ਸਿਡਨੀ 20
ਨਵੰਬਰ (ਪੀ. ਐਮ. ਆਈ.):- ਆਸਟਰੇਲੀਆ ਦੀ ਇਕ ਅਦਾਲਤ ਨੇ ਇਕ ਸਕੂਲੀ ਬੱਚੀ ਦੇ ਗਲੇ ਵਿਚ
ਇਕ ਕਾਲਰ ਬੰਨ੍ਹ ਕੇ ਉਸ ਵਿਚ ਬੰਬ ਲਗਿਆ ਹੋਣ ਦਾ ਨਾਟਕ ਕਰਨ ਵਾਲੇ ਇਕ ਵਿਅਕਤੀ ਪਾਲ ਡਗਲਸ
ਨੂੰ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਮਾਮਲੇ ਦੀ ਸੁਣਵਾਈ ਦੇ ਬਾਅਦ ਜੱਜ ਪੀਟਰ ਜੇਹਰਾ
ਨੇ ਕਿਹਾ ਕਿ ਭਾਵੇਂ ਪਾਲ ਨੇ ਪੀੜਤ ਬੱਚੀ ਦੇ ਗਲੇ ਵਿਚ ਜੋ ਕਾਲਰ ਬੰਨ੍ਹਿਆਂ ਸੀ ਉਸ ਵਿਚ
ਬੰਬ ਨਹੀਂ ਸੀ, ਪਰ ਉਸ ਨੇ ਜੋ ਕੰਮ ਕੀਤਾ ਹੈ ਉਸ ਦੇ ਬੱਚੀ 'ਤੇ ਹੋਏ ਅਸਰ ਨੂੰ ਸਮਝਣਾ
ਚਾਹੀਦਾ ਹੈ ਅਤੇ ਇਸ ਦਾ ਹੋਰ ਕੋਈ ਗੰਭੀਰ ਨਤੀਜਾ ਵੀ ਹੋ ਸਕਦਾ ਸੀ। ਅਦਾਲਤ ਨੇ ਇਹ ਵੀ
ਕਿਹਾ ਕਿ ਘੱਟੋ-ਘੱਟ 10 ਸਾਲ ਜੇਲ ਵਿਚ ਬਿਤਾਉਣ ਤੋਂ ਬਾਅਦ ਹੀ ਪਾਲ ਜਮਾਨਤ ਲਈ ਅਰਜ਼ੀ
ਦਾਇਰ ਕਰ ਸਕਦਾ ਹੈ।
|
No comments:
Post a Comment