ਫਿਰੋਜ਼ਪੁਰ,22 ਨਵੰਬਰ (ਪੀ. ਐਮ. ਆਈ.):- ਫਿਰੋਜ਼ਪੁਰ
ਜ਼ਿਲੇ ਦੇ ਪਿੰਡ ਰਸੂਲਪੁਰ ਦੇ ਫਾਟਕ ਦੇ ਕੋਲ ਸਬ-ਇੰਸਪੈਕਟਰ ਹਰਦੇਵ ਸਿੰਘ ਦੀ ਅਗਵਾਈ
ਵਿਚ ਥਾਣਾ ਮੱਖੂ ਦੀ ਪੁਲਸ ਨੇ ਇਕ ਵਿਅਕਤੀ ਨੂੰ ਵੱਡੀ ਗਿਣਤੀ ਵਿਚ ਨਸ਼ੀਲੀਆਂ ਦਵਾਈਆਂ
ਸਣੇ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਹਰਦੇਵ ਸਿੰਘ
ਨੇ ਦੱਸਿਆ ਹੈ ਕਿ ਫੜੇ ਗਏ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਮ ਜੈਮਸ ਦੱਸਿਆ ਹੈ। ਤਲਾਸ਼ੀ
ਦੌਰਾਨ ਪੁਲਸ ਨੇ ਉਸਦੇ ਕੋਲੋਂ 92 ਹਜ਼ਾਰ 400 ਨਸ਼ੀਲੀ ਗੋਲੀਆਂ, 9264 ਨਸ਼ੀਲੇ ਕੈਪਸੂਲ
ਅਤੇ 14 ਨਸ਼ੀਲੀ ਦਵਾਈਆਂ ਦੀ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਫੜੇ ਗਏ ਇਸ ਵਿਅਕਤੀ
ਖਿਲਾਫ ਪੁਲਸ ਨੇ ਥਾਣਾ ਮੱਖੂ ਵਿਚ ਮੁਕੱਦਮਾ ਦਰਜ ਕੀਤਾ ਹੈ। ਨਾਜਾਇਜ਼ ਸ਼ਰਾਬ ਸਣੇ
ਗ੍ਰਿਫਤਾਰ-ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਐੱਚ. ਸੀ. ਬਲਬੀਰ ਸਿੰਘ ਦੀ ਅਗਵਾਈ
ਵਿਚ ਪਵਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸਦੇ ਕੋਲੋਂ ਸਵਾ 25 ਬੋਤਲਾਂ ਨਾਜਾਇਜ਼ ਸ਼ਰਾਬ
ਬਰਾਮਦ ਕੀਤੀ ਹੈ। ਪੁਲਸ ਨੇ ਫੜੇ ਗਏ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
|
No comments:
Post a Comment