jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 17 November 2012

ਯੂ ਏ ਈ ਚ ਗੈਰ ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਦੋ ਮਹੀਨੇ ਦੀ ਰਾਹਤ

www.sabblok.blogspot.com

ਗੁਰਭੇਜ ਸਿੰਘ ਚੌਹਾਨ
ਦੁਬਈ 16 ਨਵੰਬਰ
ਦੁਬਈ ( ਯੂ ਏ ਈ ) ਵਿਚ ਲੰਮੇ ਸਮੇਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਇਥੋਂ ਦੀ ਸਰਕਾਰ ਨੇ ਇਕ ਮੀਟਿੰਗ ਕਰਕੇ ਵੱਡੀ ਰਾਹਤ ਦਿੰਦਿਆਂ ਫੈਸਲਾ ਲਿਆ ਹੈ ਕਿ ਜੋ ਵਿਅਕਤੀ ਵਿਜ਼ਿਟ ਵੀਜ਼ੇ ਤੇ ਜਾਂ ਵਰਕ ਪਰਮਿਟ ਤੇ ਕੰਮ ਕਰਨ ਲਈ ਆਇਆ ਸੀ ਅਤੇ ਮਿਆਦ ਪੂਰੀ ਹੋਣ ਤੇ ਵਾਪਸ ਨਹੀਂ ਗਿਆ ਅਤੇ ਯੂ ਏ ਈ ਵਿਚ ਗੈਰ ਕਾਨੂੰਨੀ ਰਹਿ ਰਿਹਾ ਹੈ, ਉਸਨੂੰ ਦੋ ਮਹੀਨੇ ਲਈ,  4 ਦਸੰਬਰ ਤੋਂ ਲੈ ਕੇ 3 ਫਰਵਰੀ 2013 ਦੀ ਮੋਹਲਤ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਤਰਾਂ ਦਾ ਜੁਰਮਾਨਾ ਅਤੇ ਸਜ਼ਾ ਤੋਂ ਬਗੈਰ ਆਪਣੇ ਵਤਨ ਵਾਪਸ ਜਾ ਸਕਦਾ ਹੈ, ਬਸ਼ਰਤ ਕਿ ਉਸ ਉੱਪਰ ਕਿਸੇ ਤਰਾਂ ਦਾ ਅਪਰਾਧਿਕ ਕੇਸ ਨਾਂ ਹੋਵੇ। ਇਹ ਜਾਣਕਾਰੀ ਗੌਰਮਿੰਟ ਦੇ ਬੁਲਾਰੇ ਮੇਜਰ ਜਨਰਲ ਨਾਸਰ ਅਵਾਦੀ ਅਲ ਮੇਂਨੇਂ•ਦੀ ਨੇ ਦਿੱਤੀ। ਉਨ•ਾਂ ਕਿਹਾ ਕਿ ਸਮੇਂ ਦੀ ਹੱਦ ਨੂੰ ਵਧਾਇਆ ਨਹੀਂ ਜਾਵੇਗਾ । ਪ੍ਰਵਾਸੀਆਂ ਨੂੰ ਇਸ ਮੌਕੇ ਦਾ ਭਰਪੂਰ ਫਾਇਦਾ ਲੈਣਾ ਚਾਹੀਦਾ ਹੈ ਅਤੇ ਬਾਅਦ ਵਿਚ ਕਾਨੂੰਨੀ ਸ਼ਿਕੰਜੇ ਵਿਚ ਫਸਣ ਤੇ ਮੁਆਫੀ ਨਹੀਂ ਮਿਲੇਗੀ। ਉਨ•ਾਂ ਕਿਹਾ ਕਿ ਗੈਰ ਕਾਨੂੰਨੀ ਲੋਕਾਂ ਨੂੰ ਆਪਣੇ ਲੋੜੀਂਦੇ ਕਾਗਜ਼ ਪੂਰੇ ਕਰਨੇ ਜਰੂਰੀ ਹਨ। ਜੇ ਪਾਸਪੋਰਟ ਨਹੀਂ ਤਾਂ ਆਪਣੇ ਦੇਸ਼ ਦੇ ਦੂਤਾਵਾਸ ਤੋਂ ਐਮਰਜੰਸੀ ਪਾਸਪੋਰਟ ਬਣਵਾਕੇ ਅਤੇ ਆਪਣੀ ਮੰਜ਼ਿਲ ਦੀ ਹਵਾਈ ਟਿਕਟ ਨਾਲ ਯੂ ਏ ਈ ਦੇ ਕਿਸੇ ਵੀ ਰੈਜ਼ੀਡੈਂਸੀ ਡਿਪਾਰਟਮੈਂਟ ਵਿਚ ਜਾਕੇ ਇਸ ਸਮੇਂ ਦਾ ਭਰਪੂਰ ਫਾਇਦਾ ਲਿਆ ਜਾ ਸਕਦਾ ਹੈ। ਉਨ•ਾਂ ਨੇ ਅੰਗਰੇਜ਼ੀ ਵਿਚ ਵਧੇਰੇ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 8005111 ਤੇ ਸੰਪਰਕ ਕਰਨ ਲਈ ਕਿਹਾ। ਸਰਬੱਤ ਦਾ ਭਲਾ ਸੰਸਥਾ ਦੇ ਬੁਲਾਰੇ ਅਮਨਜੀਤ ਸਿੰਘ ਦੀ ਆਈ ਸੀ ਡਬਲਯੂ ਸੀ ਦੇ ਕਨਵੀਨਰ ਕੇ ਕੁਮਾਰ ਨਾਲ ਹੋਈ ਟੈਲੀਫੂਨ ਵਾਰਤਾ ਤੇ ਦੱਸਿਆ ਕਿ ਅਸੀਂ ਜਲਦ ਹੀ ਭਾਰਤੀਆਂ ਨੂੰ ਇਸ ਮੌਕੇ ਦੀ ਸਹੂਲਤ ਲੈਣ ਲਈ ਭਾਰਤੀ ਦੂਤਾਵਾਸ ਦੁਬਈ ਦੇ ਸੀਨੀਅਰ ਅਫਸਰ ਨਾਲ ਇਕ ਮੀਟਿੰਗ ਕਰਾਂਗੇ ਤਾਂ ਜੋ ਭਾਰਤੀਆਂ ਲੋਕ ਇਸ ਅਵਸਰ ਤੋਂ ਲਾਭ ਲੈ ਸਕਣ।

No comments: