ ਸਭਾ ਹਲਕਾ ਕਾਦੀਆਂ ਦੀ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ, ਸੂਬਾ ਡੈਲੀਗੇਟ ਕਾਂਗਰਸ ਬਰਿੰਦਰ ਸਿੰਘ ਛੋਟੇਪੁਰ, ਬਲਾਕ ਪ੍ਰਧਾਨ ਰਾਧਾ ਕ੍ਰਿਸ਼ਨ ਪੁਰੀ, ਉਪ ਪ੍ਰਧਾਨ ਸੁਸ਼ੀਲ ਮੋਦਗਿੱਲ, ਨਰਿੰਦਰ ਤੁਲੀ, ਮਨਜੀਤ ਸਿੰਘ ਸੰਧੂ, ਐਡਵੋਕੇਟ ਬਲਜੀਤਪਾਲ ਸਿੰਘ ਖੁੰਡਾ ਸਰਪੰਚ, ਕੁਲਵਿੰਦਰ ਸਿੰਘ ਲਾਡੀ, ਪਲਵਿੰਦਰ ਸਿੰਘ ਭਿੰਦਾ, ਸਰਦਾਰੀ ਲਾਲ, ਐਡਵੋਕੇਟ ਰਾਕੇਸ਼ ਰਣੀਆ ਤੇ ਕੇਵਲ ਕ੍ਰਿਸ਼ਨ ਟਾਂਕ ਆਦਿ ਹਾਜ਼ਰ ਸਨ।

No comments: