ਵਾਸ਼ਿੰਗਟਨ 20 ਨਵੰਬਰ (ਪੀ. ਐਮ. ਆਈ.):- ਵਿਸ਼ਵ
ਬੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਾਲ ਸੰਸਾਰਕ ਤਾਪਮਾਨ 'ਚ 4 ਡਿਗਰੀ ਦਾ ਵਾਧਾ ਹੋ
ਸਕਦਾ ਹੈ । ਇਸ ਤੋਂ ਤੱਟੀ ਸ਼ਹਿਰਾਂ ਅਤੇ ਗਰੀਬਾਂ 'ਤੇ ਭਿਆਨਕ ਪ੍ਰਭਾਵ ਪੈ ਸਕਦਾ ਹੈ ।
ਦੁਨੀਆ ਭਰ ਦੇ ਦੇਸ਼ਾਂ ਤੋਂ ਕਾਰਵਾਈ ਦੀ ਮੰਗ ਕਰਦੇ ਹੋਏ ਵਿਸ਼ਵ ਬੈਂਕ ਨੇ ਖਾਸ ਤੌਰ 'ਤੇ
ਵਿਕਾਸਸ਼ੀਲ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ
ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰਨ । ਵਿਸ਼ਵ ਬੈਂਕ ਦੇ ਪ੍ਰਧਾਨ ਜਿਮ ਯੋਂਗ ਕਿਮ
ਨੇ ਐਤਵਾਰ ਨੂੰ ਇਕ ਰਿਪੋਰਟ ਜਾਰੀ ਕਰਦੇ ਹੋਏ ਕਿਹਾ , ''ਸਮਾਂ ਬਹੁਤ ਘੱਟ ਹੈ । ਸੰਸਾਰ
ਨੂੰ ਜ਼ਿਆਦਾ ਆਕਰਮਕ ਤਰੀਕੇ ਨਾਲ ਇਸ ਸਮੱਸਿਆ ਨਾਲ ਨਜਿੱਠਣਾਂ ਹੋਵੇਗਾ ।''
ਉਨ੍ਹਾਂ ਨੇ ਕਿਹਾ , ''ਜੇਕਰ ਅਸੀਂ ਵਾਯੂਮੰਡਲ ਤਬਦੀਲੀ ਦੀ ਸਮੱਸਿਆ ਨਾਲ ਨਹੀਂ ਨਜਿੱਠਦੇ
ਹਾਂ ਤਾਂ ਅਸੀਂ ਕਦੇ ਵੀ ਗਰੀਬੀ ਨਹੀਂ ਖਤਮ ਕਰ ਸਕਾਂਗੇ । ਇਹ ਅੱਜ ਦੀਆਂ ਸਭ ਤੋਂ
ਵੱਡੀਆਂ ਚੁਣੌਤੀਆਂ ਵਿਚੋਂ ਇਕ ਹੈ ।'' ਅਧਿਐਨ 'ਚ ਕਿਹਾ ਗਿਆ ਕਿ ਜੇਕਰ ਦੁਨੀਆ ਭਰ ਦੀਆਂ
ਸਰਕਾਰਾਂ, ਵਾਯੂਮੰਡਲ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਦੇ ਆਪਣੇ ਵਾਅਦੇ ਅਤੇ ਟੀਚੇ
ਪੂਰੇ ਨਹੀਂ ਕਰਨਗੀਆਂ, ਤਾਂ ਧਰਤੀ ਦਾ ਤਾਪਮਾਨ 2060 ਤੱਕ ਉਦਯੋਗਿਕ ਪੱਧਰ ਨਾਲ 4 ਡਿਗਰੀ
ਹੋਰ ਵਧ ਸਕਦਾ ਹੈ ।
|
No comments:
Post a Comment