ਲੁਧਿਆਣਾ 20
ਨਵੰਬਰ (ਪੀ. ਐਮ. ਆਈ.):- ਪੰਜਾਬ ਵਿਚਲੀ ਅਕਾਲੀ-ਭਾਜਪਾ ਗਠਜੋੜ ਇਸ ਵਾਰ 2014 ਦੀਆਂ
ਦੇਸ਼ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਜਿਤਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਕੇ
ਦੇਸ਼ 'ਚ ਬਣਨ ਵਾਲੀ ਐੱਨ. ਡੀ. ਏ. ਸਰਕਾਰ ਦਾ ਹਿੱਸਾ ਬਣਨਾ ਚਾਹੁੰਦੀ ਹੈ, ਜਿਸ ਦੇ ਚਲਦੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਹਰ ਲੋਕ
ਸਭਾ ਸੀਟ 'ਤੇ ਬਾਜ਼ ਦੀ ਅੱਖ ਰੱਖ ਕੇ ਵੇਖ ਰਹੇ ਹਨ।ਸੂਤਰਾਂ
ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ
ਦਲ ਪੰਜਾਬ ਕੈਬਨਿਟ 'ਚ ਦੋ ਵਜ਼ੀਰਾਂ ਸੁਰਜੀਤ ਸਿੰਘ ਰੱਖੜਾ ਨੂੰ ਪਟਿਆਲਾ ਲੋਕ ਸਭਾ ਸੀਟ
ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਲੜਾ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਇਨ੍ਹਾਂ ਦੋਵਾਂ ਲੋਕ ਸਭਾ ਹਲਕਿਆਂ 'ਚ ਦੇਸ਼ 'ਚ ਰਾਜ
ਕਰਦੀ ਯੂ. ਪੀ. ਏ. ਭਾਵ ਕਾਂਗਰਸ ਹਕੂਮਤ ਦੇ ਦੋ ਰਾਜ ਮੰਤਰੀ, ਜੋ ਪੰਜਾਬ ਨਾਲ ਸੰਬੰਧਤ
ਹਨ, ਦੇਸ਼ ਦੀ ਹਕੂਮਤ 'ਤੇ ਕਾਬਜ਼ ਹਨ, ਜਿਨ੍ਹਾਂ 'ਚ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ
ਪ੍ਰਨੀਤ ਕੌਰ ਵਿਦੇਸ਼ ਰਾਜ ਮੰਤਰੀ ਹਨ। ਇਸੇ ਤਰ੍ਹਾਂ ਲੁਧਿਆਣਾ ਤੋਂ ਮੁਨੀਸ਼ ਤਿਵਾੜੀ
ਦੇਸ਼ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਹਨ। ਇਨ੍ਹਾਂ ਦੇ ਮੁਕਾਬਲੇ ਪੰਜਾਬ ਸਰਕਾਰ 'ਚ
ਸ਼੍ਰੋਮਣੀ ਅਕਾਲੀ ਦਲ ਆਪਣੇ ਦੋ ਕੈਬਨਿਟ ਵਜ਼ੀਰਾਂ ਨੂੰ ਚੋਣ ਮੈਦਾਨ 'ਚ ਉਤਾਰ ਸਕਦਾ ਹੈ
ਕਿਉਂਕਿ ਪਟਿਆਲਾ 'ਚ ਰੱਖੜੇ ਪਰਿਵਾਰ ਦਾ ਵੱਡਾ ਆਧਾਰ ਹੈ ਤੇ ਪਟਿਆਲਾ ਦਾ ਮੇਅਰ ਸ. ਰੱਖੜਾ
ਦੀ ਸਿਫਾਰਸ਼ 'ਤੇ ਬਣਿਆ। ਇਸੇ ਤਰ੍ਹਾਂ ਲੁਧਿਆਣਾ 'ਚ ਢਿੱਲੋਂ ਦਾ ਕਾਫੀ ਆਧਾਰ ਹੈ। ਇਥੇ
ਵੀ ਮੇਅਰ ਬਣਾਉਣ 'ਚ ਸ. ਢਿੱਲੋਂ ਦਾ ਵੱਡਾ ਯੋਗਦਾਨ ਹੈ ਅਤੇ ਦੂਜਾ ਉਸ ਦਾ ਭਰਾ ਮਿਲਕ
ਪਲਾਂਟ ਲੁਧਿਆਣਾ ਦਾ ਚੇਅਰਮੈਨ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ
ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ 'ਚੋਂ ਦੋ ਕਾਂਗਰਸ ਦੇ ਕੇਂਦਰੀ ਵਜ਼ੀਰਾਂ ਖਿਲਾਫ
ਆਪਣੀ ਸਰਕਾਰ ਦੇ ਦੋ ਕੈਬਨਿਟ ਮੰਤਰੀ ਚੋਣ ਮੈਦਾਨ 'ਚ ਉਤਾਰਦੇ ਹਨ। ਬਾਕੀ ਰਾਜਸੀ ਹਲਕਿਆਂ
'ਚ ਇਹ ਵੀ ਚਰਚਾ ਹੈ ਕਿ ਸ. ਬਾਦਲ ਲੁਧਿਆਣਾ ਤੋਂ ਓਸਵਾਲ ਪਰਿਵਾਰ ਅਤੇ ਪਟਿਆਲਾ ਤੋਂ
ਨਵਜੋਤ ਸਿੰਘ ਸਿੱਧੂ ਨੂੰ ਚੋਣ ਮੈਦਾਨ 'ਚ ਉਤਾਰ ਸਕਦੇ ਹਨ
|
No comments:
Post a Comment