ਆਈਜ਼ੋਲ, 9 ਦਸੰਬਰ (ਏਜੰਸੀ) 4 ਰਾਜਾਂ ਦੀਆਂ ਚੋਣਾਂ ਵਿਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਮਿਜ਼ੋਰਮ ਵਿਚ ਕਾਂਗਰਸ ਨੂੰ ਸਪਸ਼ਟ ਬਹੁਮਤ ਮਿਲ ਗਿਆ ਹੈ। 40 ਮੈਂਬਰੀ ਵਿਧਾਨ ਸਭਾ ਵਿਚ ਕਾਂਗਰਸ ਦੇ ਉਮੀਦਵਾਰ 29 ਸੀਟਾਂ ਉਪਰ ਜੇਤੂ ਰਹੇ ਹਨ। ਮਿਜ਼ੋਰਮ ਲੋਕਤੰਤਰਿਕ ਗਠਜੋੜ (ਐਮ.ਡੀ.ਏ) ਨੂੰ 5 ਸੀਟਾਂ ਮਿਲੀਆਂ ਹਨ। ਬਾਕੀ ਸੀਟਾਂ ਹੋਰ ਪਾਰਟੀਆਂ ਦੇ ਖਾਤੇ ਵਿਚ ਗਈਆਂ ਹਨ। ਮੁਖ ਮੰਤਰੀ ਲਾਲ ਥਾਨ੍ਹਾਵਲਾ ਜੋ ਪੰਜਵੀਂ ਵਾਰ ਮੁਖ ਮੰਤਰੀ ਬਣਨ ਦੀ ਦੌੜ ਵਿਚ ਹਨ, ਦੋ ਸੀਟਾਂ ਉਪਰ ਜੇਤੂ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਰਾਜ ਦੀਆਂ 17 ਸੀਟਾਂ ਉਪਰ ਚੋਣ ਲੜੀ ਸੀ ਪਰ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਕਾਂਗਰਸ ਨੇ ਸਾਰੀਆਂ 40 ਸੀਟਾਂ ਉਪਰ ਚੋਣ ਲੜੀ ਸੀ। ਮਿਜ਼ੋਰਮ ਲੋਕਤੰਤਰਿਕ ਗਠਜੋੜ ਨੇ ਵੀ ਸਾਰੀਆਂ ਸੀਟਾਂ ਉਪਰ ਚੋਣ ਲੜੀ ਸੀ ਜਦ ਕਿ ਨੈਸ਼ਨਲ ਮਿਜ਼ੋ ਫਰੰਟ ਨੇ 31 ਹਲਕਿਆਂ ਵਿਚ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ।
No comments:
Post a Comment