ਓਬਾਮਾ ਨੇ ਸੰਸਦ ਮੈਂਬਰਾਂ ਤੋਂ ਮੱਧ ਵਰਗ ਨੂੰ ਟੈਕਸ ਲਾਭ ਪਹੁੰਚਾਉਣ ਦੀ ਕੀਤੀ ਅਪੀਲ
www.sabblok.blogspot.com
ਵਾਸ਼ਿੰਗਟਨ 18 ਨਵੰਬਰ (ਪੀ. ਐਮ. ਆਈ.):- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ
ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਹੁਣ ਕੰਮ ਕਰਨ ਦਾ ਸਮਾਂ ਆ ਗਿਆ ਹੈ ਅਤੇ
ਉਨ੍ਹਾਂ ਨੂੰ ਮੱਧ ਵਰਗ ਨੂੰ ਟੈਕਸ ਲਾਭ ਪਹੁੰਚਾਉਣਾ ਚਾਹੀਦਾ ਹੈ। ਓਬਾਮਾ ਨੇ ਮੈਂਬਰਾਂ
ਨਾਲ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਖਜ਼ਾਨੇ ਦਾ ਘਾਟਾ ਘੱਟ ਕਰਨ ਦੇ ਰਸਤੇ ਲੱਭਣ
ਲਈ ਰਚਨਾਤਮਕ ਬੈਠਕ ਦੇ ਅਗਲੇ ਹੀ ਦਿਨ ਕਾਂਗਰਸ ਨੂੰ ਇਹ ਅਪੀਲ ਕੀਤੀ ਹੈ। ਓਬਾਮਾ ਨੇ
ਰਾਸ਼ਟਰ ਦੇ ਨਾਂ ਆਪਣੇ ਹਫਤਾਵਾਰੀ ਸੰਬੋਧਨ 'ਚ ਕਿਹਾ ਕਿ ਕਾਂਗਰਸ ਮੈਂਬਰਾਂ ਨੂੰ ਹੁਣ ਇਸ
ਮੁੱਦੇ 'ਤੇ ਜਿਸ 'ਤੇ ਸਾਰੇ ਸਹਿਮਤ ਹਨ, ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ
ਕਿਹਾ ਕਿ 98 ਫੀਸਦੀ ਅਮਰੀਕੀਆਂ 'ਤੇ ਟੈਕਸ ਨਹੀਂ ਵਧਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ
97 ਫੀਸਦੀ ਛੋਟੇ ਬਿਜਨੈੱਸਮੈਨਾਂ ਨੂੰ ਵੀ ਟੈਕਸ ਵਾਧੇ ਤੋਂ ਵੱਖ ਰੱਖਿਆ ਜਾਣਾ ਚਾਹੀਦਾ
ਹੈ। ਓਬਾਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਂ ਕਾਂਗਰਸ ਮੈਂਬਰਾਂ ਨਾਲ ਬੈਠਕ ਕਰਕੇ ਇਸ
'ਤੇ ਚਰਚਾ ਕੀਤੀ ਕਿ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਅਸੀਂ ਕਿਸ ਤਰ੍ਹਾਂ ਆਪਣੇ
ਖਜ਼ਾਨੇ ਦਾ ਘਾਟਾ ਘੱਟ ਕਰ ਸਕਦੇ ਹਾਂ ਅਤੇ ਦੂਜੇ ਪਾਸੇ ਆਪਣੇ ਮੱਧ ਵਰਗ ਦੀ ਰੱਖਿਆ ਕਰ
ਸਕਦੇ ਹਾਂ। ਹਰ ਕੋਈ ਇਸ ਗੱਲ 'ਤੇ ਸਹਿਮਤ ਸੀ ਕਿ ਸਾਡੇ ਵਿਚਾਲੇ ਮਤਭੇਦ ਹੋ ਸਕਦੇ ਹਨ, ਪਰ
ਸਾਨੂੰ ਇਕੱਠੇ ਮਿਲ ਕੇ ਛੇਤੀ ਹੀ ਹੱਲ ਕੱਢਣਾ ਚਾਹੀਦਾ ਹੈ
No comments:
Post a Comment