ਕੈਲੀਫੋਰਨੀਆ 16
ਨਵੰਬਰ (ਪੀ. ਐਮ. ਆਈ.) ਇਕ ਨਵੇਂ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਖੂਨ ਵਿਚ ਵਿਟਾਮਿਨ
ਡੀ ਦੀ ਘਾਟ ਕਾਰਨ ਸ਼ੂਗਰ ਹੋਣ ਦਾ ਖਤਰਾ ਵਧ ਸਕਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਅਤੇ
ਸਾਨ ਡਿਆਗੋ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾਵਾਂ ਨੇ 6 ਸਾਲਾਂ ਤੱਕ 2 ਹਜ਼ਾਰ ਲੋਕਾਂ 'ਤੇ
ਕੀਤੇ ਗਏ ਇਕ ਅਧਿਐਨ ਵਿਚ ਵਿਟਾਮੀਨ ਡੀ 3 ਦੇ ਪੱਧਰ ਅਤੇ ਟਾਈਪ 1 ਸ਼ੂਗਰ ਦੇ ਵਿਚ ਸੰਬੰਧ
ਦਾ ਪਤਾ ਲਗਾ ਲਿਆ। ਇਸ ਅਧਿਐਨ ਅਨੁਸਾਰ ਵਿਟਾਮਿਨ ਡੀ 3 ਇਸ ਬੀਮਾਰੀ ਵਿਚ ਰੋਗ ਨਿਵਾਰਕ
ਦੀ ਭੂਮਿਕਾ ਨਿਭਾਉਂਦਾ ਹੈ। ਯੂ. ਸੀ. ਐੱਸ. ਡੀ. ਦੇ ਪ੍ਰੋਫੈਸਰ ਸੈਡ੍ਰਿਕ ਕਾਰਲੈਂਡ ਨੇ
ਦੱਸਿਆ ਕਿ ਇਕ ਸਿਹਤਮੰਦ ਇਨਸਾਨ ਨੂੰ ਰੋਜ਼ਾਨਾ 4 ਹਜ਼ਾਰ ਆਈ. ਯੂ. ਵਿਟਾਮਿਨ ਡੀ 3 ਦੀ
ਜ਼ਰੂਰਤ ਹੁੰਦੀ ਹੈ।
|
No comments:
Post a Comment