jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 27 November 2012

HAPPY GURUPURAB

www.sabblok.blogspot.com

ਲੱਚਰ ਗਾਇਕੀ ਵਿਰੁੱਧ ਦਿਲ ਅਪਣਾ ਪੰਜਾਬੀ ਰੇਡੀਓ ਵੱਲੋਂ ਜਾਰੀ ਕੀਤਾ ਪੋਸਟਰ ਜੱਸੋਵਾਲ, ਗਰਗ, ਦਾÀੂਂ ਅਤੇ ਹੋਰ ਲੇਖਕਾਂ ਨੂੰ ਭੇਂਟ

www.sabblok.blogspot.com
ਮਲੌਦ, 25 ਨਵੰਬਰ ( ਬਲਜਿੰਦਰਪਾਲ ਸਿੰਘ ) : ਰੇਡੀਓ ਦਿਲ ਆਪਣਾ ਪੰਜਾਬੀ ਵੱਲੋਂ ਲੱਚਰ ਗਾਇਕੀ ਵਿਰੁੱਧ ਆਰੰਭੇ ਸੰਘਰਸ਼ ਤਹਿਤ ਜਾਰੀ ਸਮੂਹ ਪੰਜਾਬੀਆਂ ਨੂੰ ਬੇਨਤੀਆਂ ਰੂਪੀ ਪੋਸਟਰ ਅੱਜ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ. ਜਗਦੇਵ ਸਿੰਘ ਜੱਸੋਵਾਲ, ਪ੍ਰਸਿੱਧ ਵਿਅੰਗਕਾਰ ਸ੍ਰੀ ਕੇ. ਐਲ. ਗਰਗ, ਬਾਲ ਲੇਖਕ ਸ੍ਰੀ ਮਨਮੋਹਨ ਸਿੰਘ ਦਾਊਂ, ਪ੍ਰੋ.ਹਮਦਰਦਵੀਰ ਨੌਸ਼ਹਿਰਵੀ, ਜੈਵਿਕ ਖੇਤੀ ਮਿਸ਼ਨ ਦੇ ਮੁਖੀ ਜਸਬੀਰ ਸਿੰਘ ਘੁਲਾਲ, ਪ੍ਰੋ. ਪ੍ਰਮਿੰਦਰ ਸਿੰਘ ਬੈਨੀਪਾਲ ਅਤੇ ਹੋਰ ਬਹੁਤ ਸਾਰੇ ਲੇਖਕਾਂ ਨੂੰ ਅੱਜ ਇੱਕ ਸਾਹਿਤਕ ਸਮਾਗਮ ਦੌਰਾਨ 'ਲੋਕ ਰੰਗ' ਮੈਗਜ਼ੀਨ ਦੇ ਸੰਪਾਦਕ ਗੁਰਦੀਪ ਸਿੰਘ ਮੰਡਾਹਰ, ਚਮਕੌਰ ਸਿੰਘ ਗੋਰੀਆ ਘਣਗਸ ਨੇ ਭੇਂਟ ਕੀਤਾ । ਪੋਸਟਰ ਪੜ•ਨ ਤੋਂ ਬਾਅਦ ਸ. ਜੱਸੋਵਾਲ ਨੇ ਕਿਹਾ ਕਿ ਦਿਲ ਆਪਣਾ ਪੰਜਾਬੀ ਰੇਡੀਓ ਵੱਲੋ ਇਹ ਜੋ ਉਪਰਾਲਾ ਕੀਤਾ ਗਿਆ ਹੈ ਉਸ ਦੀ ਜਿੰਨ•ੀ ਵੀ ਸ਼ਲਾਘਾ ਕੀਤੀ ਜਾਵੇ ਉਨ•ੀ ਥੋੜ•ੀ ਹੈ। ਇਹ ਬੇਨਤੀਆਂ ਰੂਪੀ ਪੋਸਟਰ ਪੰਜਾਬ ਦੇ ਘਰ ਘਰ ਵਿੱਚ ਪਹੁੰਚਣਾ ਚਾਹੀਦਾ ਹੈ। ਸ੍ਰੀ ਗਰਗ, ਸ੍ਰੀ ਦਾਊਂ, ਪ੍ਰੋ. ਨੌਸ਼ਹਿਰਵੀ ਅਤੇ ਸ੍ਰੀ ਬੈਨੀਪਾਲ ਨੇ ਪੋਸਟਰ ਦੇ ਲੇਖਕ ਮਨਦੀਪ ਖੁਰਮੀ ਅਤੇ ਪ੍ਰਕਾਸ਼ਕ ਹਰਜੋਤ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਪੋਸਟਰ ਛਾਪਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਸਮਾਜ ਨੂੰ ਲੱਚਰ ਗਾਇਕੀ ਵਿਰੁੱਧ ਜਾਗਰੂਕ ਕਰਨ ਲਈ ਰੇਡੀਓ ਦਿਲ ਆਪਣਾ ਪੰਜਾਬੀ ਨੇ ਜੋ ਮੁਹਿੰਮ ਆਰੰਭ ਕੀਤੀ ਹੈ ਉਸ ਵਿੱਚ ਸਾਰੇ ਪੰਜਾਬੀਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਗੁਰਦੀਪ ਸਿੰਘ ਮੰਡਾਹਰ ਨੇ ਕਿਹਾ ਕਿ ਪੰਜਾਬ ਦੇ ਲੱਚਰ ਗੀਤ ਲਿਖਣ ਵਾਲਿਆਂ ਨੂੰ ਗੀਤਕਾਰ ਸੁਰਜੀਤ ਸੰਧੂ ਅਜੀਤਵਾਲ (ਆਸਟਰੇਲੀਆ) ਤੋਂ ਸੇਧ ਲੈਣੀ ਚਾਹੀਦੀ ਹੈ ਜਿਸਨੇ ਕਦੇ ਵੀ ਅਜਿਹਾ ਗੀਤ ਨਹੀਂ ਲਿਖਿਆ ਜਿਸਨੂੰ ਪਰਿਵਾਰ ਵਿੱਚ ਬੈਠ ਕੇ ਨਾ ਸੁਣਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਬਲਬੀਰ ਸਿੰਘ ਬੱਬੀ ਤੱਖਰਾਂ, ਹਰਜਿੰਦਰਪਾਲ ਸਿੰਘ, ਲਖਵੀਰ ਸਿੰਘ ਬਲਾਲਾ, ਸੂਰੀਆ ਕਾਂਤ ਵਰਮਾ, ਸੁਖਵਿੰਦਰ ਪਦਮਾ, ਮਾ.ਪੁਖਰਾਜ ਸਿੰਘ ਘੁਲਾਲ ਆਦਿ ਵੀ ਹਾਜਿਰ ਸਨ।

ਲੱਚਰ ਗਾਇਕੀ ਵਿਰੁੱਧ ਦਿਲ ਅਪਣਾ ਪੰਜਾਬੀ ਰੇਡੀਓ ਵੱਲੋਂ ਜਾਰੀ ਕੀਤਾ ਪੋਸਟਰ ਜੱਸੋਵਾਲ, ਗਰਗ, ਦਾÀੂਂ ਅਤੇ ਹੋਰ ਲੇਖਕਾਂ ਨੂੰ ਭੇਂਟ
ਮਲੌਦ, 25 ਨਵੰਬਰ ( ਬਲਜਿੰਦਰਪਾਲ ਸਿੰਘ ) : ਰੇਡੀਓ ਦਿਲ ਆਪਣਾ ਪੰਜਾਬੀ ਵੱਲੋਂ ਲੱਚਰ ਗਾਇਕੀ ਵਿਰੁੱਧ ਆਰੰਭੇ ਸੰਘਰਸ਼ ਤਹਿਤ ਜਾਰੀ ਸਮੂਹ ਪੰਜਾਬੀਆਂ ਨੂੰ ਬੇਨਤੀਆਂ ਰੂਪੀ ਪੋਸਟਰ ਅੱਜ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ. ਜਗਦੇਵ ਸਿੰਘ ਜੱਸੋਵਾਲ, ਪ੍ਰਸਿੱਧ ਵਿਅੰਗਕਾਰ ਸ੍ਰੀ ਕੇ. ਐਲ. ਗਰਗ, ਬਾਲ ਲੇਖਕ ਸ੍ਰੀ ਮਨਮੋਹਨ ਸਿੰਘ ਦਾਊਂ, ਪ੍ਰੋ.ਹਮਦਰਦਵੀਰ ਨੌਸ਼ਹਿਰਵੀ, ਜੈਵਿਕ ਖੇਤੀ ਮਿਸ਼ਨ ਦੇ ਮੁਖੀ ਜਸਬੀਰ ਸਿੰਘ ਘੁਲਾਲ, ਪ੍ਰੋ. ਪ੍ਰਮਿੰਦਰ ਸਿੰਘ ਬੈਨੀਪਾਲ ਅਤੇ ਹੋਰ ਬਹੁਤ ਸਾਰੇ ਲੇਖਕਾਂ ਨੂੰ ਅੱਜ ਇੱਕ ਸਾਹਿਤਕ ਸਮਾਗਮ ਦੌਰਾਨ 'ਲੋਕ ਰੰਗ' ਮੈਗਜ਼ੀਨ ਦੇ ਸੰਪਾਦਕ ਗੁਰਦੀਪ ਸਿੰਘ ਮੰਡਾਹਰ, ਚਮਕੌਰ ਸਿੰਘ ਗੋਰੀਆ ਘਣਗਸ ਨੇ ਭੇਂਟ ਕੀਤਾ । ਪੋਸਟਰ ਪੜ•ਨ ਤੋਂ ਬਾਅਦ ਸ. ਜੱਸੋਵਾਲ ਨੇ ਕਿਹਾ ਕਿ ਦਿਲ ਆਪਣਾ ਪੰਜਾਬੀ ਰੇਡੀਓ ਵੱਲੋ ਇਹ ਜੋ ਉਪਰਾਲਾ ਕੀਤਾ ਗਿਆ ਹੈ ਉਸ ਦੀ ਜਿੰਨ•ੀ ਵੀ ਸ਼ਲਾਘਾ ਕੀਤੀ ਜਾਵੇ ਉਨ•ੀ ਥੋੜ•ੀ ਹੈ। ਇਹ ਬੇਨਤੀਆਂ ਰੂਪੀ ਪੋਸਟਰ ਪੰਜਾਬ ਦੇ ਘਰ ਘਰ ਵਿੱਚ ਪਹੁੰਚਣਾ ਚਾਹੀਦਾ ਹੈ। ਸ੍ਰੀ ਗਰਗ, ਸ੍ਰੀ ਦਾਊਂ, ਪ੍ਰੋ. ਨੌਸ਼ਹਿਰਵੀ ਅਤੇ ਸ੍ਰੀ ਬੈਨੀਪਾਲ ਨੇ ਪੋਸਟਰ ਦੇ ਲੇਖਕ ਮਨਦੀਪ ਖੁਰਮੀ ਅਤੇ ਪ੍ਰਕਾਸ਼ਕ ਹਰਜੋਤ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਪੋਸਟਰ ਛਾਪਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਸਮਾਜ ਨੂੰ ਲੱਚਰ ਗਾਇਕੀ ਵਿਰੁੱਧ ਜਾਗਰੂਕ ਕਰਨ ਲਈ ਰੇਡੀਓ ਦਿਲ ਆਪਣਾ ਪੰਜਾਬੀ ਨੇ ਜੋ ਮੁਹਿੰਮ ਆਰੰਭ ਕੀਤੀ ਹੈ ਉਸ ਵਿੱਚ ਸਾਰੇ ਪੰਜਾਬੀਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਗੁਰਦੀਪ ਸਿੰਘ ਮੰਡਾਹਰ ਨੇ ਕਿਹਾ ਕਿ ਪੰਜਾਬ ਦੇ ਲੱਚਰ ਗੀਤ ਲਿਖਣ ਵਾਲਿਆਂ ਨੂੰ ਗੀਤਕਾਰ ਸੁਰਜੀਤ ਸੰਧੂ ਅਜੀਤਵਾਲ (ਆਸਟਰੇਲੀਆ) ਤੋਂ ਸੇਧ ਲੈਣੀ ਚਾਹੀਦੀ ਹੈ ਜਿਸਨੇ ਕਦੇ ਵੀ ਅਜਿਹਾ ਗੀਤ ਨਹੀਂ ਲਿਖਿਆ ਜਿਸਨੂੰ ਪਰਿਵਾਰ ਵਿੱਚ ਬੈਠ ਕੇ ਨਾ ਸੁਣਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਬਲਬੀਰ ਸਿੰਘ ਬੱਬੀ ਤੱਖਰਾਂ, ਹਰਜਿੰਦਰਪਾਲ ਸਿੰਘ, ਲਖਵੀਰ ਸਿੰਘ ਬਲਾਲਾ, ਸੂਰੀਆ ਕਾਂਤ ਵਰਮਾ, ਸੁਖਵਿੰਦਰ ਪਦਮਾ, ਮਾ.ਪੁਖਰਾਜ ਸਿੰਘ ਘੁਲਾਲ ਆਦਿ ਵੀ ਹਾਜਿਰ ਸਨ।

4.54 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ- 2012 ਵਿਚ 23 ਦੇਸ਼ ਲੈ ਰਹੇ ਨੇ ਹਿੱਸਾ

www.sabblok.blogspot.com

 ਚੰਡੀਗੜ੍ਹ, 27 ਨਵੰਬਰ :  ਤੀਸਰੇ ਵਿਸ਼ਵ ਕੱਪ ਕਬੱਡੀ ਦੀਆਂ ਮੁੱਖ ਝਲਕੀਆਂ
• 1 ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ਪਰਲਜ਼ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ 2012 ਵਿਚ ਪੁਰਸ਼ਾਂ ਦੇ ਵਰਗ ਵਿਚ ਅਫਗਾਨਿਸਤਾਨ, ਅਰਜਨਟੀਨਾ, ਕੈਨੇਡਾ, ਡੈਨਮਾਰਕ, ਇੰਗਲੈਂਡ, ਇਰਾਨ, ਇਟਲੀ, ਕੀਨੀਆ, ਨਿਊਜ਼ੀਲੈਂਡ, ਨਾਰਵੇ, ਪਾਕਿਸਤਾਨ, ਸਕਾਟਲੈਂਡ, ਸੀਅਰਾ ਲਿਓਨ, ਸ੍ਰੀਲੰਕਾ ਅਤੇ ਅਮਰੀਕਾ ਤੋਂ ਇਲਾਵਾ ਭਾਰਤ ਦੀਆਂ ਟੀਮਾਂ ਆਪਣੇ ਜੌਹਰ ਵਿਖਾਉਣਗੀਆਂ ਜਦੋਂ ਕਿ ਔਰਤਾਂ ਦੇ ਵਰਗ ਵਿਚ ਭਾਰਤ ਤੋਂ ਇਲਾਵਾ ਕੈਨੇਡਾ, ਡੈਨਮਾਰਕ, ਇੰਗਲੈਂਡ, ਮਲੇਸ਼ੀਆ, ਤੁਰਕਮੇਨਿਸਤਾਨ ਅਤੇ ਅਮਰੀਕਾ ਦੀਆਂ ਕਬੱਡੀ ਖਿਡਾਰਣਾਂ ਮੈਦਾਨ ਵਿਚ ਉਤਰਣਗੀਆਂ
ਮੁਕਾਬਲੇ ਵਾਲੇ ਸਥਾਨ : ਬਠਿੰਡਾ, ਪਟਿਆਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਦੋਦਾ (ਮੁਕਸਤਰ), ਸੰਗਰੂਰ, ਰੂਪਨਗਰ, ਚੋਹਲਾ ਸਾਹਿਬ (ਤਰਨਤਾਰਨ), ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਜਲੰਧਰ ਅਤੇ ਲੁਧਿਆਣਾ

ਪੁਰਸ਼ ਵਰਗ ਵਿਚ: ਜੇਤੂ ਟੀਮ ਨੂੰ 2 ਕਰੋੜ ਰੁਪਏ, ਉਪ ਜੇਤੂ ਨੂੰ 1 ਕਰੋੜ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਰੁਪਏ ਇਨਾਮ ਵਜੋਂ ਮਿਲਣਗੇਔਰਤਾਂ ਦੇ ਵਰਗ ਵਿਚ ਜੇਤੂ ਟੀਮ ਨੂੰ 51 ਲੱਖ, ਉਪ ਜੇਤੂ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 31 ਅਤੇ 21 ਲੱਖ ਰੁਪਏ ਮਿਲਣਗੇਦੂਰ ਦੁਰਾਡੇ ਸਥਾਨ ਤੋਂ ਆਉਣ ਵਾਲੀਆਂ ਟੀਮਾਂ ਜਿਵੇਂ ਕਿ ਅਰਜਨਟੀਨਾ, ਕੈਨੇਡਾ ਅਤੇ ਯੂ. ਐਸ. ਏ ਆਦਿ ਨੂੰ 15 ਲੱਖ ਜਾਂ ਹਵਾਈ ਜਹਾਜ਼ ਦਾ ਕਿਰਾਇਆ ਮਿਲੇਗਾ ਜਦੋਂ ਕਿ ਬਾਕੀ ਸਾਰੀਆਂ ਟੀਮਾਂ ਨੂੰ ਪ੍ਰਤੀ ਟੀਮ 10 ਲੱਖ ਰੁਪਏ ਦੀ ਗਰੰਟੀ ਮਨੀ ਮਿਲੇਗੀ

ਤੀਸਰਾ ਵਿਸ਼ਵ ਕੱਪ ਕਬੱਡੀ ਪੰਜਾਬ 2012 ਪੂਰੀ ਤਰ੍ਹਾਂ ਨਸ਼ਾ ਮੁਕਤ ਕੌਮਾਂਤਰੀ ਮੁਕਾਬਲਾ ਹੋਵੇਗਾਨਾਡਾ ਤਹਿਤ ਐਂਟੀ ਡੋਪਿੰਗ ਕਮੇਟੀ ਟੂਰਨਾਮੈਂਟ ਦੌਰਾਨ ਡੋਪ ਟੈਸਟ ਕਰਵਾਏਗੀ 

ਪੀ ਟੀ ਸੀ ਚੈਨਲ ਪਰਲਜ਼ ਤੀਸਰੇ ਵਿਸ਼ਵ ਕੱਪ ਕਬੱਡੀ ਪੰਜਾਬ 2012 ਦੇ ਉਦਘਾਟਨੀ ਅਤੇ ਸਮਾਪਤੀ ਰਸਮ ਤੋਂ ਇਲਾਵਾ ਹੋਰ ਸਾਰੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ ਕਰੇਗਾ 

ਇਸ ਵਿਸ਼ਵ ਕੱਪ ਦੀ ਪ੍ਰਬੰਧਕੀ ਕਮੇਟੀ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਸਰਪ੍ਰਸਤ ਹਨ ਜਦੋਂ ਕਿ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਚੇਅਰਮੈਨ ਹਨਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸ੍ਰ ਬਲਵਿੰਦਰ ਸਿੰਘ ਭੂੰਦੜ, ਸਿੱਖਿਆ ਮੰਤਰੀ ਸ੍ਰ ਸਿਕੰਦਰ ਸਿੰਘ ਮਲੂਕਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਸੀਨੀਅਰ ਵਾਈਸ ਚੇਅਰਮੈਨ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਅਤੇ ਵਿਧਾਇਕ ਸ੍ਰ ਪ੍ਰਗਟ ਸਿੰਘ ਵਾਈਸ ਚੇਅਰਮੈਨ ਜਦੋਂ ਕਿ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਪੀ. ਸੀ. ਐਸ. ਡਾਇਰੈਕਟਰ ਖੇਡਾਂ ਇਸਦੇ ਪ੍ਰਬੰਧਕੀ ਸਕੱਤਰ ਬਣਾਏ ਗਏ ਹਨ 


ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਦੋ ਵਾਰ ਵਿਸ਼ਵ ਕੱਪ ਕਬੱਡੀ (ਸਰਕਲ ਸਟਾਈਲ) ਦੇ ਸਫਲ ਆਯੋਜਨ ਉਪਰੰਤ ਤੀਸਰਾ ਵਿਸ਼ਵ ਕੱਪ ਕਬੱਡੀ ਪੰਜਾਬ 2012, 1 ਤੋਂ 15 ਦਸੰਬਰ 2012 ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈਇਸ ਵਾਰ ਪੁਰਸ਼ਾਂ ਦੇ ਵਰਗ ਵਿਚ 16 ਦੇਸ਼ਾਂ ਅਤੇ ਔਰਤਾਂ ਦੇ ਵਰਗ ਵਿਚ 7 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ 
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਔਰਤਾਂ ਦੇ ਵਰਗ ਵਿਚ ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਨੂੰ ਲਗਭਗ ਦੁੱਗਣਾ ਕਰ ਦਿੱਤਾ ਗਿਆ ਹੈ ਜਦੋਂ ਕਿ ਪੁਰਸ਼ਾਂ ਦੇ ਵਰਗ ਵਿਚ ਚੈਂਪੀਅਨ ਬਣਨ ਵਾਲੀ ਟੀਮ ਨੂੰ ਪਿਛਲੇ ਸਾਲ ਵਾਂਗ ਹੀ 2 ਕਰੋੜ ਰੁਪਏ ਮਿਲਣਗੇਇਸ ਤੋਂ ਇਲਾਵਾ ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 1 ਕਰੋੜ ਰੁਪਏ ਅਤੇ 51 ਲੱਖ ਰੁਪਏ ਇਨਾਮ ਵਜੋਂ ਮਿਲਣਗੇਇਸੇ ਤਰ੍ਹਾਂ ਮਹਿਲਾ ਵਰਗ ਦੀ ਚੈਂਪੀਅਨ ਟੀਮ ਨੂੰ ਪਿਛਲੇ ਸਾਲ ਮਿਲੇ 25 ਲੱਖ ਰੁਪਏ ਦੀ ਬਜਾਏ ਇਸ ਵਾਰ 51 ਲੱਖ ਰੁਪਏ ਮਿਲਣਗੇ ਜਦੋਂ ਕਿ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਦੀ ਇਨਾਮੀ ਰਾਸ਼ੀ ਨੂੰ ਕ੍ਰਮਵਾਰ 15 ਲੱਖ ਰੁਪਏ ਤੇ 10 ਲੱਖ ਰੁਪਏ ਤੋਂ ਵਧਾ ਕੇ ਕ੍ਰਮਵਾਰ 31 ਲੱਖ ਰੁਪਏ ਅਤੇ 21 ਲੱਖ ਰੁਪਏ ਕਰ ਦਿੱਤਾ ਗਿਆ ਹੈਇਸ ਤੋਂ ਇਲਾਵਾ ਪੁਰਸ਼ਾਂ ਦੇ ਫਾਈਨਲ ਮੈਚ ਦੇ ਸਰਵੋਤਮ ਧਾਵੀ ਅਤੇ ਸਰਵੋਤਮ ਜਾਫੀ ਨੂੰ ਇਕ-ਇਕ ਟਰੈਕਟਰ ਇਨਾਮ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ 
ਪ੍ਰਬੰਧਕੀ ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਕੇ ਨੌਜਵਾਨ ਸ਼ਕਤੀ ਨੂੰ ਸਹੀ ਸੇਧ ਦੇਣ ਲਈ ਪੂਰੀ ਤਰ੍ਹਾਂ ਤਤਪਰ ਹੈਇਸ ਦਿਸ਼ਾ ਵਿਚ ਇਕ ਨਵੀਂ ਨਤੀਜਾ ਮੁਖੀ ਖੇਡ ਨੀਤੀ ਵੀ ਰਾਜ ਅੰਦਰ ਲਾਗੂ ਕੀਤੀ ਗਈ ਹੈਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਰਾਜ ਸਰਕਾਰ ਨੇ 150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰਾਜ ਅੰਦਰ ਉਚ ਕੋਟੀ ਦਾ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਹੈਬਠਿੰਡਾ, ਮੁਹਾਲੀ, ਫਰੀਦਕੋਟ ਅਤੇ ਸਪੋਰਟਸ ਸਕੂਲ ਘੁੱਦਾ (ਬਠਿੰਡਾ) ਵਿਖੇ 75 ਕਰੋੜ ਰੁਪਏ ਦੀ ਲਾਗਤ ਨਾਲ 4 ਨਵੇਂ ਹਾਕੀ ਸਟੇਡੀਅਮ ਬਣਾਏ ਗਏ ਹਨ ਜਦੋਂ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ 3 ਹਾਕੀ ਸਟੇਡੀਅਮਾਂ ਦਾ 25 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈਇਸੇ ਤਰ੍ਹਾਂ 50 ਕਰੋੜ ਰੁਪਏ ਦੀ ਲਾਗਤ ਨਾਲ 7 ਨਵੇਂ ਬਹੁ ਮੰਤਵੀ ਸਟੇਡੀਅਮ ਬਠਿੰਡਾ, ਮਾਨਸਾ, ਸੰਗਰੂਰ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਬਣਾਏ ਗਏ ਹਨਸਪੋਰਟਸ ਸਕੂਲ ਘੁੱਦਾ (ਬਠਿੰਡਾ) ਵਿਖੇ ਇਕ ਨਵਾਂ ਸਿੰਥੈਟਿਕ ਅਥਲੈਟਿਕ ਟਰੈਕ ਵਿਛਾਇਆ ਗਿਆ ਹੈਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ  ਨੂੰ 3 ਕਰੋੜ ਰੁਪਏ ਦੀ ਲਾਗਤ ਨਾਲ ਅਪਡੇਟ ਕੀਤਾ ਗਿਆ ਹੈ ਜਦੋਂ ਕਿ 2.5 ਕਰੋੜ ਰੁਪਏ ਦੀ ਲਾਗਤ ਨਾਲ ਬਰਲਿਟਨ ਪਾਰਕ ਜਲੰਧਰ ਵਿਖੇ ਕੌਮਾਂਤਰੀ ਪੱਧਰ ਦਾ ਹੋਸਟਲ ਬਣਾਇਆ ਗਿਆ ਹੈ


ਪੇਂਡੂ ਲੋਕਾਂ ਦੇ ਕਬੱਡੀ ਪ੍ਰਤੀ ਜਨੂਨ ਅਤੇ ਇਸ ਖੇਡ ਦੀ ਹਰਮਨਪਿਆਰਤਾ ਬਾਰੇ ਗੱਲ ਕਰਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ ਇਸ ਖੇਡ ਨੂੰ ਰਾਜ ਦੀ ਖੇਡ ਦਰਜਾਬੰਦੀ ਨੀਤੀ, ਮਹਾਰਾਜਾ ਰਣਜੀਤ ਸਿੰਘ ਐਵਾਰਡ ਨੀਤੀ ਅਤੇ ਨਗਦ ਐਵਾਰਡ ਨੀਤੀ ਵਿਚ ਸ਼ਾਮਲ ਕੀਤਾ ਗਿਆ ਹੈ 
ਇਸ ਮੌਕੇ ਸ੍ਰ ਮਜੀਠੀਆ ਅਤੇ ਸ੍ਰ ਸਿਕੰਦਰ ਸਿੰਘ ਮੂਲਕਾ ਨੇ ਕਿਹਾ ਕਿ ਇਸ ਕਬੱਡੀ ਮਹਾਂਕੁੰਭ ਦੇ ਰੰਗਾਰੰਗ ਉਦਘਾਟਨੀ ਅਤੇ ਸਮਾਪਤੀ ਸਮਾਗਮਾਂ ਦੀ ਵਿਉਂਤਬੰਦੀ ਕੀਤੀ ਗਈ ਹੈ ਅਤੇ ਇਸ ਮੌਕੇ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਦਾ ਜਿੰਮਾ ਵਿਸ਼ਵ ਪ੍ਰਸਿੱਧ ਇਵੈਂਟ ਮੈਨੇਜਮੇਂਟ ਕੰਪਨੀ 'ਵਿਜ਼ਕਰਾਫਟ ਇੰਟਰਨੈਸ਼ਨਲ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ' ਮੁੰਬਈ ਨੂੰ ਸੌਂਪਿਆ ਗਿਆ ਹੈ 
ਸ੍ਰੀ ਪੀ. ਐਸ. ਔਜਲਾ ਆਈ ਏ ਐਸ ਸਕੱਤਰ ਖੇਡਾਂ ਅਤੇ ਕਾਰਜਕਾਰਨੀ ਮੈਂਬਰ ਪ੍ਰਬੰਧਕੀ ਕਮੇਟੀ ਨੇ ਕਿਹਾ ਕੌਮਾਂਤਰੀ ਇਵੈਂਟ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨਇਸ ਲਈ ਇਕ ਐਂਟੀ ਡੋਪ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਵਿਸ਼ਵ ਕੱਪ ਕਬੱਡੀ ਦੇ ਪਹਿਲਾਂ ਅਤੇ ਪਿੱਛੋਂ ਐਂਟੀ ਡੋਪਿੰਗ ਮਾਮਲਿਆਂ ਦੀ ਦੇਖ ਰੇਖ ਕਰੇਗੀ ਅਤੇ ਇਸਦੀ ਸਮਾਪਤੀ 'ਤੇ ਪ੍ਰਬੰਧਕੀ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰੇਗੀਉਹਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਸ ਇਸ ਇਵੈਂਟ ਦੇ ਮੈਚ ਰਾਜ ਵਿਚ 13 ਵੱਖ ਵੱਖ ਥਾਵਾਂ 'ਤੇ ਕਰਵਾਏ ਜਾ ਰਹੇ ਹਨਉਹਨਾਂ ਦੱਸਿਆ ਕਿ ਸੈਮੀਫਾਈਨਲ, ਫਾਈਨਲ, ਉਦਘਾਟਨੀ ਅਤੇ ਸਮਾਪਤੀ ਸਮਾਗਮ ਅਤੇ ਬਠਿੰਡਾ, ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਵਿਖੇ ਹੋਣ ਵਾਲੇ ਮੈਚ ਫਲੱਡ ਲਾਈਟਾਂ ਹੇਠ ਕਰਵਾਏ ਜਾਣਗੇ ਤੇ ਇਹਨਾਂ ਦਾ ਸਿੱਧਾ ਪ੍ਰਸਾਰਣ ਪੀ. ਟੀ. ਸੀ. ਚੈਨਲ ਵੱਲੋਂ ਕੀਤਾ ਜਾਵੇਗਾਇਸ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਹੋਣ ਵਾਲੇ ਮੈਚਾਂ ਦਾ ਵੀ ਇਸੇ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾਉਹਨਾਂ ਦੱਸਿਆ ਕਿ ਇਸ ਵਿਸ਼ਵ ਕੱਪ ਕਬੱਡੀ ਦਾ ਉਦਘਾਟਨੀ ਸਮਾਗਮ 1 ਦਸੰਬਰ 2012 ਨੂੰ ਬਠਿੰਡਾ ਵਿਖੇ ਹੋਵੇਗਾ ਅਤੇ ਇਸਦੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਹੋਣਗੇਇਸੇ ਤਰ੍ਹਾਂ ਸਮਾਪਤੀ ਸਮਾਗਮ  ਅਤੇ ਪੁਰਸ਼ਾਂ ਦੇ ਫਾਈਨਲ ਮੁਕਾਬਲੇ ਮੁੱਖ ਮਹਿਮਾਨ ਪਾਕਿ ਪੰਜਾਬ ਦੇ ਮੁੱਖ ਮੰਤਰੀ ਮੀਆਂ ਮੁਹੰਮਦ ਸ਼ਾਹਬਾਜ਼ ਸ਼ਰੀਫ ਹੋਣਗੇ ਜੋ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਵੀ ਅਦਾ ਕਰਨਗੇਇਸ ਟੂਰਨਾਮੈਂਟ ਦੇ ਸੈਮੀਫਾਈਨਲ 12 ਨਵੰਬਰ ਨੂੰ ਬਠਿੰਡਾ ਵਿਖੇ ਹੋਣਗੇਸੈਮੀਫਾਈਨਲਾਂ ਵਿਚ ਹਾਰਨ ਵਾਲੀਆਂ ਟੀਮਾਂ ਤੀਸਰੇ ਅਤੇ ਚੌਥੇ ਸਥਾਨ ਦੇ ਮੁਕਾਬਲੇ ਅਤੇ ਔਰਤਾਂ ਦਾ ਫਾਈਨਲ 13 ਦਸੰਬਰ ਨੂੰ ਜਲੰਧਰ ਵਿਖੇ ਹੋਵੇਗਾ 
ਉਹਨਾਂ ਇਹ ਵੀ ਦੱਸਿਆ ਕਿ ਇਸ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੀ ਸਹੂਲਤ ਲਈ ਹਰ ਟੀਮ ਨਾਲ ਪੰਜਾਬ ਦੇ ਖੇਡ ਵਿਭਾਗ ਵੱਲੋਂ ਦੋ-ਦੋ ਤਾਲਮੇਲ ਅਧਿਕਾਰੀ ਤੈਨਾਤ ਕੀਤੇ ਗਏ ਹਨਉਹਨਾਂ ਅੱਗੇ ਦੱਸਿਆ ਕਿ ਪੰਜਾਬ ਦੇ ਚੋਟੀ ਦੇ ਲੋਕ ਗਾਇਕ, ਹਾਸ ਰਸ ਕਲਾਕਾਰ ਅਤੇ ਹੋਰ ਕਲਾਕਾਰ ਹਰ ਮੁਕਾਬਲੇ ਵਾਲੀ ਥਾਂ 'ਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇਸ੍ਰੀ ਔਜਲਾ ਨੇ ਕਿਹਾ ਕਿ ਅਸੀਂ ਇਸ ਮਹਾਂ ਮੁਕਾਬਲੇ ਦੇ ਸੰਚਾਲਨ ਵਿਚ ਉਚ ਮਾਪਦੰਡ ਕਾਇਮ ਕਰਾਂਗੇਸਾਰੀਆਂ ਹਿੱਸਾ ਲੈਣ ਵਾਲੀਆਂ ਟੀਮਾਂ ਅਤੇ ਉਹਨਾਂ ਨਾਲ ਆਉਣ ਵਾਲੇ ਅਧਿਕਾਰੀਆਂ ਨੂੰ ਹਰ ਸਹੂਲਤ ਦੇਣ ਲਈ ਯਤਨ ਕੀਤੇ ਜਾ ਰਹੇ ਹਨ 
ਭਾਰਤੀ ਟੀਮਾਂ ਦੀ ਚੋਣ ਸੰਬੰਧੀ ਇਕ ਚੋਣ ਕਮੇਟੀ ਦਾ ਗਠਨ ਕੌਮਾਂਤਰੀ ਕਬੱਡੀ ਖਿਡਾਰੀ ਸ੍ਰੀ ਸ਼ਿਵਦੇਵ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਹੈ ਜਿਸ ਵੱਲੋਂ ਪੁਰਸ਼ਾਂ ਅਤੇ ਔਰਤਾਂ ਦੀਆਂ ਟੀਮਾਂ ਲਈ ਕ੍ਰਮਵਾਰ 51 ਅਤੇ 31 ਸੰਭਾਵੀ ਖਿਡਾਰੀਆਂ ਦੀ ਚੋਣ ਕਰਨ ਉਪਰੰਤ ਸਿਖਲਾਈ ਕੈਂਪ ਬਠਿੰਡਾ ਅਤੇ ਲੁਧਿਆਣਾ ਵਿਖੇ ਚਲ ਰਹੇ ਹਨਇਸ ਤੋਂ ਪਹਿਲਾਂ ਚੋਣ ਕਮੇਟੀ ਵੱਲੋਂ ਪੁਰਸ਼ਾਂ ਦੀ ਟੀਮ ਲਈ 25 ਸਤੰਬਰ ਅਤੇ ਔਰਤਾਂ ਦੀ ਟੀਮ ਲਈ 19 ਨਵੰਬਰ ਨੂੰ ਚੋਣ ਟਰਾਇਲ ਕਰਵਾਏ ਗਏ ਸਨ

ਯੂ.ਪੀ.ਏ ਸਰਕਾਰ ਪਰਚੂਨ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ 'ਤੇ ਸੰਸਦ ਵਿਚ ਵੋਟਾਂ ਪਾਏ ਜਾਣ ਤੋਂ ਭੱਜ ਰਹੀ ਹੈ – ਸੁਖਬੀਰ ਸਿੰਘ ਬਾਦਲ

www.sabblok.blogspot.com


ਪੰਜਾਬ ਸਰਕਾਰ ਸਾਰੇ ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਖਤਰੇ ਦੀ ਸਮੀਖਿਆ ਕਰੇਗੀ  
ਥਰਮਲ ਪਲਾਂਟਾਂ ਵਿਚ ਕੋਇਲੇ ਦੀ ਕੋਈ ਕਮੀ ਨਹੀਂ   
ਅੰਮ੍ਰਿਤਸਰ ਵਿਖੇ ਮੈਟਰੋ ਕੈਸ਼ ਐਂਡ ਕੈਰੀ ਦਾ ਉਦਘਾਟਨ
ਅੰਮ੍ਰਿਤਸਰ, 26 ਨਵੰਬਰ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਕਿਹਾ ਹੈ ਕਿ ਪਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਨਾਜੁਕ ਮੁੱਦੇ 'ਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਸੰਸਦ ਵਿਚ ਵੋਟਾਂ ਪਾਏ ਜਾਣ ਤੋਂ ਭੱਜ ਰਹੀ ਹੈ ਕਿਉਂਕਿ ਉਸ ਨੂੰ ਇਹ ਖਦਸ਼ਾ ਹੈ ਕਿ ਇਸ ਲੋਕ ਵਿਰੋਧੀ ਮੁੱਦੇ 'ਤੇ ਉਸ ਦੀਆਂ ਭਾਈਵਾਲ ਪਾਰਟੀਆਂ ਵੀ ਉਸ ਦੀ ਹਮਾਇਤ ਨਹੀਂ ਕਰਨਗੀਆਂ 
ਅੱਜ ਇਥੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨਾਲ ਪਹੁੰਚੇ ਸ. ਬਾਦਲ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਐਨ.ਡੀ.ਏ ਦੇ ਨਾਲ ਨਾਲ ਸਮੂਹ ਵਿਰੋਧੀ ਪਾਰਟੀਆਂ ਦੇਸ਼ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਨ ਵਾਲੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਧਾਰਾ 184 ਤਹਿਤ ਵੋਟਾਂ ਪਾਏ ਜਾਣ ਦੀ ਮੰਗ ਕਰ ਰਹੀਆਂ ਹਨ ਪ੍ਰੰਤੂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਜਮਹੂਰੀਅਤ ਦੇ ਮੰਦਰ-ਸੰਸਦ ਦੀ ਅੰਣਦੇਖੀ ਕਰਕੇ ਆਪਣੇ ਇਸ ਫੈਸਲੇ ਨੂੰ ਲਾਗੂ ਕਰਵਾਉਣਾ ਚਾਹੁੰਦੀ ਹੈ
       ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐਨ.ਡੀ.ਏ ਦਾ ਇਹ ਠੋਸ ਵਿਚਾਰ ਹੈ ਕਿ ਪਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਮੁੱਦੇ 'ਤੇ ਸਾਰੀਆਂ ਸਬੰਧਤ ਧਿਰਾਂ ਜਿਵੇਂ ਕਿ ਪਰਚੂਨ ਵਿਕਰੇਤਾਵਾਂ, ਕਿਸਾਨਾਂ, ਸਿਆਸੀ ਪਾਰਟੀਆਂ ਅਤੇ ਵਪਾਰੀਆਂ ਨੂੰ ਭਰੋਸੇ ਵਿਚ ਲਿਆ ਜਾਣਾ ਚਾਹੀਦਾ ਸੀ ਪ੍ਰੰਤੂ ਯੂ.ਪੀ.ਏ ਸਰਕਾਰ ਇੱਕ ਤਾਨਾਸ਼ਾਹ ਵਾਂਗ ਆਪਣਾ ਫੈਸਲਾ ਥੋਪਣਾ ਚਾਹੁੰਦੀ ਹੈਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਥੋਕ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਹਮਾਇਤ ਕੀਤੀ ਸੀ ਕਿਉਂਕਿ ਉਹ ਇਹ ਮਹਿਸੂਸ ਕਰਦਾ ਹੈ ਕਿ ਇਸ ਨਾਲ ਵਿਚੋਲਿਆਂ ਦੇ ਖਤਮ ਹੋਣ ਨਾਲ ਪਰਚੂਨ ਵਿਕਰੇਤਾਵਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ ਪ੍ਰੰਤੂ ਪਰਚੂਨ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਗੱਲੀਆਂ ਮੁਹੱਲਿਆਂ ਵਿਚ ਛੋਟੀਆਂ ਛੋਟੀਆਂ ਦੁਕਾਨਾਂ ਚਲਾ ਰਹੇ ਕਰੋੜਾਂ ਪਰਚੂਨ ਵਿਕਰੇਤਾਵਾਂ ਦੀ ਹੋਂਦ 'ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ 
ਇੱਕ ਹੋਰ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਨਵੀਂ ਦਿੱਲੀ ਦੇ ਇੱਕ ਫਾਰਮ ਹਾਊਸ 'ਤੇ ਗੋਲੀ ਚੱਲਣ ਦੀ ਘਟਨਾ ਉਪਰੰਤ ਉਹਨਾਂ ਸੁਰੱਖਿਆ ਛਤਰੀ ਪ੍ਰਾਪਤ ਸਮੂਹ ਵਿਅਕਤੀਆਂ ਨੂੰ ਦਰਪੇਸ਼ ਖਤਰੇ ਦੀ ਸਮੀਖਿਆ ਕਰਨ ਦੇ ਪਹਿਲਾਂ ਹੀ ਆਦੇਸ਼ ਦੇ ਦਿੱਤੇ ਹਨਉਨ੍ਹਾਂ ਕਿਹਾ ਕਿ ਸਬੰਧਤ ਕਮੇਟੀ ਦੀ ਛੇਤੀ ਹੀ ਇੱਕ ਮੀਟਿੰਗ ਕਰਕੇ ਹਰ ਸੁਰੱਖਿਆ ਪ੍ਰਾਪਤ ਵਿਅਕਤੀ ਨੂੰ ਦਰਪੇਸ਼ ਖਤਰੇ ਅਨੁਸਾਰ ਉਸ ਦੀ ਸੁਰੱਖਿਆ ਵਿਚ ਵਾਧਾ ਜਾਂ ਕਮੀ ਕੀਤੀ ਜਾਵੇਗੀਉਨ੍ਹਾਂ ਕਿਹਾ ਕਿ ਸੁਰੱਖਿਆ ਛਤਰੀ ਨੂੰ ਦਿਖਾਵੇ ਵਜੋਂ ਵਰਤਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ 
ਕੋਇਲੇ ਦੀ ਘਾਟ ਬਾਰੇ ਰਿਪੋਰਟਾਂ ਨੂੰ ਰੱਦ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਾਵਰਕਾਮ ਵਲੋਂ ਰੋਜਾਨਾ ਦੇ ਆਧਾਰ 'ਤੇ ਸਥਿਤੀ ਦਾ ਜਾਇਜਾ ਲਿਆ ਜਾਂਦਾ ਹੈ ਅਤੇ ਉਨ੍ਹਾਂ ਪਹਿਲਾਂ ਹੀ ਕੇਂਦਰੀ ਰੇਲ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਝਾਰਖੰਡ ਅਤੇ ਛੱਤੀਸਗੜ੍ਹ ਤੋਂ ਕੋਇਲਾ ਲਿਆਉਣ ਲਈ ਹੋਰ ਵਧੇਰੇ ਰੇਲ ਵੈਗਨਾਂ ਦੀ ਵਿਵਸਥਾ ਕੀਤੀ ਜਾਵੇਗ 
ਇਸ ਤੋਂ ਪਹਿਲਾਂ ਮੈਟਰੋ ਕੈਸ਼ ਐਂਡ ਕੈਰੀ ਦੇ ਐਮ.ਡੀ. ਸ਼੍ਰੀ ਰਾਕੇਸ਼ ਬਖਸ਼ੀ ਨਾਲ ਪਹੁੰਚੇ ਸ. ਬਾਦਲ ਨੇ ਇਸ ਨਵੇਂ ਕੇਂਦਰ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਰਾਜ ਅੰਦਰ ਇਹ ਕੰਪਨੀ ਦਾ ਇਹ ਚੌਥਾ ਅਤੇ ਦੇਸ਼ ਅੰਦਰ 14ਵਾਂ ਸਟੋਰ ਹੈ ਜੋ ਵਪਾਰਕ ਖਪਤਕਾਰਾਂ ਨੂੰ 10,000 ਤੋਂ ਵੱਧ ਖੁਰਾਕੀ ਅਤੇ ਗੈਰ-ਖੁਰਾਕੀ ਉਤਪਾਦ ਥੋਕ ਕੀਮਤ 'ਤੇ ਮੁਹੱਈਆ ਕਰਵਾਏਗਾਉਨ੍ਹਾਂ ਕਿਹਾ ਕਿ ਅਜਿਹੇ ਸਟੋਰ ਥੋਕ ਵਪਾਰ ਦੇ ਆਦਰਸ਼ ਮਾਡਲ ਹਨ ਕਿਉਂਕਿ ਇਥੇ 90 ਫੀਸਦੀ ਤੋਂ ਵੱਧ ਉਤਪਾਦ ਦੇਸ਼ ਅੰਦਰ ਤਿਆਰ ਹੋਣ ਵਾਲੇ ਮਿਲਦੇ ਹਨ ਅਤੇ ਇਨ੍ਹਾਂ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈਉਨ੍ਹਾਂ ਦੱਸਿਆ ਕਿ ਇਸ ਨਾਲ ਜਿਲ੍ਹੇ ਦੇ 300 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਅਤੇ ਅਸਿੱਧਾ ਰੋਜ਼ਗਾਰ ਮਿਲਆ ਹੈ 
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਮੁੱਖ ਸੰਸਦੀ ਸਕੱਤਰ ਸ਼੍ਰੀ ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਕੇਂਦਰੀ ਮੰਤਰੀ ਸ਼੍ਰੀ ਬਲਵੰਤ ਸਿੰਘ ਰਾਮੂਵਾਲੀਆ, ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਸ਼੍ਰੀ ਰਾਮ ਸਿੰਘ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ

ਤੀਸਰਾ ਵਿਸ਼ਵ ਕਬੱਡੀ ਕੱਪ-16 ਦੇਸ਼ਾਂ ਵਲੋਂ ਸ਼ਮੂਲੀਅਤ ਦੀ ਪੁਸ਼ਟੀ ਨਾਲ ਕਬੱਡੀ ਨੇ ਯੂਰਪ ਅਤੇ ਅਫਰੀਕਾ ਤੱਕ ਵੀ ਵਧਾਏ ਕਦਮ

www.sabblok.blogspot.com
•  4.81 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਲਈ ਹੋਣਗੇ ਜਬਰਦਸਤ ਮੁਕਾਬਲੇ, ਜੇਤੂ ਟੀਮ ਨੂੰ ਮਿਲਣਗੇ 2 ਕਰੋੜ ਰੁਪਏ  
•  
ਪਹਿਲੀ ਵਾਰ ਸਾਰੇ ਮਹਾਂਦੀਪਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ  
•  1.43
ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤਣ ਲਈ ਮੈਦਾਨ ਵਿਚ ਉਤਰਨਗੀਆਂ ਔਰਤਾਂ ਦੀਆਂ 7 ਟੀਮਾਂ  
•  
ਸੁਖਬੀਰ ਸਿੰਘ ਬਾਦਲ ਵਲੋਂ ਨਸ਼ਾ ਮੁਕਤ ਟੂਰਨਾਮੈਂਟ ਯਕੀਨੀ ਬਨਾਉਣ ਦੇ ਨਿਰਦੇਸ਼  
ਚੰਡੀਗੜ੍ਹ, 23
ਨਵੰਬਰ : ਦੁਨੀਆਂ ਦੇ ਸਾਰੇ ਮਹਾਂਦੀਪਾਂ ਦੀ ਪ੍ਰਤੀਨਿਧਤਾ ਕਰਦੀਆਂ 16 ਦੇਸ਼ਾਂ ਦੀਆਂ ਟੀਮਾਂ ਵਲੋਂ ਸ਼ਮੂਲੀਅਤ ਦੀ ਪੁਸ਼ਟੀ ਨਾਲ ਪੰਜਾਬ ਨੇ 1 ਤੋਂ

15 ਦਸੰਬਰ ਤੱਕ ਤੀਸਰੇ ਵਿਸ਼ਵ ਕਬੱਡੀ ਕੱਪ ਦੀ ਮੇਜ਼ਬਾਨੀ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ ਅਤੇ ਇਸ 15 ਦਿਨਾਂ ਕਬੱਡੀ ਮਹਾਂਕੁੰਭ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਔਰਤਾਂ ਦੇ ਵਰਗ ਵਿਚ ਜੇਤੂ ਰਹਿਣ ਵਾਲੀ ਟੀਮ ਦੀ ਇਨਾਮੀ ਰਾਸ਼ੀ 25 ਤੋਂ ਵਧਾਕੇ 51 ਲੱਖ ਰੁਪਏ, ਉਪ ਜੇਤੂ ਲਈ 15 ਤੋਂ ਵਧਾਕੇ 31 ਲੱਖ ਰੁਪਏ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਲਈ ਇਨਾਮੀ ਰਾਸ਼ੀ 10 ਤੋਂ ਵਧਾਕੇ 21 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈਇਸੇ ਤਰ੍ਹਾਂ ਪੁਰਸ਼ਾਂ ਦੇ ਵਰਗ ਵਿਚ ਜੇਤੂ ਟੀਮ ਲਈ ਇਨਾਮੀ ਰਾਸ਼ੀ ਨੂੰ ਦੁਗਣਾ ਕਰਦਿਆਂ 2 ਕਰੋੜ ਰੁਪਏ ਅਤੇ ਉਪ ਜੇਤੂ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਲਈ ਇਹ ਇਨਾਮੀ ਰਾਸ਼ੀ ਕ੍ਰਮਵਾਰ 1 ਕਰੋੜ ਰੁਪਏ ਅਤੇ 51 ਲੱਖ ਰੁਪਏ ਹੋਵੇਗੀ
ਸ. ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੈ ਕਿ ਪਹਿਲੀ ਵਾਰੀ ਯੂਰਪੀ ਅਤੇ ਅਫਰੀਕੀ ਟੀਮਾਂ ਵੀ ਇਸ ਵਿਸ਼ਵ ਕਬੱਡੀ ਕੱਪ ਵਿਚ ਹਿੱਸਾ ਲੈ ਰਹੀਆਂ ਹਨਉਹਨਾਂ ਕਿਹਾ ਕਿ ਹੁਣ ਤੱਕ ਭਾਰਤ ਤੋਂ ਇਲਾਵਾ ਇੰਗਲੈਂਡ, ਅਫਗਾਨਿਸਤਾਨ, ਡੈਨਮਾਰਕ, ਕੈਨੇਡਾ, ਨਿਊਜੀਲੈਂਡ, ਸ਼੍ਰੀਲੰਕਾ, ਨਾਰਵੇ, ਪਾਕਿਸਤਾਨ, ਸਿਆਰਾ ਲਿਓਨ, ਸਕਾਟਲੈਂਡ, ਅਰਜਨਟੀਨਾ, ਇਟਲੀ, ਇਰਾਨ, ਕੀਨੀਆ ਅਤੇ ਅਮਰੀਕਾ ਵਲੋਂ ਵਿਸ਼ਵ ਕੱਪ ਵਿਚ ਸ਼ਾਮਲ ਹੋਣ ਦੀ ਸਹਿਮਤੀ ਦਿੱਤੇ ਜਾਣ ਨਾਲ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ 16 ਹੋ ਗਈ ਹੈਉਨ੍ਹਾਂ ਦੱਸਿਆ ਕਿ ਔਰਤਾਂ ਦੇ ਵਰਗ ਵਿਚ 1.43 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਲਈ ਭਾਰਤ, ਕੈਨੇਡਾ, ਡੈਨਮਾਰਕ, ਇੰਗਲੈਂਡ, ਤੁਰਕਮੇਨਿਸਤਾਨ, ਅਮਰੀਕਾ ਅਤੇ ਮਲੇਸ਼ੀਆ ਦੀਆਂ ਟੀਮਾਂ ਆਪੋ ਆਪਣਾ ਦਾਅਵਾ ਪੇਸ਼ ਕਰਨਗੀਆਂ
ਉਪ ਮੁੱਖ ਮੰਤਰੀ ਨੇ ਦੱਸਿਆ ਕਿ 1 ਦਸੰਬਰ ਨੂੰ ਬਠਿੰਡਾ ਵਿਖੇ ਸ਼ਾਨਦਾਰ ਉਦਘਾਟਨੀ ਰਸਮ ਹੋਵੇਗੀ ਅਤੇ ਉਥੇ ਪੇਸ਼ ਕੀਤੇ ਜਾਣ ਵਾਲਾ ਅਤਿ ਆਧੂਨਿਕ ਲੇਜ਼ਰ ਸ਼ੋਅ ਉਲੰਪਿਕ ਖੇਡਾਂ ਦੀ ਉਦਘਾਟਨੀ ਰਸਮ ਨੂੰ ਵੀ ਫਿੱਕਾ ਪਾ ਦੇਵੇਗਾਉਨ੍ਹਾਂ ਕਿਹਾ ਕਿ ਉਹਨਾਂ ਦਾ ਮੁਢੱਲਾ ਮੰਤਵ ਕਬੱਡੀ ਨੂੰ ਹਰ ਦੇਸ਼ ਅੰਦਰ ਹਰਮਨ-ਪਿਆਰਾ ਬਨਾਉਣਾ ਹੈ ਤਾਂ ਜੋ ਇਹ ਉਲੰਪਿਕ ਖੇਡਾਂ ਲਈ ਮਾਨਤਾ ਹਾਸਲ ਕਰ ਸਕੇਉਨ੍ਹਾਂ ਦੱਸਿਆ ਕਿ ਕੌਮਾਂਤਰੀ ਉਲੰਪਿਕ ਐਸੋਸੀਏਸ਼ਨ ਦੇ ਸਪੋਰਟਸ ਡਾਇਰੈਕਟਰ ਵਲੋਂ ਪੰਜਾਬ ਸਰਕਾਰ ਵਲੋਂ ਕਬੱਡੀ ਦੀ ਰਵਾਇਤੀ ਖੇਡ ਨੂੰ ਹਰਮਨ-ਪਿਆਰਾ ਬਨਾਉਣ ਅਤੇ ਵਿਸ਼ਵ ਕੱਪ ਦੇ ਪੱਧਰ 'ਤੇ ਲਿਜਾਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ
ਸ. ਬਾਦਲ ਨੇ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਦੇ ਮੁਕਾਬਲੇ 13 ਸਥਾਨਾਂ ਜਿਵੇਂ ਕਿ ਪਟਿਆਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਸੰਗਰੂਰ, ਰੂਪਨਗਰ, ਦੋਦਾ, ਚੋਹਲਾ ਸਾਹਿਬ, ਫਾਜਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ, ਜਲੰਧਰ ਅਤੇ ਲੁਧਿਆਣਾ ਵਿਖੇ ਹੋਣਗੇ ਅਤੇ ਪੁਰਸ਼ਾਂ ਦੀਆਂ ਟੀਮਾਂ ਨੂੰ ਜਲੰਧਰ ਅਤੇ ਬਠਿੰਡਾ ਵਿਖੇ ਠਹਿਰਾਇਆ ਜਾਵੇਗਾ ਜਦੋਂ ਕਿ ਔਰਤਾਂ ਦੀਆਂ ਟੀਮਾਂ ਨੂੰ ਲੁਧਿਆਣਾ ਵਿਖੇ ਠਹਿਰਾਇਆ ਜਾਵੇਗਾ
ਕਬੱਡੀ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਖਾਸ ਕਰਕੇ ਮਹਿਲਾ ਪ੍ਰਤੀਯੋਗੀਆਂ ਦੀ ਵੱਡੀ ਸ਼ਮੂਲੀਅਤ 'ਤੇ ਖੁਸ਼ੀ ਪ੍ਰਗਟਾਉਂਦਿਆਂ ਸ. ਬਾਦਲ ਨੇ ਕਿਹਾ ਕਿ ਪਹਿਲੀ ਵਾਰ ਟਰਾਇਲਾਂ ਲਈ 200 ਦੇ ਕਰੀਬ ਲੜਕੀਆਂ ਪਹੁੰਚੀਆਂ ਜਿਸ ਕਾਰਨ ਚੋਣ ਪ੍ਰਕ੍ਰਿਆ ਨੂੰ ਮੁਕੰਮਲ ਕਰਨ ਲਈ ਦੋ ਦਿਨਾਂ ਤੱਕ ਟਰਾਇਲ ਕਰਨੇ ਪਏ
ਵਿਸ਼ਵ ਕੱਪ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਯਕੀਨੀ ਬਨਾਉਣ ਲਈ ਨਿਰਦੇਸ਼ ਜਾਰੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਖੇਡਾਂ ਨੂੰ ਹਰਮਨ-ਪਿਆਰਾ ਬਨਾਉਣ ਪਿੱਛੇ ਇਕਲੌਤਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਰਨਾ ਹੈਉਨ੍ਹਾਂ ਕਿਹਾ ਕਿ ਖੇਡ ਮੰਤਰਾਲੇ ਅਤੇ ਕੌਮੀ ਐਂਟੀ ਡੋਪ ਏਜੰਸੀ ਨੂੰ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਯਕੀਨੀ ਬਨਾਉਣ ਲਈ ਲਿਖਿਆ ਗਿਆ ਹੈ ਅਤੇ ਐਂਟੀ ਡੋਪ ਕਮੇਟੀ ਪਹਿਲਾਂ ਹੀ ਗਠਿਤ ਕਰ ਦਿੱਤੀ ਗਈ ਹੈਸ. ਬਾਦਲ ਨੇ ਕਿਹਾ ਕਿ ਡੋਪ ਟੈਸਟ ਸਹੂਲਤਾਂ ਲਈ 40 ਲੱਖ ਰੁਪਏ ਪਹਿਲਾਂ ਹੀ ਰਾਖਵੇਂ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਖਿਡਾਰੀਆਂ ਨੂੰ ਤਾੜਣਾ ਕੀਤੀ ਕਿ ਡੋਪ ਟੈਸਟ ਵਿਚ ਅਸਫਲ ਰਹਿਣ ਵਾਲਿਆਂ ਦੀ ਜਿਥੇ ਇਨਾਮੀ ਰਾਸ਼ੀ ਵਿਚ ਕਟੌਤੀ ਹੋਵੇਗੀ ਉਥੇ ਉਹਨਾਂ ਦੇ ਖੇਡਣ 'ਤੇ ਅਗਲੇ ਦੋ ਸਾਲਾਂ ਤੱਕ ਪਾਬੰਦੀ ਲਾਈ ਜਾਵੇਗੀਉਨ੍ਹਾਂ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਪ੍ਰਬੰਧਕੀ ਕਮੇਟੀ ਨੇ ਸਾਰੀਆਂ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਇਹ ਸਪਸਟ ਸੂਚਨਾ ਭੇਜ ਦਿੱਤੀ ਹੈ ਕਿ ਉਹ ਪੂਰੀ ਤਰ੍ਹਾਂ ਨਸ਼ਾ ਮੁਕਤ ਵਿਸ਼ਵ ਕਬੱਡੀ ਕੱਪ ਕਰਾਉਣ ਵਿਚ ਆਪਣਾ ਯੋਗਦਾਨ ਪਾਉਣ
ਇਸ ਮੌਕੇ ਸ਼੍ਰੀ ਪੀ.ਐਸ. ਔਜਲਾ, ਸਕੱਤਰ ਖੇਡਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੱਖ ਵੱਖ ਅਥਾਰਟੀਆਂ ਤੋਂ ਪਹਿਲਾਂ ਹੀ ਇਤਰਾਜਹੀਣਤਾ ਸਰਟੀਫਿਕੇਟ ਲੈ ਲਏ ਹਨ ਅਤੇ ਏ.ਡੀ.ਜੀ.ਪੀ. ਇੰਟੈਲੀਜੈਂਸ ਸ਼੍ਰੀ ਹਰਦੀਪ ਢਿਲੋਂ ਦੀ ਅਗਵਾਈ ਹੇਠ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਮੁਕੰਮਲ ਸੁਰੱਖਿਆ ਯਕੀਨੀ ਬਨਾਉਣ ਲਈ ਇੱਕ ਕਮੇਟੀ ਵੀ ਗਠਿਤ ਕੀਤੀ ਹੈ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਖਦੇਵ ਸਿੰਘ ਢੀਂਡਸਾ, ਐਮ.ਪੀ., ਸ਼੍ਰੀ ਬਿਕਰਮ ਸਿੰਘ ਮਜੀਠੀਆ, ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਸ਼੍ਰੀ ਸਿਕੰਦਰ ਸਿੰਘ ਮਲੂਕਾ, ਸਿੱਖਿਆ ਮੰਤਰੀ, ਸ਼੍ਰੀ ਸਰਵਣ ਸਿੰਘ ਫਿਲੌਰ, ਸੈਰ ਸਪਾਟਾ ਮੰਤਰੀ, ਸ਼੍ਰੀ ਅਜੀਤ ਸਿੰਘ ਕੋਹਾੜ, ਟਰਾਂਸਪੋਰਟ ਮੰਤਰੀ, ਸ਼੍ਰੀ ਸੁਰਜੀਤ ਸਿੰਘ ਰੱਖੜਾ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਸ਼੍ਰੀ ਸ਼ਰਨਜੀਤ ਸਿੰਘ ਢਿਲੋਂ, ਲੋਕ ਨਿਰਮਾਣ ਮੰਤਰੀ, ਸ਼੍ਰੀ ਸੋਹਣ ਸਿੰਘ ਠੰਡਲ, ਸ਼੍ਰੀਮਤੀ ਮੋਹਿੰਦਰ ਕੌਰ ਜੋਸ਼, ਸ਼੍ਰੀ ਪਵਨ ਕੁਮਾਰ ਟੀਨੂੰ ਅਤੇ ਸ਼੍ਰੀ ਮਨਤਾਰ ਸਿੰਘ ਬਰਾੜ (ਸਾਰੇ ਮੁੱਖ ਸੰਸਦੀ ਸਕੱਤਰ), ਸ਼੍ਰੀ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਸ਼੍ਰੀ ਕਮਲ ਸ਼ਰਮਾ, ਦੋਵੇਂ ਸਲਾਹਕਾਰ/ਮੁੱਖ ਮੰਤਰੀ, ਸ਼੍ਰੀ ਪਰਗਟ ਸਿੰਘ, ਸ਼੍ਰੀ ਗੁਰਪਰਤਾਪ ਸਿੰਘ ਵਡਾਲਾ, ਸ਼੍ਰੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਅਤੇ ਸ਼੍ਰੀ ਦਰਸ਼ਨ ਸਿੰਘ ਸ਼ਿਵਾਲਿਕ, ਸਾਰੇ ਵਿਧਾਇਕ ਪ੍ਰਮੁੱਖ ਤੌਰ 'ਤੇ ਹਾਜ਼ਰ ਸਨ

ਸੁਖਬੀਰ ਸਿੰਘ ਬਾਦਲ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿਚ ਨਿਵੇਸ਼ ਲਈ ਪ੍ਰੇਰਣਗੇ

www.sabblok.blogspot.com


•        ਰਾਜ ਦੇ ਸਰਬਪੱਖੀ ਵਿਕਾਸ ਅਤੇ ਭਵਿੱਖੀ ਯੋਜਨਾਵਾਂ ਬਾਰੇ ਕੀਤੀ ਜਾਵੇਗੀ ਪੇਸ਼ਕਾਰੀ   
•        
ਪੰਜਾਬ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੀ ਮੁਕੰਮਲ ਸੁਰੱਖਿਆ ਨੂੰ ਬਣਾਏਗਾ   
•        
ਪ੍ਰਵਾਸੀ ਭਾਰਤੀਆਂ ਲਈ ਵਿਆਪਕ ਪੈਕੇਜ ਨੂੰ ਦਿੱਤਾ ਅੰਤਿਮ ਰੂਪ   
•        
ਪ੍ਰਵਾਸੀ ਭਾਰਤੀਆਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਨੂੰਨੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ   
•        
ਮੋਹਾਲੀ ਵਿਖੇ ਬਣੇਗਾ ਪ੍ਰਵਾਸੀ ਭਾਰਤੀ ਭਵਨ   
ਚੰਡੀਗੜ੍ਹ, ਨਵੰਬਰ
23: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪੰਜਾਬ ਸਰਕਾਰ ਵਲੋਂ 3 ਤੋਂ 5 ਜਨਵਰੀ, 2013 ਤੱਕ ਕਰਵਾਏ ਜਾ ਰਹੇ

ਤਿੰਨ ਦਿਨਾਂ ਪ੍ਰਵਾਸੀ ਭਾਤਰੀ ਸੰਮੇਲਨ ਦੇ ਮੰਚ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਪਿਛਲੇ 6 ਸਾਲਾਂ ਦੌਰਾਨ ਆਰੰਭੇ ਅਤੇ ਮੁਕੰਮਲ ਕੀਤੇ ਗਏ ਬੇਮਿਸਾਲ ਵਿਕਾਸ ਕਾਰਜਾਂ ਅਤੇ ਰਾਜ ਸਰਕਾਰ ਦੇ ਅਗਲੇ 20 ਸਾਲਾਂ ਲਈ ਵਿਕਾਸ ਦੇ ਸੰਕਲਪ ਨੂੰ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਅੱਗੇ ਰੱਖਿਆ ਜਾਵੇਗਾਸ. ਬਾਦਲ, ਜੋ ਕਿ ਰਾਜ ਦੇ ਨਿਵੇਸ਼ ਪ੍ਰੋਤਸਾਹਨ ਮੰਤਰੀ ਵੀ ਹਨ, ਇਸ ਮੌਕੇ ਵਿਦੇਸ਼ੀ ਨਿਵੇਸ਼ਕਾਂ ਨੂੰ ਅਗਲੇ ਦਹਾਕੇ ਦੌਰਾਨ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਬਣਨ ਜਾ ਰਹੇ ਪੰਜਾਬ ਵਿਖੇ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਗੇ
ਅੱਜ ਇਥੇ ਪ੍ਰਵਾਸੀ ਭਾਰਤੀ ਸੰਮੇਲਨ ਲਈ ਉਚ ਤਾਕਤੀ ਅਤੇ ਪ੍ਰਬੰਧਕੀ, ਦੋਵੇਂ ਕਮੇਟੀਆਂ ਦੀ ਸਾਂਝੀ ਮੀਟਿੰਗ ਉਪ ਮੁੱਖ ਮੰਤਰੀ ਸ. ਬਾਦਲ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਰਾਜ ਅੰਦਰ ਪਹਿਲੀ ਵਾਰ ਕਰਵਾਏ ਜਾ ਰਹੇ ਇਸ ਤਿੰਨ ਦਿਨਾਂ ਸੰਮੇਲਨ ਲਈ ਵੱਖ ਵੱਖ ਵਿਭਾਗਾਂ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਵੇਰਵੇ ਦਿੱਤੇ ਗਏਸ. ਬਾਦਲ ਨੇ ਕਿਹਾ ਕਿ ਇਸ ਤਿੰਨ ਦਿਨਾਂ ਸੰਮੇਲਨ ਨੂੰ ਕਰਵਾਉਣ ਦਾ ਮੰਤਵ ਇਹ ਹੈ ਕਿ ਅਸੀਂ ਵੱਖ ਵੱਖ ਦੇਸ਼ਾਂ ਵਿਚ ਚੁੱਣੇ ਗਏ ਪੰਜਾਬੀ ਪ੍ਰਤੀਨਿਧਾਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕਰ ਸਕੀਏ ਤਾਂ ਜੋ ਉਹ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮੁਸ਼ਕਲਾਂ ਰਾਜ ਸਰਕਾਰ ਦੇ ਧਿਆਨ ਵਿਚ ਲਿਆਉਣ ਅਤੇ ਰਾਜ ਸਰਕਾਰ ਉਨ੍ਹਾਂ ਮੁਸ਼ਕਲਾਂ ਦੇ ਨਿਪਟਾਰੇ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੰਮੇਲਨ ਦੇ ਆਖਰੀ ਦਿਨ ਐਲਾਨ ਕਰ ਸਕੇਉਨ੍ਹਾਂ ਕਿਹਾ ਕਿ ਸੰਮੇਲਨ ਦਾ ਦੂਸਰਾ ਦਿਨ ਪ੍ਰਵਾਸੀ ਭਾਰਤੀ ਮੀਡੀਆ ਦੀਆਂ ਸਮੱਸਿਆਵਾਂ ਨੂੰ ਸਮਝਣ ਪ੍ਰਤੀ ਸਮਰਪਿਤ ਹੋਵੇਗਾ ਅਤੇ ਰਾਜ ਸਰਕਾਰ ਵਲੋਂ ਆਪਣਾ ਸੰਦੇਸ਼ ਪ੍ਰਵਾਸੀ ਭਾਰਤੀ ਮੀਡੀਆ ਵਿਚ ਲਿਜਾਣ ਲਈ ਯੋਜਨਾਬੰਦੀ ਕੀਤੀ ਜਾਵੇਗੀਉਨ੍ਹਾਂ ਦੱਸਿਆ ਕਿ ਪਹਿਲੇ ਦੋ ਦਿਨ ਸੰਮੇਲਨ ਚੰਡੀਗੜ੍ਹ ਵਿਖੇ ਹੋਵੇਗਾ ਅਤੇ ਆਖਰੀ ਦਿਨ ਜਲੰਧਰ ਵਿਖੇ ਹੋਵੇਗਾ
ਸ. ਬਾਦਲ ਨੇ ਸ਼੍ਰੀਮਤੀ ਗੁਰਪ੍ਰੀਤ ਦਿਓ, ਆਈ.ਜੀ./ਪ੍ਰਵਾਸੀ ਭਾਰਤੀ ਮਾਮਲੇ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਵਾਸੀ ਭਾਰਤੀਆਂ ਦੀ ਜਾਇਦਾਦਾਂ ਦੀ ਰਾਖੀ ਲਈ ਇੱਕ ਅਜਿਹੀ ਯੋਜਨਾ ਨੂੰ ਤਿਆਰ ਕਰਨ ਜਿਸ ਤਹਿਤ ਪ੍ਰਵਾਸੀ ਭਾਰਤੀ ਬਾਹਰ ਜਾਣ ਸਮੇਂ ਆਪਣੀ ਜਾਇਦਾਦ ਸਬੰਧੀ ਜਾਣਕਾਰੀ ਇਲਾਕੇ ਦੇ ਐਸ.ਐਚ.ਓ ਨੂੰ ਦੇਣ ਅਤੇ ਉਹ ਉਨ੍ਹਾਂ ਜਾਇਦਾਦਾਂ 'ਤੇ ਕਿਸੇ ਕਿਸਮ ਦੇ ਨਾਜਾਇਜ ਕਬਜ਼ੇ ਜਾਂ ਖਰੀਦੋ ਫਰੋਖਤ ਨੂੰ ਰੋਕਣ ਅਤੇ ਕਿਸੇ ਕੁਤਾਹੀ ਲਈ ਸਬੰਧਤ ਅਧਿਕਾਰੀ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾ ਸਕੇਸ. ਬਾਦਲ ਨੇ ਗ੍ਰਹਿ ਅਤੇ ਹੋਰਨਾਂ ਸਬੰਧਤ ਵਿਭਾਗਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਮਾਨਵੀ ਤਸਕਰੀ ਕਾਨੂੰਨ, ਪ੍ਰਵਾਸੀ ਭਾਰਤੀਆਂ ਦੇ ਵਿਆਹਾਂ ਦੀ ਲਾਜ਼ਮੀ ਰਜਿਸਟਰੇਸ਼ਨ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਨੂੰ ਕਿਰਾਏਦਾਰਾਂ ਤੋਂ ਖਾਲ ਕਰਵਾਉਣ ਸਬੰਧੀ ਬਿਲ ਪੰਜਾਬ ਵਿਧਾਨ ਸਭਾ ਦੇ ਦਸੰਬਰ ਮਹੀਨੇ ਵਿਚ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਲਿਆਉਣ ਤਾਂ ਜੋ ਪ੍ਰਵਾਸੀ ਭਾਰਤੀ ਸੰਮੇਲਨ ਤੋਂ ਪਹਿਲਾਂ ਇਨ੍ਹਾਂ ਕਾਨੂੰਨਾਂ ਨੂੰ ਨੋਟੀਫਾਈ ਕੀਤਾ ਜਾ ਸਕੇਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੁੱਡਾ ਮੋਹਾਲੀ ਵਿਖੇ ਪ੍ਰਵਾਸੀ ਭਾਰਤੀ ਭਵਨ ਲਈ ਢੁੱਕਵੀਂ ਜਗ੍ਹਾ ਅਲਾਟ ਕਰੇਗਾ ਅਤੇ ਸੰਮੇਲਨ ਦੌਰਾਨ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾਮੀਟਿੰਗ ਵਿਚ ਸੰਮੇਲਨ ਦੌਰਾਨ ਪਤਵੰਤੇ ਮਹਿਮਾਨਾਂ ਨੂੰ ਵਿਰਾਸਤ-ਏ-ਖਾਲਸਾ ਅਤੇ ਬਾਬਾ ਬੰਦਾ ਬਹਾਦਰ ਯਾਦਗਾਰ ਦਿਖਾਉਣ ਦਾ ਫੈਸਲਾ ਕੀਤਾ ਗਿਆ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਖਦੇਵ ਸਿੰਘ ਢੀਂਡਸਾ, ਐਮ.ਪੀ., ਸ਼੍ਰੀ ਬਿਕਰਮ ਸਿੰਘ ਮਜੀਠੀਆ, ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਸ਼੍ਰੀ ਸਿਕੰਦਰ ਸਿੰਘ ਮਲੂਕਾ, ਸਿੱਖਿਆ ਮੰਤਰੀ, ਸ਼੍ਰੀ ਸਰਵਣ ਸਿੰਘ ਫਿਲੌਰ, ਸੈਰ ਸਪਾਟਾ ਮੰਤਰੀ, ਸ਼੍ਰੀ ਅਜੀਤ ਸਿੰਘ ਕੋਹਾੜ, ਟਰਾਂਸਪੋਰਟ ਮੰਤਰੀ, ਸ਼੍ਰੀ ਸੁਰਜੀਤ ਸਿੰਘ ਰੱਖੜਾ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਸ਼੍ਰੀ ਸ਼ਰਨਜੀਤ ਸਿੰਘ ਢਿਲੋਂ, ਲੋਕ ਨਿਰਮਾਣ ਮੰਤਰੀ, ਸ਼੍ਰੀ ਸੋਹਣ ਸਿੰਘ ਠੰਡਲ, ਸ਼੍ਰੀਮਤੀ ਮੋਹਿੰਦਰ ਕੌਰ ਜੋਸ਼ ਅਤੇ ਸ਼੍ਰੀ ਮਨਤਾਰ ਸਿੰਘ ਬਰਾੜ (ਸਾਰੇ ਮੁੱਖ ਸੰਸਦੀ ਸਕੱਤਰ), ਸ਼੍ਰੀ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਸ਼੍ਰੀ ਕਮਲ ਸ਼ਰਮਾ, ਦੋਵੇਂ ਸਲਾਹਕਾਰ/ਮੁੱਖ ਮੰਤਰੀ, ਸ਼੍ਰੀ ਪਰਗਟ ਸਿੰਘ, ਸ਼੍ਰੀ ਗੁਰਪਰਤਾਪ ਸਿੰਘ ਵਡਾਲਾ, ਸ਼੍ਰੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਅਤੇ ਸ਼੍ਰੀ ਦਰਸ਼ਨ ਸਿੰਘ ਸ਼ਿਵਾਲਿਕ, ਸਾਰੇ ਵਿਧਾਇਕ, ਪ੍ਰਮੁੱਖ ਤੌਰ 'ਤੇ ਹਾਜ਼ਰ ਸਨ