www.sabblok.blogspot.com
ਦੁਆਬੇ ਇਲਾਕੇ ਨੂੰ ਮਾਣ
ਦਰਬਾਰੀ ਹਲਕਿਆਂ ਦੀ ਬਜਾਏ ਲੋਕ-ਸੱਥਾਂ ਵਿੱਚ
ਪ੍ਰਵਾਨਿਤ ਲੇਖਕਾਂ ਵਿੱਚ ਸ਼ਾਮਿਲ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਉਹਨਾਂ ਦੇ ਪੰਜਾਬੀ ਸਾਹਿਤ
ਖਾਸ ਕਰਕੇ ਪੰਜਾਬੀ ਕਹਾਣੀ ਵਿੱਚ ਪਾਏ ਵੱਡਮੁੱਲੇ ਯੋਗਦਾਨ ਕਰਕੇ ਕੇਂਦਰੀ ਪੰਜਾਬੀ ਲੇਖਕ
ਸਭਾ(ਸੇਖੋਂ) ਰਜਿ:, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਕਈ ਹੋਰ ਮਾਲਵੇ ਵਿੱਚ ਵਿੱਚਰਦੀਆਂ ਅਨੇਕਾਂ ਸਭਾਵਾਂ ਵੱਲੋਂ ਸਾਝੇਂ ਤੌਰ ਕਰਵਾਏ ਗਏ ਸਨਮਾਨ
ਸਮਾਰੋਹ ਦੌਰਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਫ਼ਦਰ ਹਾਸ਼ਮੀ ਪੁਰਸਕਾਰ ਨਾਲ 4 ਨਵੰਬਰ ਨੂੰ
ਸਨਮਾਨਿਤ ਕੀਤਾ ਗਿਆ । ਇਹ ਸਮਾਗਮ ਜਸਵੰਤ ਸਿੰਘ ਕੰਵਲ , ਡਾ: ਤੇਜਵੰਤ ਮਾਨ ਅਤੇ ਗੁਰਭਜਨ ਗਿੱਲ ਦੀ
ਪ੍ਰਧਾਨਗੀ ਹੇਠ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਰਹਿਨੁਮਾਹੀ ਹੇਠ ਪੰਜਾਬ ਰਾਜ
ਬਿਜਲੀ ਬੋਰਡ ਲੇਖਕ ਸਭਾ, ਲੋਕ ਲਿਖਾਰੀ ਸਭਾ ਜਗਰਾਉਂ , ਪੰਡਤ
ਪਦਮਨਾਥ ਸ਼ਾਸ਼ਤਰੀ ਯਾਦਗਾਰੀ ਕਮੇਟੀ,ਜਨਵਾਦੀ ਕਵਿਤਾ ਮੰਚ ਵੱਲੋਂ ਪੰਜਾਬੀ ਸਾਹਿਤ
ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ 4 ਨਵੰਬਰ ਨੂੰ ਕਰਵਾਇਆ ਗਿਆ ।
ਇਸ ਵੱਕਾਰੀ ਇਨਾਮ ਤੋਂ ਪਹਿਲਾਂ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਕਹਾਣੀ ਦੀ ਲੋਕ ਦਿੱਖ ਕਾਰਨ ਹੀ, ਗੁਰਦਾਸਪੁਰ
ਦੀਆਂ 18 ਸਭਾਵਾਂ ਵੱਲੋਂ ਹਰ ਵਰ੍ਹੇ ਦਿੱਤਾ ਜਾਣ ਵਾਲਾ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਅਤੇ
ਨਾਟਕ ਖੇਤਰ ਦੀ ਬੇ-ਜੋੜ ਹਸਤੀ ਸਵ: ਗੁਰਸ਼ਰਨ ਸਿੰਘ ਦੀ ਰਹਿਨੁਮਾਹੀ ਹੇਠ ਚਲਦੇ ਆਏ ਪੰਜਾਬ
ਲੋਕ-ਸੱਭਿਆਚਾਰਕ ਮੰਚ ਵੱਲੋਂ ਸਿਰਜਨਾ ਅਵਾਰਡ ਬਟਾਲਾ ਸ਼ਹਿਰ ਦੀਆਂ ਸਾਹਿਤ ਸਭਾਵਾਂ ਵੱਲੋਂ ਪਿੰਸੀਪਲ
ਸੁਜਾਨ ਸਿੰਘ ਜਨਮ ਸ਼ਤਾਬਾਦੀ ਐਵਾਰਡ ,ਅਤੇ ਡਾ: ਜਗਤਾਰ ਵੱਲੋਂ ਗਠਿਤ ਕੀਤੇ ਕਲਾ
ਸਿਰਜਕ ਅਦਾਰੇ ਵੱਲੋਂ ਮਾਤਾ ਲਕਸ਼ਮੀ ਦੇਵੀ ਯਾਦਗਾਰੀ ਅਵਾਰਡ
ਸਮੇਤ ਪੰਜਾਬ ਭਰ ਦੀਆਂ ਅਨੇਕਾਂ ਸਭਾਵਾਂ
ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਪ੍ਰਗਤੀਵਾਦੀ ਦ੍ਰਿਸ਼ਟੀਕੋਣ ਅਤੇ ਮਾਰਕਸਵਾਦੀ ਵਿਚਾਰਧਾਰਾ
ਨਾਲ ਜੁੜੇ ਹੋਣ ਕਰਕੇ ਬੁਨਿਆਦੀ ਤੌਰ ਤੇ ਜੁੜੇ ਹੋਣ ਕਰਕੇ ਲਾਲ ਸਿੰਘ ਦਸੂਹਾ ਲੋਕਾਈ ਪ੍ਰਤੀ
ਪ੍ਰਤੀਬੱਧ ਲੇਖਕ ਹੈ । ਕਹਾਣੀਕਾਰ ਲਾਲ ਸਿੰਘ ਦਸੂਹਾ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਛੇ ਕਹਾਣੀ ਸੰਗ੍ਰਹਿ ( ਮਾਰਖੋਰੇ , ਬਲੌਰ
, ਧੁੱਪ ਛਾਂ , ਕਾਲੀ
ਮਿੱਟੀ,ਅੱਧੇ ਅਧੂਰੇ , ਗੜ੍ਹੀ ਬਖਸ਼ਾ ਸਿੰਘ ) ਪਾ ਚੁੱਕੇ ਹਨ । ਦੁਆਬੇ ਦੇ ਜੰਮਪਲ ਹੋਣ ਕਰਕੇ ਉਸ ਦੀਆਂ ਲਿਖਤਾਂ ਵਿੱਚ
ਦੁਆਬੇ ਦੀ ਮਿੱਟੀ ਦੀ ਖੁਸ਼ਬੋ ਮਾਣੀ ਜਾ ਸਕਦੀ ਹੈ । ਲਾਲ ਸਿੰਘ ਜੀ ਦੀਆਂ ਕਹਾਣੀ ਪੁਸਤਕਾਂ ਉੱਤੇ ਵੱਖ ਵੱਖ
ਯੂਨੀਵਰਸਿਟੀਆਂ ਵੱਲੋਂ ਅਨੇਕਾ ਖੋਜ ਕਾਰਜ ਸਮੇਤ ਐਮ ਫਿਲ ਅਤੇ ਪੀ.ਐਚ.ਡੀ. ਦੇ ਥੀਸਿਸ ਅਤੇ ਕਈ
ਆਲੋਚਨਾਤਕ ਪੁਸਤਕ ਲੇਖ ਲਿਖੇ ਜਾ ਚੁੱਕੇ ਹਨ । ਲਾਲ ਸਿੰਘ ਦੀਆਂ ਕਹਾਣੀਆਂ ਦਾ ਅਨੁਵਾਦ ਕਈ
ਭਾਸ਼ਾਵਾਂ ਵਿੱਚ ਹੋ ਚੁੱਕਾ ਹੈ । ਲਾਲ ਸਿੰਘ ਦਸੂਹਾ ਨੇ ਕਈ ਹਿੰਦੀ ਚੀਨੀ ਕਹਾਣੀ ਪੁਸਤਕਾਂ ਦਾ
ਉਲਥਾ ਵੀ ਕੀਤਾ ਹੈ ਅਤੇ ਕਈ ਬਾਲ ਕਹਾਣੀਆਂ ਵੀ ਲਿਖੀਆਂ ਹਨ ਅਤੇ ਕਰੀਬ ਪਿਛਲੇ 50 ਸਾਲਾਂ ਤੋਂ
ਸਾਹਿਤਕ ਸਭਾਵਾਂ ਦੇ ਜਥੇਬੰਦਕ ਕਾਰਜਾਂ ਨਾਲ ਜੁੜੇ ਹੋਏ ਹਨ । ਉਹਨਾਂ ਦੀਆਂ ਕਹਾਣੀਆਂ ਦੁਨੀਆਂ
ਦੀਆਂ ਕਈ ਰੋਜ਼ਾਨਾ ਪੰਜਾਬੀ ਅਖ਼ਬਾਰਾਂ ,ਸਾਹਿਤਕ ਪਰਚਿਆਂ ਅਤੇ ਆਨ ਲਾਇਨ ਅਖ਼ਬਾਰਾਂ ਅਤੇ
ਵੈਬ ਪੇਜਾਂ ਦਾ ਸ਼ਿੰਗਾਰ ਬਣੀਆਂ ਹਨ । ਲਾਲ ਸਿੰਘ ਦਸੂਹਾ ਨੂੰ ਮਿਲੇ ਇਸ ਸਫ਼ਦਰ ਹਾਸ਼ਮੀ ਪੁਰਸਕਾਰ
ਲਈ ਸੁਖਪਾਲਵੀਰ ਸਿੰਘ ,ਦੇਸ ਰਾਜ,ਭੁਪਿੰਦਰ,ਕੇ ਸਾਧੂ ਸਿੰਘ ,ਬਿਕਰਮ
ਸ਼ਰਮਾ, ਨਰਿੰਦਰ ਧਾਲੀਵਾਲ,ਅਵਤਾਰਜੀਤ,ਹਾਕਮ
ਸਿੰਘ ਗਾਲਿਬ , ਰਾਮ ਗੋਪਾਲ ਕੌਸ਼ਲ , ਜਰਨੈਲ
ਸਿੰਘ ਘੁੰਮਣ,ਪ੍ਰੋ : ਬਲਦੇਵ ਸਿੰਘ ਬੱਲੀ, ਸੁਰਿੰਦਰ ਸਿੰਘ ਨੇਕੀ, ਗੁਰਇਕਬਾਲ
ਸਿੰਘ ਬੋਦਲ, ਨਵਤੇਜ ਗੜ੍ਹਦੀਵਾਲਾ, ਕਰਨੈਲ
ਸਿੰਘ ਨੇਮਨਾਮਾ,ਸੰਜੀਵ ਡਾਬਰ,ਯਸ਼,ਸੁਖਦੇਵ ਕੌਰ ਚਮਕ ,ਕੁੰਦਨ
ਲਾਲ ਕੁੰਦਨ ਕਰਨੈਲ ਸਿੰਘ ਕੋਟਲੀ ਖਾਸ, ਕੁਲਵੰਤ ਕੌਰ, ਸਮੇਤ
ਕਈ ਸਾਹਿਤ ਸਭਾਵਾਂ ਦੇ ਮੈਂਬਰਾਂ ਨੇ ਦੁਆਬੇ ਦੇ ਇਸ ਲੇਖਕ ਨੂੰ ਇਹ ਅਵਾਰਡ ਦੇਣ ਤੇ ਖੁਸ਼ੀ ਦਾ
ਇਜ਼ਹਾਰ ਕੀਤਾ ਹੈ ।
No comments:
Post a Comment