jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 21 November 2012

8 ਕਰੋੜ ਦੇ ਘਪਲੇ ਸਬੰਧੀ ਅਧਿਕਾਰੀ ਤੇ ਠੇਕੇਦਾਰਾਂ ਵਿਰੁੱਧ ਮੁਕੱਦਮਾ ਦਰਜ

www.sabblok.blogspot.com


ਇੱਕ ਕਾਰਜਕਾਰੀ ਇੰਜਨੀਅਰ ਤੇ ਇੱਕ ਠੇਕੇਦਾਰ ਗਿਰਫਤਾਰ

ਬਠਿੰਡਾ/21 ਨਵੰਬਰ/ ਬੀ ਐਸ ਭੁੱਲਰ


        ਵਿਜੀਲੈਂਸ ਬਿਓਰੋ ਬਠਿੰਡਾ ਨੇ ਬਠਿੰਡਾ ਵਿਕਾਸ ਅਥਾਰਿਟੀ ਦੇ ਚੀਫ਼ ਇੰਜਨੀਅਰ ਤੋਂ ਲੈ ਕੇ ਜੂਨੀਅਰ ਇੰਜਨੀਅਰਾਂ ਅਤੇ ਕੁਝ ਉਹਨਾਂ ਠੇਕੇਦਾਰਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 409, 467, 468, 471, 120 ਬੀ ਅਤੇ ਭ੍ਰਿਸਟਾਚਾਰ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅੱਜ ਇੱਕ ਕਾਰਜਕਾਰੀ ਇੰਜਨੀਅਰ ਤੇ ਇੱਕ ਠੇਕੇਦਾਰ ਨੂੰ ਗਿਰਫਤਾਰ ਕਰ ਲਿਆ, ਜਿਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਵੱਖ ਵੱਖ ਮੰਡੀਆਂ ’ਚ ਕਰਵਾਏ ਬਿਜਲੀ ਦੇ ਕੰਮਾਂ ਦੇ ਮਾਧਿਅਮ ਰਾਹੀਂ ਸਰਕਾਰੀ ਖਜ਼ਾਨੇ ਨੂੰ 8 ਕਰੋੜ ਦਾ ਚੂਨਾ ਲਾਇਆ ਸੀ।

        ਇੱਥੇ ਇਹ ਜਿਕਰਯੋਗ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੌੜ ਮੰਡੀ, ਮਾਨਸਾ ਅਤੇ ਬੁਢਲਾਡਾ ਦੀਆਂ ਗਲੀਆਂ ਤੇ ਸੜਕਾਂ ਨੂੰ ਜਗਮਗ ਕਰਵਾਉਣ ਦੇ ਇਰਾਦੇ ਨਾਲ ਪੰਜਾਬ ਸਰਕਾਰ ਨੇ ਬਠਿੰਡਾ ਵਿਕਾਸ ਅਥਾਰਿਟੀ ਦੇ ਮਾਧਿਅਮ ਰਾਹੀਂ 13 ਕਰੋੜ 7 ਲੱਖ  34 ਹਜਾਰ  462 ਰੁਪਏ ਦੇ ਕੰਮ ਕਰਵਾਏ ਸਨ। ਇਹ ਯਕੀਨੀ ਬਣਾਉਣ ਲਈ ਕਿ ਬਿਜਲੀ ਦੇ ਇਹ ਕੰਮ ਮਿਥੇ ਸਮੇਂ ਵਿੱਚ ਪੂਰੇ ਹੋਣ ਤੋਂ ਇਲਾਵਾ ਮਿਆਰ ਪੱਖੋਂ ਵੀ ਮਿਸਾਲੀ ਹੋਣ, ਸਰਕਾਰ ਨੇ ਨਿਗਰਾਨੀ ਵਾਸਤੇ ਡਿਪਟੀ ਕਮਿਸਨਰ ਤੋਂ ਲੈ ਕੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਵਿਸੇਸ਼ ਜੁਮੇਵਾਰੀਆਂ ਸੌਪੀਆਂ ਸਨ।

        ਸਿਵਲ ਅਤੇ ਪੁਲਿਸ ਅਫ਼ਸਰਾਂ ਦੀ ਨਿਗਰਾਨੀ ਦੇ ਬਾਵਜੂਦ ਸੜਕਾਂ ਤੇ ਗਲੀਆਂ ਨੂੰ ਜਗਮਗ ਕਰਾਉਣ ਦੀ ਇਹ ਯੋਜਨਾ ਮਿਆਰ ਦੇ ਪੱਖ ਤੋਂ ਅੱਤ ਦਰਜੇ ਦੀ ਨਾਕਸ ਹੋਣ ਦੀਆਂ ਸਿਕਾਇਤਾਂ ਮਿਲਣ ਤੇ ਦੁਬਾਰਾ ਸੱਤ੍ਹਾ ਵਿੱਚ ਆਈ ਬਾਦਲ ਸਰਕਾਰ ਨੇ ਪੜਤਾਲ ਲਈ ਇਹ ਮਾਮਲਾ ਵਿਜੀਲੈਂਸ ਬਿਓਰੋ ਨੂੰ ਸੌਂਪ ਦਿੱਤਾ। ਜੁਲਾਈ ਮਹੀਨੇ ਵਿੱਚ ਹੋਈ ਜਾਂਚ ਤੋਂ ਜਦ ਇਹ ਸਪਸਟ ਹੋ ਗਿਆ, ਕਿ 13 ਕਰੋੜ ਰੁਪਏ ਤੋਂ ਵੀ ਵੱਧ ਦੇ ਬਿਜਲੀ ਦੇ ਜਿਹਨਾਂ ਕੰਮਾਂ ਨੂੰ ਮੁਕੰਮਲ ਹੋਏ ਦਿਖਾਇਆ ਗਿਐ, ਉਹਨਾਂ ਵਿੱਚੋਂ ਜੇ ਕਈ ਹੋਂਦ ਵਿੱਚ ਹੀ ਨਹੀਂ ਤਾਂ ਕੁਝ ਅਜਿਹੇ ਵੀ ਹਨ, ਜਿਹਨਾਂ ਲਈ ਵਰਤੇ ਮਟੀਰੀਅਲ ਦਾ ਭਾਅ ਦਰਸਾਏ ਤੋਂ ਕਿਤੇ ਘੱਟ ਹੈ। ਇੱਥੇ ਹੀ ਬੱਸ ਨਹੀਂ ਬਲਕਿ ਬਹੁਤ ਹੀ ਸਸਤੇ ਰੇਟ ਤੇ ਖਰੀਦੇ ਸਮਾਨ ਬਦਲੇ ਸਰਕਾਰੀ ਖਜ਼ਾਨੇ ਚੋਂ ਅਸਲ ਨਾਲੋਂ ਕਈ ਗੁਣਾਂ ਵੱਧ ਵਸੂਲੀਆਂ ਹਾਸਲ ਕਰਕੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੇ ਆਪਣੀਆਂ ਜੇਬਾਂ ਭਾਰੀ ਕਰ ਲਈਆਂ ਸਨ। ਬਿਓਰੋ ਦੇ ਚੀਫ਼ ਡਾਇਰੈਕਟਰ ਸ੍ਰੀ ਸੁਰੇਸ ਅਰੋੜਾ ਦੇ ਹੁਕਮ ਤੇ ਵਿਜੀਲੈਂਸ ਦੀ ਬਠਿੰਡਾ ਰੇਂਜ ਨੇ ਅੱਜ ਮੁਕੱਦਮਾ ਦਰਜ ਕਰ ਲਿਆ।

        ਸੰਪਰਕ ਕਰਨ ਤੇ ਇਸ ਮਾਮਲੇ ਦੀ ਪੁਸਟੀ ਕਰਦਿਆਂ ਬਿਓਰੋ ਦੇ ਐਸ ਐਸ ਪੀ ਸ੍ਰੀ ਸੁਖਦੇਵ ਸਿੰਘ ਚਹਿਲ ਨੇ ਦੱਸਿਆ ਕਿ ਜਿਹਨਾਂ 11 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਐ, ਉਹਨਾਂ ਵਿੱਚ ਬਠਿੰਡਾ ਵਿਕਾਸ ਅਥਾਰਿਟੀ ਦੇ ਚੀਫ਼ ਇੰਜਨੀਅਰ ਤ੍ਰਿਲੋਚਨ ਸਿੰਘ, ਨਿਗਰਾਨ ਇੰਜਨੀਅਰ ਪਰਮਜੀਤ ਸਿੰਘ, ਕਾਰਜਕਾਰੀ ਇੰਜਨੀਅਰ ਚੰਚਲ ਰਾਮ, ਐਸ ਡੀ ਓ ਹਰਵਿੰਦਰ ਸਿੰਘ ਭੁੱਲਰ ਤੇ ਸੁਮੇਸ ਕੌਸਲ, ਜੂਨੀਅਰ ਇੰਜਨੀਅਰ ਜਸਵੀਰ ਸਿੰਘ ਸਵਰਨਜੀਤ ਸਿੰਘ ਗੁਰਦੀਪ ਸਿੰਘ, ਲੇਖਾ ਅਫ਼ਸਰ ਅਮਿੱਤ ਗਰਗ, ਠੇਕੇਦਾਰ ਪਵਨ ਕੁਮਾਰ ਸਿੰਗਲਾ ਕੁਲਵੀਰ ਸਿੰਘ ਸਾਹਨੀ ਅਤੇ ਭੂਸਣ ਠੁਕਰਾਲ ਸਾਮਲ ਹਨ।

        ਸ੍ਰੀ ਚਹਿਲ ਨੇ ਦੱਸਿਆ ਕਿ ਤਫ਼ਤੀਸ ਦਾ ਭਾਵੇਂ ਜਾਰੀ ਹੈ, ਪਰ ਹੁਣ ਤੱਕ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ 8 ਕਰੋੜ ਰੁਪਏ ਦਾ ਘਪਲਾ ਬੇਨਕਾਬ ਹੋ ਚੁੱਕਾ ਹੈ, ਉਹਨਾਂ ਦੱਸਿਆ ਕਿ ਕਾਰਜਕਾਰੀ ਇੰਜਨੀਅਰ ਚੰਚਲ ਕੁਮਾਰ ਅਤੇ ਠੇਕੇਦਾਰ ਪਵਨ ਕੁਮਾਰ ਸਿੰਗਲਾ ਨੂੰ ਅੱਜ ਗਿਰਫਤਾਰ ਕਰ ਲਿਆ, ਜਦ ਕਿ ਬਾਕੀ ਕਥਿਤ ਦੋਸੀਆਂ ਨੂੰ ਕਾਬੂ ਕਰਨ ਦੇ ਯਤਨ ਜਾਰੀ ਹਨ। 
 

No comments: