jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 21 November 2012

ਸਾਵਧਾਨ : ਮਿਸਡ ਕਾਲ ਦਾ ਜਵਾਬ ਦਿੱਤਾ ਤਾਂ ਫੋਨ ਹੋ ਸਕਦਾ ਹੈਂਗ

www.sabblok.blogspot.com

 ਜੇ  ਤੁਹਾਡੇ ਮੋਬਾਈਲ ਫੋਨ ਤੇ  +92  , + 90 ਜਾਂ +09  ਤੋਂ ਸੁਰੂ ਹੋਵੇ ਵਾਲੀ  ਮਿਸਡ ਕਾਲ ਆਵੇ ਤਾਂ ਸੁਚੇਤ ਰਹੋ  ਗਲਤੀ ਨਾਲ ਵੀ  ਇਹਨਾਂ ਨੰਬਰਾਂ ਦੇ ਫੋਨ  ਵਾਪਸ ਨਾ ਕਰੋ  , ਕਿਉਂਕਿ ਫੋਨ ਕਰਨ ਨਾਲ ਤੁਹਾਡੇ ਸਿਮ ਕਾਰਡ ਅਤੇ ਫੋਨ ਦੀ ਡੀਟੇਲ ਅਗਲੇ ਦੇ ਨੰਬਰ ਤੇ ਟਰਾਂਸਫਰ ਹੋ ਜਾਵੇਗੀ । ਫਿਰ ਇੱਕ ਤਰ੍ਹਾਂ ਨਾਲ ਤੁਹਾਡੇ ਸਿਮ ਦੀ ਕਲੋਨਿੰਗ ਤਿਆਰ ਹੋ ਜਾਵੇਗੀ ।
ਇਹ ਕਲੋਨਿੰਗ  ਜ਼ਰੀਏ ਸਿਮ ਕਾਰਡ ਅਤੇ ਫੋਨ ਵਿੱਚ ਮੋਜੂਦ ਮੈਮਰੀ ਕਾਰਡ ਅਤੇ ਡਾਟਾ ਕਾਰਡ  ਵੀ ਕਾਪੀ ਕਰ ਲਿਆ ਜਾਂਦਾ ਹੈ।
ਜਲਦੀ ਹੀ   ਟੈਲੀਕਾਮ  ਸਰਵਿਸ ਪ੍ਰੋਵਾਈਡਰ  ਆਪਣੇ ਗਾਹਕਾਂ ਨੂੰ ਇਸ ਸਬੰਧੀ ਸੂਚਨਾ ਜਾਰੀ ਕਰਨ ਵਾਲੇ ਹਨ ।
ਇੱਕ ਰਿਪੋਰਟ ਮੁਤਾਬਿਕ  ਯੂ ਪੀ ਦੇ ਇੱਕ ਲੱਖ ਤੋਂ ਜਿ਼ਆਦਾ  ਫੋਨ ਖਪਤਕਾਰ ਇਸ ਝਾਂਸੇ ਵਿੱਚ ਆ ਚੁੱਕੇ ਹਨ ਅਤੇ ਇਸ ਤਰ੍ਹਾਂ ਦੀ ਮਿਸਡ ਕਾਲ ਦਾ ਸਿਲਸਿਲਾ ਹੁਣ ਵੀ ਜਾਰੀ ਹੈ।  
ਖੂਫੀਆ ਏਜੰਸੀਆਂ ਨੇ ਸਰਵਿਸ ਪ੍ਰੋਵਾਈਡਰਜ਼ ਨੂੰ ਪਹਿਲਾਂ ਹੀ ਇਸ  ਸਬੰਧੀ ਜਾਣਕਾਰੀ ਦਿੱਤੀ ਹੋਈ ਹੈ ਕਿ ਇਸ ਤਰ੍ਹਾਂ ਦਾ ਰੈਕੇਟ ਨਾ ਸਿਰਫ ਯੂਪੀ   ਦੀ ਵੈਸਟ ਟੈਲੀਕਾਮ ਡਿਵੀਜ਼ਨ ਵਿੱਚ ਸਰਗਰਮ ਹੈ ਬਲਕਿ  ਦਿਨੋ ਦਿਨ ਇਸਦਾ ਜਾਲ ਫੈਲ ਰਿਹਾ ਹੈ।
 ਕਈ ਵਾਰ ਇਸ ਤਰ੍ਹਾਂ ਦੀ ਫੋਨ ਕਾਲ ਰਿਸੀਵ  ਹੋ ਜਾਵੇ ਤਾਂ  ਗਾਹਕ ਨੂੰ ਕਿਹਾ ਜਾਂਦਾ ਹੈ ਕਿ  ਅਸੀਂ  ਕਸਟਮਰ ਕੇਅਰ ਤੋਂ ਬੋਲ ਰਹੇ ਹਾਂ  ਤੁਹਾਡੇ ਫੋਨ ਦੀ ਕੂਨੈਕਟੀਵਿਟੀ  ਚੈੱਕ ਕਰਨੀ ਹੈ  ਵਾਪਸ ਫੋਨ ਕਰੋ ਜਦੋਂ ਅਗਲਾ ਫੋਨ ਕਰਦਾ ਤਾਂ   ਡਿਲੇਟ ਕਾਪੀ ਹੋ ਜਾਂਦੀ ਹੈ।

 ਮਾਹਿਰਾਂ ਦੀ ਸਲਾਹ ਹੈ ਕਿ ਆਪਣੇ ਫੋਨ ਵਿੱਚ ਕੋਈ  ਜਰੂਰੀ ਜਾਣਕਾਰੀ  ਜਿਵੇਂ  ਪਾਸਵਰਡ ਆਦਿ  ਸਟੋਰ ਨਾ ਕਰੋ  ਕਿਉਂਕਿ ਡਾਟਾ ਕਾਪੀ ਹੋਣ ਨਾਲ ਇਸਦੀ  ਦੁਰਵਰਤੋਂ ਹੋ ਸਕਦੀ ਹੈ। 

No comments: