ਨਵੀਂ
ਦਿੱਲੀ 20 ਨਵੰਬਰ (ਪੀ. ਐਮ. ਆਈ.):- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੰਬੋਡੀਆ 'ਚ
ਆਸੀਆਨ ਤੇ ਪੂਰਬ ਏਸ਼ੀਆ ਸਿਖਰ ਸੰਮੇਲਨਾਂ ਵਿਚ ਭਾਗ ਲੈਣ ਤੋਂ ਬਾਅਦ ਅੱਜ ਰਾਤ ਭਾਰਤ ਵਾਪਸ
ਪਰਤ ਆਏ। ਸੰਮੇਲਨਾਂ ਵਿਚ ਭਾਰਤ ਨੂੰ ਪੱਛਮੀ ਦੇਸ਼ਾਂ 'ਚ ਖਰਾਬ ਆਰਥਿਕ ਹਾਲਾਤ ਦੌਰਾਨ
ਖੇਤਰ ਦੇ ਨਾਲ ਆਰਥਿਕ ਸਹਿਯੋਗ ਨੂੰ ਵਧਾਉਣ ਦਾ ਮੌਕਾ ਮਿਲਿਆ। ਮਨਮੋਹਨ
ਸਿੰਘ ਤਿੰਨ ਦਿਨ ਕੰਬੋਡੀਆ 'ਚ ਸਨ ਜਿਸ ਦੌਰਾਨ ਉਨ੍ਹਾਂ ਨੇ ਆਸੀਆਨ ਅਤੇ ਪੂਰਬ ਏਸ਼ੀਆ
ਦੀਆਂ ਸਿਖਰ ਵਾਰਤਾਵਾਂ ਤੋਂ ਇਲਾਵਾ ਚੀਨ ਦੇ ਪ੍ਰਧਾਨ ਮੰਤਰੀ ਵੇਨ ਚਯਾਬੋ ਨਾਲ ਮੁਲਾਕਾਤ
ਕੀਤੀ। ਭਾਰਤ ਨੇ ਕਿਹਾ ਹੈ ਕਿ 10 ਦੇਸ਼ਾਂ ਦੇ ਆਸੀਆਨ ਸਮੂਹ ਵਿਚ ਉਸ ਦੀ ਸਾਂਝੇਦਾਰੀ
'ਲੁਕ ਈਸਟ ਨੀਤੀ' ਦਾ ਇਕ ਮਹੱਤਵਪੂਰਨ ਬਦਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਸ ਸਾਲ
ਆਸੀਅਨ ਨਾਲ ਸਿਖਰ ਵਾਰਤਾ ਦੇ ਪੱਧਰ 'ਤੇ ਸਾਂਝੇਦਾਰੀ ਦੇ ਦਸ ਸਾਲ ਅਤੇ ਸਾਡੀ ਵਾਰਤਾ
ਸਾਂਝੇਦਾਰੀ ਦੇ 20 ਸਾਲ ਪੂਰੇ ਹੋ ਰਹੇ ਹਨ। ਉਨ੍ਹਾਂ ਮੁਤਾਬਕ ਭਾਰਤ ਅਗਲੇ ਮਹੀਨੇ ਨਵੀਂ
ਦਿੱਲੀ ਵਿਚ ਇਕ ਵਿਸ਼ੇਸ਼ ਯਾਦਗਾਰ ਸਿਖਰ ਵਾਰਤਾ ਦੀ ਮੇਜ਼ਬਾਨੀ ਕਰ ਕੇ ਇਸ ਸਫਲਤਾ ਦੀ
ਖੁਸ਼ੀ ਮਨਾ ਰਿਹਾ ਹੈ। ਭਾਰਤ ਨੂੰ 2.26 ਅਰਬ ਡਾਲਰ ਦਾ ਕਰਜ਼ਾ ਦੇਵੇਗਾ ਜਾਪਾਨ ਪ੍ਰਧਾਨ
ਮੰਤਰੀ ਮਨਮੋਹਨ ਸਿੰਘ ਨੇ ਦੋਪੱਖੀ ਸੰਬੰਧਾਂ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦੇ
ਤਰੀਕਿਆਂ ਦੀ ਸਮੀਖਿਆ ਲਈ ਅੱਜ ਇਥੇ ਆਪਣੇ ਜਾਪਾਨੀ ਹਮ-ਅਹੁਦਾ ਯੋਸ਼ੀਹਿਕੋ ਨੋਦਾ ਨਾਲ
ਮੁਲਾਕਾਤ ਕੀਤੀ। ਪੂਰਬੀ ਏਸ਼ੀਆ ਸਿਖਰ ਸੰਮੇਲਨ ਤੋਂ ਇਲਾਵਾ ਸਿੰਘ ਅਤੇ ਨੋਦਾ ਵਿਚਾਲੇ
ਮੁਲਾਕਾਤ ਹੋਈ ਜਿਸ ਵਿਚ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ 'ਤੇ ਚਰਚਾ ਹੋਈ। ਜਾਪਾਨ
ਮਾਲ ਗੱਡੀਆਂ ਲਈ ਬਣਨ ਵਾਲੇ ਵਿਸ਼ੇਸ਼ ਰਸਤੇ ਦੇ ਦੂਜੇ ਪੜਾਅ ਅਤੇ ਇਕ ਹੋਰ ਬੁਨਿਆਦੀ
ਪ੍ਰਾਜੈਕਟ ਲਈ ਭਾਰਤ ਨੂੰ ਲਗਭਗ 2.26 ਅਰਬ ਡਾਲਰ ਦਾ ਨਵਾਂ ਕਰਜ਼ਾ ਦੇਵੇਗਾ। ਯੋਸ਼ੀਹਿਕੋ
ਨੇ ਭਾਰਤ ਦੇ ਮਨਮੋਹਨ ਸਿੰਘ ਨੂੰ ਇਥੇ ਮੁਲਾਕਾਤ ਦੌਰਾਨ ਇਹ ਜਾਣਕਾਰੀ ਦਿਤੀ।
|
No comments:
Post a Comment