www.sabblok.blogspot.com
ਨਵੀਂ ਦਿੱਲੀ : ਅਜਮਲ ਕਸਾਬ ਦੀ ਰਹਿਮ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਫਾਂਸੀ ਉਪਰ ਲਟਕਣਾ ਤਹਿ ਸੀ । ਉਸਨੂੰ ਜਿੰਦਾ ਰੱਖਣ ਦੀ ਕੋਈ ਵਜਾਹ ਵੀ ਨਹੀਂ ਦਿਸ ਰਹੀ ਸੀ , ਕਿਉਂਕਿ ਮੁੰਬਈ ਹਮਲੇ ਸਬੰਧੀ ਭਾਰਤ ਆਪਣੀ ਜਾਂਚ ਪੂਰੀ ਕਰ ਚੁੱਕਾ ਹੈ। ਅਜਿਹੇ ਸਥਿਤੀ ਵਿੱਚ ਕਾਨੂੰਨ ਕਸਾਬ ਨੂੰ ਬਿਨਾ ਸਮੇਂ ਗੰਵਾਏ ਫਾਂਸੀ ਤੇ ਲਟਕਾਉਣਾ ਜਰੂਰੀ ਸੀ ।
ਇਸ ਹਾਈਪ੍ਰੋਫਾਈਲ ਅਤਿਵਾਦੀ ਉਪਰ ਪਾਸਿਕਤਾਨ ਸਮੇਤ ਪੂਰੀ ਦੁਨੀਆਂ ਦੀਆਂ ਨਜ਼ਰਾਂ ਸਨ । ਅਜਿਹੇ ਵਿੱਚ ਸਰਕਾਰ ਚਾਹੁੰਦੀ ਸੀ ਕਿ ਕਸਾਬ ਨੂੰ ਫਾਂਸੀ ਚੜਾਉਣ ਦਾ ਮਾਮਲਾ ਜਿ਼ਆਦਾ ਤੂਲ ਨਾ ਫੜੇ । ਅਜਿਹੇ ਵਿੱਚ ਸਰਕਾਰ ਨੇ ਚੁੱਪ ਚਾਪ ਫਾਂਸੀ ਲਾਉਣ ਦਾ ਫੈਸਲਾ ਕੀਤਾ ।ਕਿਉਂਕਿ ਭਾਰਤ ਸਰਕਾਰ ਨਹੀਂ ਚਾਹੁੰਦੀ ਸੀ ਕਿ ਨੈਸ਼ਨਲ ਅਤੇ ਇੰਟਰਨੈਸ਼ਨਲ ਮੀਡੀਆ ਵਿੱਚ ਇਸ ਨੂੰ ਲੈ ਕੇ ਸ਼ੋਰ- ਸ਼ਰਾਬਾ ਹੋਵੇ ।
ਕਸਾਬ ਨੂੰ ਮਿਲੀ ਸਜ਼ਾ ਨੂੰ ਪੂਰਾ ਕਰਨ ਦੇ ਲਈ ਸਪੈਸ਼ਲ ਟੀਮ ਬਣਾਈ ਗਈ । ਜਿਸਨੇ ਤਹਿ ਪ੍ਰੋਗਰਾਮ ਦੇ ਤਹਿਤ ਐਕਸ਼ਨ ਲਿਆ । ਕਸਾਬ ਨੂੰ ਫਾਂਸੀ ਉਪਰ ਲਟਕਾਉਣ ਦੇ ਪੂਰੇ ਪਲਾਨ ਆਫ ਐਕ਼ਸਨ ਨੂੰ ‘ ਅਪਰੇਸ਼ਨ ਐਕਸ ’ ਦਾ ਨਾਂਮ ਦਿੱਤਾ ਗਿਆ ।
ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਇਸਨੂੰ ਅੰਜ਼ਾਮ ਦੇਣ ਦੇ ਲਈ 17 ਅਫਸਰਾਂ ਦੀ ਸਪੈਸ਼ਲ ਟੀਮ ਬਣਾਈ ਗਈ ਸੀ, ਜਿਸ ਵਿੱਚ 15 ਆਫੀਸਰ ਮੁੰਬਈ ਪੁਲੀਸ ਵਿੱਚੋਂ ਸਨ ।
ਜਿਸ ਸਮੇਂ ਅਪਰੇਸ਼ਨ ਐਕਸ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ , ਇਸ ਦੌਰਾਨ 17 ਵਿੱਚੋਂ 15 ਅਧਿਕਾਰੀਆਂ ਦੇ ਫੋਨ ਬੰਦ ਸਨ । ਇਹਨਾਂ ਵਿੱਚੋਂ ਸਿਰਫ਼ ਐਂਟੀ – ਟੈਰਰ ਸੈੱਲ ਦੇ ਚੀਫ ਰਾਕੇਸ਼ ਮਾਰੀਆ ਅਤੇ ਜਾਇੰਟ ਕਮਿਸ਼ਨਰ ਆਫ ਪੁਲੀਸ ਦੇਵੇਨ ਭਾਰਤੀ ਦੇ ਸੈਲਫੋਨ ਚੱਲਦੇ ਸਨ ।
ਕੇਂਦਰੀ ਗ੍ਰਹਿ ਮੰਤਰਾਲੇ ਦੀ ਨਿਗਰਾਨੀ ਵਿੱਚ ਚੱਲ ਰਹੇ ‘ਅਪਰੇਸ਼ਨ ਐਕਸ ’ ਦੇ ਤਹਿਤ 19 ਨਵੰਬਰ ਨੂੰ ਹੀ ਆਰਥਰ ਰੋਡ ਜੇਲ੍ਹ ਵਿੱਚੋਂ ਪੁਣੇ ਦੀ ਯਰਵੜਾ ਜੇਲ੍ਹ ਵਿੱਚ ਕਸਾਨ ਨੂੰ ਤਬਦੀਲ ਕਰ ਦਿੱਤਾ ਸੀ ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿਸੇ ਨੂੰ ਉਸਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਉਸਦੀ ਰਹਿਮ ਦੀ ਅਪੀਲ ਖਾਰਿਜ਼ ਹੋ ਗਈ ਹੈ ਅਤੇ ਇਹ ਵੀ ਦੱਸ ਦਿੱਤਾ ਸੀ ਕਿ ਉਸਨੂੰ ਕਦੋਂ ਫਾਂਸੀ ਲੱਗਣੀ ਹੈ।
ਫਾਂਸੀ ਚੜਾਏ ਜਾਣ ਤੋਂ ਪਹਿਲਾਂ ਅਧਿਕਾਰੀਆਂ ਨੇ ਜੇਲ੍ਹ ਮੈਨੂਅਲ ਦਾ ਪੂਰਾ ਪਾਲਣ ਕੀਤੇ ਜਾਣ ਦੀਆਂ ਖ਼ਬਰਾਂ ਹਨ। ਕਸਾਬ ਦੇ ਮਾਮਲੇ ਵਿੱਚ ਉਹ ਸਾਰੇ ਨਿਯਮ ਅਪਣਾਏ ਗਏ ਜਿਹੜੇ ਆਮ ਕੈਦੀਆਂ ਨੂੰ ਫਾਂਸੀ ਚੜਾਉਣ ਸਮੇਂ ਵਰਤੇ ਜਾਂਦੇ ਹਨ । ਸਵੇਰੇ ਫਾਂਸੀ ਤੇ ਲਟਕਾਉਣ ਤੋਂ ਪਹਿਲਾਂ ਡਾਕਟਰਾਂ ਨੇ ਮੁਆਇਨਾ ਕੀਤਾ । ਇਸ ਤੋਂ ਬਾਅਦ ਕਸਾਬ ਤੋਂ ਉਸਦੀ ਆਖਿਰੀ ਇੱਛਾ ਪੁੱਛੀ ਗਈ , ਜਿਸਦੇ ਜਵਾਬ ਵਿੱਚ ਕਸਾਬ ਨੇ ਕਿਹਾ ਕਿ ਮੇਰੀ ਕੋਈ ਅੰਤਿਮ ਇੱਛਾ ਨਹੀਂ । ਵਸੀਅਤ ਬਾਰੇ ਵੀ ਪੁੱਛਿਆ ਗਿਆ ਤਾਂ ਉਸਨੇ ਕਿਹਾ ਮੇਰੀ ਕੋਈ ਵਸੀਅਤ ਨਹੀਂ ।
ਖ਼ਬਰ ਹੈ ਕਿ ਜੇਲ੍ਹਰ ਨਾਲ ਆਖਰੀ ਵਾਰ ਗੱਲ ਕਰਦੇ ਹੋਏ ਉਸਨੇ ਆਪਣੀ ਗਲਤੀ ਵੀ ਸਵੀਕਾਰ ਕਰ ਲਈ ਸੀ । ਨਿਊਜ ਚੈਨਲਾਂ ਮੁਤਾਬਿਕ ਉਸਨੇ ਕਿਹਾ , ‘ ਅੱਲ੍ਹਾ ਮੈਨੂੰ ਮਾਫ ਕਰੇ , ਅਜਿਹੀ ਗਲਤੀ ਦੋਬਾਰਾ ਨਹੀਂ ਹੋਵੇਗੀ ।’
ਇਸ ਮਗਰੋਂ ਉਸਨੂੰ ਫਾਂਸੀ ਦੇ ਦਿੱਤੀ ਗਈ ਹੈ। ਬਾਦ ਵਿੱਚ ਡਾਕਟਰਾਂ ਨੇ ਜਾਂਚ ਕਰਕੇ ਮ੍ਰਿਤਕ ਐਲਾਨ ਦਿੱਤਾ ।
ਦੱਸਿਆ ਜਾ ਰਿਹਾ ਹੈ ਕਿ ਯਰਵੜਾ ਜੇਲ੍ਹ ਕੈਂਪਸ ਵਿੱਚ 19 ਨਵੰਬਰ ਨੂੰ ਇੱਕ ਕਬਰ ਵੀ ਖੋਦ ਲਈ ਸੀ । ਫਾਂਸੀ ਦਿੱਤੇ ਜਾਣ ਮਗਰੋਂ ਉਸਨੂੰ ਗੁਪਤ ਢੰਗ ਨਾਲ ਜੇਲ੍ਹ ਵਿੱਚ ਜਾ ਕੇ ਦਫਨਾ ਦਿੱਤਾ । ਇਸ ਦੌਰਾਨ ਇਹ ਵੀ ਪੂਰਾ ਖਿਆਲ ਰੱਖਿਆ ਗਿਆ ਕਿ ਕਿਸੇ ਨੂੰ ਉਸਦੀ ਕਬਰ ਦਾ ਪਤਾ ਨਾ ਲੱਗੇ।
ਹਾਲਾਂਕਿ, ਯਰਵੜਾ ਜੇਲ੍ਹ ਵਿੱਚ 2 ਦਿਨ ਤੋਂ ਚੱਲ ਰਹੀਆਂ ਸਰਗਰਮੀਆਂ ਦੀ ਵਜਾਹ ਨਾਲ 20 ਨਵੰਬਰ ਤੱਕ ਮੀਡੀਆ ਨੂੰ ਇਸ ਗੱਲ ਦੀ ਕੰਨਸੋਅ ਸੀ ਕਿ ਉਸਨੂੰ ਛੇਤੀ ਫਾਂਸੀ ਦਿੱਤੀ ਜਾ ਸਕਦੀ ਹੈ। ਪਰ ਇਸ ਦਾ ਐਲਾਨ ਉਦੋਂ ਕੀਤਾ ਗਿਆ ਜਦੋਂ ਅਪਰੇਸਨ ਐਕਸ ਸਫਲਤਾ ਪੂਰਵਕ ਖਤਮ ਹੋ ਗਿਆ।

No comments:
Post a Comment