ਗੁਰਦਾਸਪੁਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦਿੱਲੀ ਦੀਆਂ ਚਾਰੋ ਵਿਧਾਨ ਸਭਾ ਸੀਟਾਂ ਬਹੁਤ ਸ਼ਾਨ ਨਾਲ ਹਾਰੇਗਾ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਦੇ ਸ਼ਾਨ ਨਾਲ ਜਿੱਤਣ ਸੰਬੰਧੀ ਦਿੱਤੇ ਗਏ ਬਿਆਨ 'ਤੇ ਟਿਚਰ ਕੱਸਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਿੱਲੀ ਵਿਚ ਅਕਾਲੀ ਦਲ ਦੀ ਪੋਲ ਖੋਲ੍ਹ ਕੇ ਆਈ ਹੈ ਅਤੇ ਅਕਾਲੀ ਉਮੀਦਵਾਰ ਦਿੱਲੀ ਵਿਚ ਜਿੱਤ ਨਹੀਂ ਸਕਣਗੇ।
ਦਿੱਲੀ ਵਿਧਾਨ ਸਭਾ ਨੇ 70 ਸੀਟਾਂ ਵਿਚੋਂ, ਭਾਜਪਾ ਨੇ ਹਰੀ ਨਗਰ, ਰਾਜੌਰੀ ਗਾਰਡਰ, ਕਾਲਕਾਜੀ ਅਤੇ ਸ਼ਹਾਰਦਾ ਦੀਆਂ ਵਿਧਾਨ ਸਭਾ ਸੀਟਾਂ ਅਕਾਲੀ ਦਲ ਨੂੰ ਦਿੱਤੀਆਂ ਹਨ ਅਤੇ ਪੰਜਾਬ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਪਿਛਲੇ ਕਈ ਦਿਨਾਂ ਤੱਕ ਦਿੱਲੀ ਵਿਚ ਚੋਣ ਪ੍ਰਚਾਰ ਵੀ ਕਰ ਕੇ ਆਈ ਹੈ। ਬਾਜਵਾ ਦੇ ਦਾਅਵੇ ਵਿਚ ਕਿੰਨਾ ਸੱਚ ਹੈ ਇਹ ਤਾਂ ਫਿਲਹਾਲ 8 ਦਸੰਬਰ ਨੂੰ ਚੋਣ ਨਤੀਜਿਆਂ ਤੋਂ ਹੀ ਪਤਾ ਲੱਗੇਗਾ ਪਰ ਦਿੱਲੀ ਦੀ ਚੋਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ।