ਦਿੱਲੀ 16
ਨਵੰਬਰ (ਪੀ. ਐਮ. ਆਈ.) ਛਤਰਪੁਰ ਸਥਿਤ ਫਾਰਮ ਹਾਊਸ ਵਿਚ ਹੋਈ ਅੰਨ੍ਹੇਵਾਹ ਗੋਲੀਬਾਰੀ
ਦੌਰਾਨ ਸ਼ਰਾਬ ਦੇ ਵੱਡੇ ਕਾਰੋਬਾਰੀ ਪੌਂਟੀ ਚੱਢਾ ਅਤੇ ਉਸ ਦੇ ਭਰਾ ਹਰਦੀਪ ਚੱਢਾ ਦੀ ਮੌਤ
ਹੋ ਗਈ। ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
ਪੁਲਸ ਦੀ ਡੀ. ਸੀ. ਪੀ. ਛਾਇਆ ਸ਼ਰਮਾ ਨੇ ਦੋਹਾਂ ਭਰਾਵਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਹਾਂ ਭਰਾਵਾਂ ਦਰਮਿਆਨ ਜਾਇਦਾਦ ਦੇ ਮਾਮਲੇ ਨੂੰ ਲੈ ਕੇ
ਜ਼ੋਰਦਾਰ ਝਗੜਾ ਹੋਇਆ, ਜੋ ਕਿ ਗੋਲੀਬਾਰੀ ਵਿਚ ਤਬਦੀਲ ਹੋ ਗਿਆ। ਇਸ ਪਿੱਛੋਂ ਦੋਹਾਂ
ਧਿਰਾਂ ਵੱਲੋਂ ਇਕ-ਦੂਜੇ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਗੋਲੀਆਂ ਲੱਗਣ
ਨਾਲ ਪੌਂਟੀ ਚੱਢਾ ਅਤੇ ਉਨ੍ਹਾਂ ਦੇ ਭਰਾ ਹਰਦੀਪ ਚੱਢਾ ਦੀ ਮੌਤ ਹੋ ਗਈ। ਪ੍ਰਾਪਤ
ਜਾਣਕਾਰੀ ਅਨੁਸਾਰ ਗੋਲੀਬਾਰੀ ਵਿਚ ਕੁਝ ਹੋਰ ਲੋਕ ਵੀ ਸ਼ਾਮਲ ਦੱਸੇ ਜਾਂਦੇ ਹਨ, ਜਿਹੜੇ ਕਿ
ਇਕ ਗੱਡੀ ਵਿਚ ਆਏ ਸਨ ਅਤੇ ਬਾਅਦ ਵਿਚ ਮੌਕੇ 'ਤੋਂ ਫਰਾਰ ਹੋ ਗਏ। ਗੋਲੀਬਾਰੀ ਦੌਰਾਨ
ਫਾਰਮ ਹਾਊਸ ਦਾ ਇਕ ਗਾਰਡ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਦੱਸਿਆ ਜਾਂਦਾ ਹੈ।
ਜ਼ਿਕਰਯੋਗ
ਹੈ ਕਿ ਪੌਂਟੀ ਚੱਢਾ ਦਾ ਸ਼ਰਾਬ ਦਾ ਬਹੁਤ ਵੱਡਾ ਸਾਮਰਾਜ ਹੈ ਅਤੇ ਇਸ ਦੇ ਨਾਲ ਹੀ ਉਹ
ਪ੍ਰਾਪਰਟੀ ਸਮੇਤ ਕਈ ਹੋਰ ਕਾਰੋਬਾਰਾਂ ਵਿਚ ਵੀ ਵੱਡਾ ਹੱਥ ਅਜ਼ਮਾ ਰਿਹਾ ਹੈ।
ਦਿੱਲੀ ਪੁਲਸ ਨੇ ਇਸ ਘਟਨਾ ਉਪਰੰਤ ਸਖਤ ਨਾਕੇਬੰਦੀ ਕਰ ਦਿੱਤੀ ਹੈ, ਤਾਂ ਜੋ ਸੰਬੰਧਤ ਲੋਕ ਬਚ ਕੇ ਨਾ ਜਾ ਸਕਣ।
|
No comments:
Post a Comment