www.sabblok.blogspot.com
ਹਰ ਮਿੱਟੀ ਦੀ ਆਪਣੀ ਖਲਸਤ ਹੈ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ,
ਹਰ ਜਖਮੀ ਮੱਥਾ ਨਹੀਂ ਝੁਕਦਾ ਬੰਨ ਲਾਇਆਂ ਹਰ ਛਲ ਨਹੀਂ ਰੁਕਦੀ
< ਯੂਨਾਈਟਿਡ ਖਾਲਸਾ ਦਲ ਯੂ ਕੇ > ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਫੋਨ-07900433428,
ਪਿਛਲੇ ਦਿਨੀ ਕਬੱਡੀ ਦੇ ਮੈਚਾਂ ਦੇ ਅਖੀਰ ਵਿੱਚ ਭਾਈ ਗੁਰਪ੍ਰੀਤ ਸਿੰਘ ਗੁਰੀ ਵਲੋਂ ਲੱਚਰਪੁਣਾ ਫੈਲਾ ਰਹੀ ਜਸਪਿੰਦਰ ਨਰੂਲਾ ਤੋਂ ਸਟੇਜ ਤੇ ਚੜ੍ਹ ਜਿਸ ਤਰਾਂ ਮਾਈਕ ਖੋਹ ਕੇ ਬਾਦਲ ਸਰਕਾਰ ਨੂੰ ਵੰਗਾਰਿਆ ਗਿਆ ਹੈ ਉਹ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਬਹਾਦਰ ਕਾਰਵਾਈ ਹੈ । ਜਿਸ ਦਾ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਵਲੋਂ ਭਾਈ ਸਵਾਗਤ ਕਰਦਿਆਂ ਭਾਈ ਗੁਰਪ੍ਰੀਤ ਸਿੰਘ ਗੁਰੀ ਦਾ ਡੱਟ ਕੇ ਸਮਰਥਨ ਕੀਤਾ ਗਿਆ । ਯੂਨਾਈਿਟਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ,ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ,ਸਿੱਖ ਜਥੇਬੰਦੀਆਂ ਦੇ ਕੋਆਰਡੀਨੇਟਰ ਜਥੇਦਾਰ ਜੋਗਾ ਸਿੰਘ ਨੇ ਪੰਜਾਬ ਸਰਕਾਰ,ਸ੍ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਇਹ ਕੇਵਲ ਇੱਕ ਵਿਆਕਤੀ ਦਾ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਦਾ ਰੋਹ ਹੈ ਜਿਸ ਨੂੰ ਇਸ ਨੌਜਵਾਨ ਨੇ ਆਪਣੇ ਤਰੀਕੇ ਨਾਲ ਪ੍ਰਗਟ ਕੀਤਾ ਹੈ । ਅਗਰ ਸਿੱਖ ਜਥੇਦਾਰ ਜਾਂ ਸਰਕਾਰ ਨੇ ਕੋਈ ਠੋਸ ਕਦਮ ਚੁੱਕਦਿਆਂ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਕਦਮ ਦਾ ਚੁੱਕਿਆ ਤਾਂ ਇਹ ਰੋਹ ਜਵਾਲਾਮੁਖੀ ਦੇ ਰੂਪ ਵਿੱਚ ਪ੍ਰਗਟ ਅਵੱਸ਼ ਹੋਵੇਗਾ । ਭਾਈ ਗੁਰਪ੍ਰੀਤ ਸਿੰਘ ਨੇ ਬਾਦਲ ਐਂਡ ਕੰਪਨੀ ਵਲੋਂ ਪਰੋਸੀ ਜਾ ਰਹੀ ਲੱਚਰਤਾ ਨੂੰ ਵੰਗਾਰਦੇ ਹੋਏ ਅਵਾਜ ਬੁਲੰਦ ਕੀਤੀ ਹੈ ਕਿ ਐ ਬਾਦਲੋ ! ਤੁਹਾਨੂੰ ਕਬੱਡੀ ਕੱਪ ਅਤੇ ਕੰਜਰ ਨਚਾਉਣ ਦੀ ਪਈ ਹੋਈ ਹੈ , ਇੱਕ ਸਿੱਖ ਕੌਮੀ ਯੋਧਿਆਂ ਦੀ ਰਿਹਾਈ ਲਈ ਭੁੱਖਾ ਮਰ ਰਿਹਾ ਹੈ । ਪਰ ਭਾਰਤ ਦਾ ਪੱਖਪਾਤੀ ਅਤੇ ਫਿਰਕਾਪ੍ਰਸਤ ਮੀਡੀਆ ਉਸ ਦੀ ਇਸ ਕਾਰਵਾਈ ਨੂੰ ਗਲਤ ਰੰਗਤ ਦੇ ਰਿਹਾ ਹੈ । ਪੰਜਾਬ ਦੀ ਹਕੂਮਤੀ ਧਿਰ ਇਸ ਵੰਗਾਰ ਅਤੇ ਲਲਕਾਰ ਨੂੰ ਸਮਝਣ ਦੀ ਲੋੜ ਹੈ ਕਿ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਖਾਲਸਾ ਅਤੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੰਘਰਸ਼ ਪ੍ਰਤੀ ਹਮਦਰਦੀ ਰੱਖਣ ਵਾਲੇ ਅਜੇ ਜਿਉਂਦੇ ਹਨ ਅਤੇ ਜਿਉਂਦੇ ਰਹਿਣਗੇ । ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜੇਹਲਾਂ ਵਿੱਚ ਬੰਦ ਉਮਰ ਕੈਸ ਨਾਲੋਂ ਕਈ ਕਈ ਸਾਲ ਵੱਧ ਕੈਦ ਕੱਟ ਚੁੱਕੇ ਸਿੰਘਾਂ ਨੂੰ ਫੌਰੀ ਰਿਹਾ ਕਰ ਦੇਣਾ ਚਾਹੀਦਾ ਹੈ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇਹ ਸੰਘਰਸ਼ ਦੀ ਚੰਗਿਆੜੀ ਅਜਿਹਾ ਭਾਂਬੜ ਬਣ ਕੇ ਮੱਚੇਗੀ ਕਿ ਬਾਦਲ ਐਂਡ ਕੰਪਨੀ ਸਮੇਤ ਸਿੱਖ ਵਿਰੋਧੀ ਤਬਕੇ ਦੇ ਨੱਕ ਵਿੱਚ ਦਮ ਆ ਜਾਵੇਗਾ ।ਸਿੱਖ ਜਥੇਬੰਦੀਆਂ ਦੇ ਉਕਤ ਆਗੂਆਂ ਵਲੋਂ ਭਾਈ ਗੁਰਬਖਸ਼ ਸਿੰਘ ਦਾ ਵੱਧ ਤੋਂ ਵੱਧ ਸਾਥ ਦੇਣ ਲਈ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਗਈ ਹੈ ।
No comments:
Post a Comment