jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 23 November 2012

ਨਵੇਂ ਬਣਾਏ ਗਏ ਡਿਸਪੋਜ਼ਲ ਪੁਆਇੰਟ ਨੂੰ ਚਾਲੂ ਕਰਨ ਸਮੇਂ ਵਾਪਰਿਆ ਭਿਆਨਕ ਹਾਦਸਾ ਗੈਸ ਚੜਨ ਕਾਰਨ ਖੂਹੀ 'ਚ ਵੜੇ ਦੋ ਸੀਵਰਮੈਨਾਂ ਦੀ ਮੌਤ, ਦੋ ਹੋਰ ਬੇਹੋਸ਼ ਹੋਏ,--------- ਸੀਵਰਮੈਨਾਂ ਨੇ ਆਪ ਹੀ ਕੱਢੀਆਂ ਖੂਹੀ ਵਿੱਚੋਂ ਸਾਥੀਆਂ ਦੀ ਲਾਸ਼ਾਂ

www.sabblok.blogspot.com

ਸੀਵਰਮੈਨਾਂ ਕੋਲ ਗੈਸ ਮਾਸਕ ਜਾਂ ਹੋਰ ਕਈ ਪ੍ਰਬੰਧ ਨਹੀਂ, ਦੇਰੀ ਨਾਲ ਪੁਹੰਚਿਆ ਪ੍ਰਸਾਸ਼ਨ ਮੂਕ ਦਰਸ਼ਕ ਬਣਿਆ
ਬਰਨਾਲਾ, 22 ਨਵੰਬਰ (ਜਗਸੀਰ ਸਿੰਘ ਸੰਧੂ) : ਸਥਾਨਿਕ ਰਾਹੀ ਬਸਤੀ ਵਿੱਚ ਟਿਊਬਵੈਲ ਨੰਬਰ 6 'ਤੇ ਨਵੇਂ ਬਣੇ ਸੀਵਰੇਜ ਡਿਸ਼ਪੋ

ਜਲ ਪੁਆਇੰਟ 'ਤੇ ਖੂਹ ਵਿੱਚ ਪਲੱਗ ਨੂੰ ਖੋਲਣ ਗਏ ਦੋ ਸੀਵਰਮੈਨਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਦੋ ਸੀਵਰਮੈਨ ਗੈਸ ਚੜਨ ਕਾਰਨ ਬੇਹੋਸ਼ ਹੋ ਗਏ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਟਿਊਬਵੈਲ ਨੰਬਰ ਛੇ 'ਤੇ ਨਵੇਂ ਬਣਾਏ ਗਏ ਡਿਸਪੋਜ਼ਲ ਪੁਆਇੰਟ ਨੂੰ ਚਾਲੂ ਕੀਤਾ ਜਾ ਰਿਹਾ ਤਾਂ ਤਿੰਨ ਸੀਵਰਮੈਨ ਟਿੰਕੂ (22) ਪੁੱਤਰ ਪੱਪੂ ਰਾਮ, ਰਾਮੇਸ਼ ਕੁਮਾਰ ਮਾਲੀ (29) ਅਤੇ ਰਾਜੇਸ਼ ਕੁਮਾਰ ਖੂਹ ਵਿੱਚ ਪਲੱਗ ਤੋੜਨ (ਖੋਲਣ) ਉੱਤਰ ਗਏ, ਪਰ ਉਹਨਾਂ ਵੱਲੋਂ ਜਿਉਂ ਹੀ ਪੱਲਗ ਤੋੜਿਆ ਗਿਆ ਤਾਂ ਇੱਕ ਦਮ ਹੀ ਗੈਸ ਚੜ੍ਹਨ ਨਾਲ ਤਿੰਨੇ ਜਣੇ ਤਾਂ ਖੂਹ ਦੇ ਵਿੱਚ ਜਾ ਡਿੱਗੇ। ਇਸ ਮੌਕੇ ਨੇੜੇ ਦੇ ਲੋਕਾਂ ਵੱਲੋਂ ਰਾਜੇਸ ਕੁਮਾਰ ਨੂੰ ਤਾਂ ਤੁਰੰਤ ਬਾਹਰ ਕੱਢ ਲਿਆ ਗਿਆ, ਪਰ ਟਿੰਕੂ ਅਤੇ ਰਾਮੇਸ਼ ਮਾਲੀ ਖੂਹ ਦੇ ਵਿੱਚ ਜਾ ਡਿੱਗੇ। ਲੋਕਾਂ ਵੱਲੋਂ ਖੂਹ 'ਚੋਂ ਕੱਢੇ ਰਾਜੇਸ਼ ਕੁਮਾਰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਆਪਣੇ ਤੌਰ 'ਤੇ ਸੀਵਰਮੈਨਾਂ ਵੱਲੋਂ ਖੂਹ ਵਿੱਚ ਡਿੱਗੇ ਆਪਣੇ ਸਾਥੀ ਟਿੰਕੂ ਅਤੇ ਰਾਮੇਸ਼ ਮਾਲੀ ਨੂੰ ਕੱਢਣ ਲਈ ਇੱਕ ਨੌਜਵਾਨ ਸੀਵਰਮੈਨ ਵਿੱਕੀ ਨੂੰ ਪੌੜੀ ਰਾਹੀਂ ਖੂਹ ਵਿੱਚ ਉਤਾਰਿਆ ਗਿਆ ਤਾਂ ਥੋੜਾ ਥੱਲੇ ਜਾਂਦਿਆਂ ਹੀ ਉਹ ਵੀ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਿਆ, ਜਿਸਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਪੁਹੰਚਾਇਆ ਗਿਆ। ਇਥੇ ਇਹ ਵੀ ਵਰਨਣਯੋਗ ਹੈ ਕਿ ਇਹਨਾਂ ਸੀਵਰਮੈਨਾਂ ਕੋਲ ਕੋਈ ਵੀ ਗੈਸ ਮਾਸਕ ਜਾਂ ਹੋਰ ਪ੍ਰਬੰਧ ਨਹੀਂ ਸੀ। ਇਹ ਹਾਦਸਾ ਦੁਪਿਹਰ ਬਾਅਦ ਤਕਰੀਬਨ ਡੇਢ ਵਜੇ ਵਾਪਰਿਆ, ਪਰ ਪ੍ਰਸਾਸਨਿਕ ਅਧਿਕਾਰੀ ਢਾਈ ਵਜੇ ਤੋਂ ਬਾਅਦ ਹੀ ਹਾਦਸੇ ਵਾਲੀ ਥਾਂ 'ਤੇ ਪੁਹੰਚੇ। ਜਿਕਰਯੋਗ ਹੈ ਕਿ ਐਸ. ਡੀ. ਕਾਲਜ ਵਾਲੇ ਫਾਟਕ ਨੇੜੇ ਬਣਿਆ ਸੀਵਰੇਜ ਡਿਸ਼ਪੋਜ਼ਲ ਫਲਾਈ ਉਵਰ ਦੇ ਥੱਲੇ ਆ ਜਾਣ ਕਰਕੇ ਇਥੇ ਨਵਾਂ ਡਿਪੋਜ਼ਲ ਲਾਇਆ ਗਿਆ ਹੈ, ਜਿਸ ਦਾ ਰਾਹੀ ਬਸਤੀ ਦੇ ਵਸਨੀਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਸ ਵਾਰਡ ਦੇ ਕੌਂਸਲਰ ਧਰਮ ਸਿੰਘ ਫੌਜੀ ਦੇ ਵਿਰੋਧ ਦੇ ਬਾਵਜੂਦ ਵੀ ਇਥੇ ਡਿਪੋਜ਼ਲ ਲਗਾ ਦਿੱਤਾ ਗਿਆ। ਸੀਵਰਮੈਨਾਂ ਦੇ ਹੈਡ ਮਦਨ ਲਾਲ ਮੱਦੀ ਨੇ ਇਸ ਮੌਕੇ ਦੱਸਿਆ ਕਿ ਜਦੋਂ ਕਿਸੇ ਸੀਵਰੇਜ ਖੂਹੀ ਦਾ ਪਲੱਗ ਤੋੜਿਆ ਜਾਂਦਾ ਹੈ ਤਾਂ ਐਸ. ਡੀ. ਓ. ਜਾਂ ਜੇ. ਈ. ਦਾ ਮੌਕੇ 'ਤੇ ਹਾਜਰ ਹੋਣਾ ਲਾਜ਼ਮੀ ਹੁੰਦਾ ਹੈ, ਪਰ ਪਤਾ ਲੱਗਿਆ ਹੈ ਕਿ ਇਥੇ ਕੋਈ ਵੀ ਅਧਿਕਾਰੀ ਮੌਕੇ 'ਤੇ ਮੌਜੂਦ ਨਹੀਂ ਸੀ। ਇਹ ਹਾਦਸਾ ਵਾਪਰੇ ਤੋਂ ਕਰੀਬ ਇੱਕ ਘੰਟਾ ਬਾਅਦ ਜਦੋਂ ਐਸ. ਡੀ. ਓ ਅਮਰਜੀਤ ਸਿੰਘ ਮੌਕੇ 'ਤੇ ਪੁਹੰਚਿਆ ਤਾਂ ਗੁਸਾਏ ਹੋਏ ਲੋਕਾਂ ਵੱਲੋਂ ਉਸਦੀ ਵੀ ਮਾਰਕੁੱਟ ਕੀਤੀ ਗਈ। ਇਸ ਉਪਰੰਤ ਏ. ਡੀ. ਸੀ. ਜੋਰਾ ਸਿੰਘ ਥਿੰਦ, ਐਸ. ਪੀ. (ਐਚ) ਵਿਪੁਨ ਚੌਧਰੀ ਅਤੇ ਡੀ. ਐਸ. ਪੀ. ਹਰਮੀਕ ਸਿੰਘ ਦਿਉਲ ਵੀ ਮੌਕੇ 'ਤੇ ਪੁਹੰਚ ਗਏ। ਇਹ ਪ੍ਰਸਾਸਨਿਕ ਅਧਿਕਾਰੀ ਵੀ ਇਥੇ ਪੁਹੰਚ ਕੇ ਮੂਕ ਦਰਸ਼ਕ ਹੀ ਬਣੇ ਰਹੇ, ਜਦਕਿ ਪੁਲਸ ਪ੍ਰਸਾਸ਼ਨ ਖੁਹ ਵਿੱਚ ਡਿੱਗੇ ਸੀਵਰਮੈਨਾਂ ਨੂੰ ਕੱਢਣ ਲਈ ਕੋਈ ਯਤਨ ਕਰਨ ਦੀ ਬਿਜਾਏ ਉਥੇ ਇੱਕਠੇ ਹੋਏ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਕਰਨ ਵਿੱਚ ਹੀ ਲੱਗਿਆ ਰਿਹਾ। ਸੀਵਰਮੈਨਾਂ ਵੱਲੋਂ ਆਪਣੇ ਸਾਥੀਆਂ ਨੂੰ ਖੂਹ ਵਿੱਚੋਂ ਕੱਢਣ ਲਈ ਕੀਤੀ ਜਾ ਰਹੀ ਜਦੋਜਹਿਦ ਨੂੰ ਕਰੀਬ ਇੱਕ ਘੰਟਾ ਦੇਖਣ ਉਪਰੰਤ ਜ਼ਿਲ੍ਹਾਪ੍ਰਸਾਸ਼ਨ ਵੱਲੋਂ ਏਅਰ ਫੋਰਸ ਨੂੰ ਸੂਚਿਤ ਕੀਤਾ ਗਿਆ। ਦੂਸਰੇ ਪਾਸ ਜਦੋਂ ਸੀਵਰਮੈਨਾਂ ਨੂੰ ਆਪਣੇ ਸਾਥੀਆਂ ਦੇ ਜਿੰਦਾ ਨਿਕਲਣ ਦੀ ਉਮੀਦ ਖਤਮ ਹੋ ਗਈ ਅਤੇ ਪ੍ਰਸਾਸ਼ਨ ਵੱਲੋਂ ਿ ਕੋਈ ਸਹਾਇਤਾ ਮਿਲਣ ਦੀ ਉਮੀਦ ਨਜਰ ਨਾ ਆਈ ਤਾਂ ਸੀਵਰਮੈਨਾਂ ਵੱਲੋਂ ਹੀ ਦੇਸੀ ਤਰੀਕੇ ਇੱਕ ਰੱਸੇ ਨਾਲ ਇੱਟਾਂ ਬੰਨ ਕੇ ਅਤੇ ਬਾਂਸ ਨਾਲ ਕੁੰਡਾ ਬੰਨ ਕੇ ਆਪਣੇ ਸਾਥੀਆਂ ਦੀ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ। ਜਦੋਂ ਤੱਕ ਏਅਰ ਫੋਰਸ ਦੇ ਕੁਝ ਕਰਮਚਾਰੀ ਇਥੇ ਪਹੁੰਚੇ, ਉਦੋਂ ਤੱਕ ਦੋਵਾਂ ਮ੍ਰਿਤਕ ਸੀਵਰਮੈਨਾਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਸਾਥੀਆਂ ਵੱਲੋਂ ਕੱਢਿਆ ਜਾ ਚੁੱਕਾ ਸੀ। ਦੂਸਰੇ ਪਾਸੇ ਪਤਾ ਲੱਗਿਆ ਹੈ ਕਿ ਬੇਹੋਸ ਹੋਏ ਸੀਵਰਮੈਨ ਵਿੱਕੀ ਦੀ ਹਾਲਤ ਨਾਜੁਕ ਨੂੰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਦੇ ਡਾਗਟਰਾਂ ਵੱਲੋਂ ਉਸਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਉਪਰੰਤ ਗੁਸਾਏ ਹੋਏ ਸੀਵਰਮੈਨਾਂ ਅਤੇ ਸਫਾਈ ਕਰਮਚਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਅਤੇ ਮ੍ਰਿਤਕ ਸੀਵਰਮੈਨਾਂ ਦੇ ਪਰਵਾਰਾਂ ਨੂੰ 10‑10 ਲੱਖ ਰੁਪਏ ਮੁਆਵਜਾ ਦੇਣ ਅਤੇ ਪਰਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖਦਿਆਂ ਐਲਾਨ ਕਰ ਦਿੱਤਾ ਕਿ ਮੰਗਾਂ ਮੰਨੇ ਜਾਣ ਤੱਕ ਉਹ ਮ੍ਰਿਤਕ ਸੀਵਰਮੈਨਾਂ ਦਾ ਸੰਸਕਾਰ ਨਹੀਂ ਕਰਨਗੇ। ਜਿਕਰਯੋਗ ਹੈ ਇਹ ਮ੍ਰਿਤਕ ਸੀਵਰਮੈਨ ਕੰਟਰੈਕਟ ਮੁਲਾਜ਼ਮ ਸਨ ਅਤੇ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਕੰਮ ਕਰ ਰਹੇ ਸਨ। ਇਥੇ ਇਹ ਵੀ ਵਰਨਣਯੋਗ ਹੈ ਪਿਛਲੇ ਸਮੇਂ ਦੌਰਾਨ ਬਰਨਾਲਾ ਵਿਖੇ ਤਿੰਨ ਸੀਵਰਮੈਨਾਂ ਦੀ ਗੈਸ ਚੜ੍ਹਨ ਨਾਲ ਮੌਤ ਹੋ ਚੁੱਕੀ ਹੈ ਅਤੇ ਪ੍ਰਸਾਸ਼ਨ ਵੱਲੋਂ ਇਹਨਾਂ ਮ੍ਰਿਤਕ ਸੀਵਰਮੈਨਾਂ ਦੇ ਪਰਵਾਰ ਨਾਲ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਨੂੰ ਦੇਖਦਿਆਂ ਸੀਵਰਮੈਨਾਂ ਦੇ ਆਗੂਆਂ ਵੱਲੋਂ ਮੰਗਾਂ ਤੁਰੰਤ ਮੰਨਣ ਲਈ ਸਖਤ ਰੁਖ ਅਪਣਾਇਆ

No comments: