ਨਵੀਂ ਦਿੱਲੀ 22 ਨਵੰਬਰ (ਪੀ. ਐਮ. ਆਈ.):- ਰਾਸ਼²ਟਰਪਤੀ
ਕੋਲ ਸੰਸਦ 'ਤੇ ਹਮਲੇ ਦੇ ਅਪਰਾਧੀ ਅਫਜ਼ਲ ਗੁਰੂ ਸਮੇਤ 24 ਹੋਰ ਅਪਰਾਧੀਆਂ ਦੀਆਂ ਰਹਿਮ
ਦੀਆਂ ਪਟੀਸ਼ਨਾਂ ਪੈਂਡਿੰਗ ਹਨ। ਰਾਸ਼ਟਰਪਤੀ ਨੇ ਅਫਜ਼ਲ ਗੁਰੂ ਦੀ ਰਹਿਮ ਦੀ ਪਟੀਸ਼ਨ ਸਮੇਤ
10 ਅਰਜ਼ੀਆਂ ੍ਹ'ਤੇ ਰਾਇ ਮੰਗਦੇ ਹੋਏ ਉਨ੍ਹਾਂ ਦੀਆਂ ਫਾਈਲਾਂ ਗ੍ਰਹਿ ਮੰਤਰਾਲਾ ਨੂੰ
ਵਿਚਾਰ ਅਧੀਨ ਭੇਜੀਆਂ ਹਨ ਪਰ ਇਹ ਸਵਾਲ ਵੀ ਕਾਨੂੰਨ ਮਾਹਿਰਾਂ ਦੀਆਂ ਚਰਚਾਵਾਂ ਵਿਚ ਉਠਾਇਆ
ਜਾ ਰਿਹਾ ਹੈ ਕਿ ਸਰਕਾਰ ਅਫਜ਼ਲ ਗੁਰੂ ਦੇ ਮਾਮਲੇ ਵਿਚ ਅਜੇ ਤਕ ਫੈਸਲਾ ਕਿਉਂ ਨਹੀਂ ਕਰ
ਪਾ ਰਹੀ ਹੈ। ਦਿੱਲੀ ਹਾਈ ਕੋਰਟ ਤੋਂ ਰਿਟਾਇਰਡ ਜਸਟਿਸ ਐੱਸ. ਐੱਨ. ਧੀਂਗਰਾ ਦਾ ਕਹਿਣਾ ਹੈ
ਕਿ ਹੁਣ ਅਜਿਹਾ ਕੀ ਹੋ ਗਿਆ ਕਿ ਕਸਾਬ ਦੀ ਅਰਜ਼ੀ 'ਤੇ ਬਿਨਾਂ ਉਸ ਦਾ ਨੰਬਰ ਆਏ ਹੀ
ਫੈਸਲਾ ਲੈ ਲਿਆ ਗਿਆ।
|
No comments:
Post a Comment