ਮੁੰਬਈ 20 ਨਵੰਬਰ (ਪੀ. ਐਮ. ਆਈ.):- 26
ਨਵੰਬਰ 2008 'ਚ ਹੋਏ ਮੁੰਬਈ ਅੱਤਵਾਦੀ ਹਮਲਿਆਂ ਦਾ ਇਕੋ ਇਕ ਜੀਵਤ ਦੋਸ਼ੀ ਅਜਮਲ ਆਮਿਰ
ਕਸਾਬ ਨੂੰ ਬੁੱਧਵਾਰ ਨੂੰ ਸਵੇਰੇ 7.30 ਵਜੇ ਫਾਂਸੀ ਦੇ ਦਿੱਤੀ ਗਈ। ਫਾਂਸੀ ਤੋਂ ਬਾਅਦ
ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਗੱਲ ਦੀ ਪੁਸ਼ਟੀ ਮਹਾਰਾਸ਼ਟਰ ਦੇ ਗ੍ਰਹਿ
ਮੰਤਰੀ ਆਰ. ਆਰ. ਪਾਟਿਲ ਨੇ ਕੀਤੀ ਹੈ। ਇਸ ਤੋਂ ਪਹਿਲਾਂ ਕਸਾਬ ਦੀ ਰਹਿਮ ਪਟੀਸ਼ਨ ਨੂੰ
ਰਾਸ਼ਟਰਪਤੀ ਨੇ ਖਾਰਿਜ ਕਰ ਦਿੱਤਾ ਸੀ।
ਕਸਾਬ
ਨੂੰ ਬਹੁਤ ਹੀ ਗੁਪਤ ਢੰਗ ਨਾਲ ਮੁੰਬਈ ਦੀ ਆਰਥਰ ਰੋਡ ਤੋਂ ਪੁਣੇ ਦੀ ਕਵਾਇਤ ਜੇਲ 'ਚ
ਸ਼ਿਫਟ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀਆਂ ਸਿਰਫ ਦੋ ਹੀ ਜੇਲਾਂ 'ਚ
ਫਾਂਸੀ ਦੀ ਵਿਵਸਥਾ ਹੈ ਜਿਸ 'ਚ ਇਕ ਪੁਣੇ ਦੀ ਯਰਵਦਾ ਜੇਲ ਅਤੇ ਦੂਜੀ ਨਾਗਪੁਰ ਦੀ ਜੇਲ
ਹੈ।
ਪੀੜਤਾਂ ਨੂੰ ਸ਼ਰਧਾਂਜਲੀ
ਮਹਾਂਰਾਸ਼ਟਰ
ਦੇ ਗ੍ਰਹਿ ਮੰਤਰੀ ਪਾਟਿਲ ਨੇ ਕਸਾਬ ਨੂੰ ਫਾਂਸੀ ਦਿੱਤੇ ਜਾਣ ਦੀ ਪੁਸ਼ਟੀ ਕਰਨ ਦੇ
ਨਾਲ-ਨਾਲ ਕਿਹਾ ਕਿ ਪੂਰੀ ਪ੍ਰਕਿਰਿਆ ਤੋਂ ਬਾਅਦ ਤੋਂ ਬਾਅਦ ਹੀ ਫਾਂਸੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਫਾਂਸੀ 26/11 ਅੱਤਵਾਦੀ ਹਮਲਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਹੈ।
ਪਾਕਿਸਤਾਨ ਨੇ ਨਹੀਂ ਕੀਤੀ ਕਸਾਬ ਦੀ ਮ੍ਰਿਤਕ ਦੇਹ ਦੀ ਮੰਗ
ਭਾਰਤ
ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਕਸਾਬ ਦੀ ਫਾਂਸੀ ਦੀ ਪੁਸ਼ਟੀ ਕਰਦੇ
ਹੋਏ ਦੱਸਿਆ ਹੈ ਕਿ ਪਾਕਿਸਤਾਨ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਪਰ ਪਾਕਿਸਤਾਨ
ਵੱਲੋਂ ਕਸਾਬ ਦੀ ਮ੍ਰਿਤਕ ਦੇਹ ਦੀ ਮੰਗ ਨਹੀਂ ਕੀਤੀ ਗਈ ਹੈ। ਸ਼ਿੰਦੇ ਨੇ ਇਹ ਵੀ ਕਿਹਾ
ਕਿ ਕਸਾਬ ਦੀ ਫਾਂਸੀ ਬਾਰੇ ਉਸ ਦੇ ਪਰਿਵਾਰ ਨੂੰ ਵੀ ਦੱਸ ਦਿੱਤਾ ਗਿਆ ਹੈ।
No comments:
Post a Comment