jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 14 November 2012

ਸ਼ਰੂਤੀ ਨੂੰ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰਵਾਉਣ ਲਈ 27 ਨਵੰਬਰ ਨੂੰ ਨਾਰੀ ਨਿਕੇਤਨ ਅੱਗੇ ਧਰਨੇ ਦਾ ਐਲਾਨ

www.sabblok.blogspot.com

ਜਲੰਧਰ: 14 ਨਵੰਬਰ     ਫਰੀਦਕੋਟ ਤੋਂ ਪਿਛਲੇ ਦਿਨੀਂ ਅਗਵਾ ਕੀਤੀ ਲੜਕੀ ਸ਼ਰੂਤੀ-ਜੋ ਹੁਣ ਨਾਰੀ ਨਿਕੇਤਨ ਜਲੰਧਰ ਵਿਖੇ ਪੁਲਿਸ ਹਿਰਾਸਤ ਵਿਚ ਹੈ, ਨੂੰ ਮਾਪਿਆਂ ਹਵਾਲੇ ਕਰਨ ਦੇ ਮੁੱਦੇ ਨੂੰ ਲੈ ਕੇ ਫਰੀਦਕੋਟ ਦੀ ਐਕਸ਼ਨ ਕਮੇਟੀ ਦੀ ਜਲੰਧਰ ਦੀਆਂ ਵੱਖ-ਵੱਖ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਨਾਲ ਇਕ ਸਾਂਝੀ ਮੀਟਿੰਗ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ।  ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਕੁਲਵੰਤ ਸਿੰਘ ਸੰਧੂ (ਜਮਹੂਰੀ ਕਿਸਾਨ ਸਭਾ), ਅਮੋਲਕ ਸਿੰਘ (ਪ੍ਰਧਾਨ, ਪੰਜਾਬ ਲੋਕ ਸਭਿਆਚਾਰਕ ਮੰਚ), ਕਾਮਰੇਡ ਕੁਲਵੰਤ ਸਿੰਘ ਸਾਬਕਾ ਵਿਧਾਇਕ, ਸ੍ਰੀਮਤੀ ਸੰਤੋਸ਼ ਕੁਮਾਰੀ (ਪੰਜਾਬ ਇਸਤਰੀ ਸਭਾ), ਗੁਰਦਿੱਤ ਸਿੰਘ ਸੇਖੋਂ (ਫਰੀਦਕੋਟ) ਅਤੇ ਕੁਲਦੀਪ ਸ਼ਰਮਾ (ਫਰੀਦਕੋਟ) 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।  ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਸ਼ੋਕ ਕੌਸ਼ਲ, ਰੁਲਦੂ ਸਿੰਘ ਔਲਖ, ਸਤੀਸ਼ ਵਧਵਾ, ਸਵਰਨ ਸਿੰਘ ਪੱਪੂ ਨੇ ਫਰੀਦਕੋਟ ਵਿਚ ਵਾਪਰੇ ਇਸ ਦੁਖਾਂਤ ਦਾ ਵੇਰਵਾ ਪੇਸ਼ ਕੀਤਾ।
ਮੀਟਿੰਗ ਵਿਚ ਸ਼ਾਮਲ ਪ੍ਰਮੁੱਖ ਆਗੂਆਂ ਸਵਰਨ ਸਿੰਘ ਅਕਲਪੁਰ, ਦਰਸ਼ਨ ਨਾਹਰ (ਪੰਜਾਬ ਦਿਹਾਤੀ ਮਜ਼ਦੂਰ ਸਭਾ), ਹਰਮੇਸ਼ ਮਾਲੜੀ (ਪੰਜਾਬ ਖੇਤ ਮਜ਼ਦੂਰ ਯੂਨੀਅਨ), ਸੰਤੋਸ਼ ਸ਼ਰਮਾ (ਪੰਜਾਬ ਇਸਤਰੀ ਸਭਾ), ਗੁਰਦਿਆਲ ਭੰਗਲ (ਲੋਕ ਮੋਰਚਾ ਪੰਜਾਬ), ਸੁਦਾਗਰ ਸਿੰਘ ਘੁਡਾਣੀ ਕਲਾਂ (ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ), ਵੇਦ ਪ੍ਰਕਾਸ਼ (ਪ੍ਰਧਾਨ, ਜੀਵਨ ਬੀਮਾ ਜਲੰਧਰ ਡਵੀਜ਼ਨ), ਡਾ. ਇੰਦਰਜੀਤ ਸਿੰਘ ਭੱਲਾ (ਇੰਡੀਆ ਅਗੇਂਸਟ ਕੁਰੱਪਸ਼ਨ) ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਫਰੀਦਕੋਟ ਦੀ ਐਕਸ਼ਨ ਕਮੇਟੀ ਸਿਰਫ਼ ਸ਼ਰੂਤੀ ਦੇ ਪਰਿਵਾਰ ਦੀ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੀ ਲੜਾਈ ਲੜ ਰਹੀ ਹੈ।  ਉਨ•ਾਂ ਨੇ ਫਰੀਦਕੋਟ ਤੋਂ ਆਏ ਐਕਸ਼ਨ ਕਮੇਟੀ ਆਗੂਆਂ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਰੂਤੀ ਨੂੰ ਹਰ ਹਾਲਤ ਵਿਚ ਪੁਲਿਸ ਦੀ ਨਜਾਇਜ਼ ਹਿਰਾਸਤ ਵਿਚੋਂ ਰਿਹਾਅ ਕਰਵਾਇਆ ਜਾਵੇਗਾ।  ਮੀਟਿੰਗ ਨੇ ਸਰਵ-ਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਪ੍ਰਸਾਸ਼ਨ ਦੀ ਨਿੰਦਾ ਕੀਤੀ ਕਿ ਸ਼ਰੂਤੀ ਨੂੰ ਵਕਾਲਤਨਾਮੇ ਉਪਰ ਦਸਤਖ਼ਤ ਕਰਨ ਦੀ ਵੀ ਆਗਿਆ ਨਹੀ ਦਿੱਤੀ ਜਾ ਰਹੀ ਜੋਕਿ ਉਸ ਦੇ ਮੁੱਢਲੇ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।  ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਰੂਤੀ ਨੂੰ ਤੁਰੰਤ ਪੁਲਿਸ ਹਿਰਾਸਤ ਵਿਚੋਂ ਮੁਕਤ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਜਾਵੇ ਅਤੇ ਇਸ ਸਾਰੇ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ।  ਐਕਸ਼ਨ ਕਮੇਟੀ ਨੇ ਮੀਟਿੰਗ 'ਚ ਫੈਸਲਾ ਕੀਤਾ ਤਿਆਰੀ ਨੂੰ ਹੋਰ ਵਿਸ਼ਾਲ ਕਰਨ ਲਈ 18 ਨਵੰਬਰ ਦੀ ਬਜਾਏ 27 ਨਵੰਬਰ ਨੂੰ 11 ਵਜੇ ਪੁਸ਼ਪਾ ਗੁਜਰਾਲ ਨਾਰੀ ਨਿਕੇਤਨ, ਨਕੋਦਰ ਰੋਡ, ਜਲੰਧਰ ਅੱਗੇ ਵਿਸ਼ਾਲ ਧਰਨਾ ਅਤੇ ਰੋਸ ਮਾਰਚ ਕੀਤਾ ਜਾਵੇਗਾ।  ਮੀਟਿੰਗ ਨੇ ਸਮੂਹ ਜੱਥੇਬੰਦੀਆਂ ਅਤੇ ਇਨਸਾਫ਼ਪਸੰਦ ਸ਼ਖਸੀਅਤਾਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਜਾਰੀ ਕਰਤਾ:
ਅਸ਼ੋਕ ਕੌਸ਼ਲ
ਗੁੰਡਾਗਰਦੀ ਵਿਰੋਧੀ ਸਾਂਝੀ ਐਕਸ਼ਨ ਕਮੇਟੀ, ਫਰੀਦਕੋਟ
ਸੰਪਰਕ: 94637 85848

No comments: