www.sabblok.blogspot.com
ਮਲੌਦ, 25 ਨਵੰਬਰ ( ਬਲਜਿੰਦਰਪਾਲ ਸਿੰਘ ) : ਰੇਡੀਓ ਦਿਲ ਆਪਣਾ ਪੰਜਾਬੀ ਵੱਲੋਂ ਲੱਚਰ
ਗਾਇਕੀ ਵਿਰੁੱਧ ਆਰੰਭੇ ਸੰਘਰਸ਼ ਤਹਿਤ ਜਾਰੀ ਸਮੂਹ ਪੰਜਾਬੀਆਂ ਨੂੰ ਬੇਨਤੀਆਂ ਰੂਪੀ ਪੋਸਟਰ
ਅੱਜ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ. ਜਗਦੇਵ ਸਿੰਘ ਜੱਸੋਵਾਲ, ਪ੍ਰਸਿੱਧ
ਵਿਅੰਗਕਾਰ ਸ੍ਰੀ ਕੇ. ਐਲ. ਗਰਗ, ਬਾਲ ਲੇਖਕ ਸ੍ਰੀ ਮਨਮੋਹਨ ਸਿੰਘ ਦਾਊਂ, ਪ੍ਰੋ.ਹਮਦਰਦਵੀਰ
ਨੌਸ਼ਹਿਰਵੀ, ਜੈਵਿਕ ਖੇਤੀ ਮਿਸ਼ਨ ਦੇ ਮੁਖੀ ਜਸਬੀਰ ਸਿੰਘ ਘੁਲਾਲ, ਪ੍ਰੋ. ਪ੍ਰਮਿੰਦਰ
ਸਿੰਘ ਬੈਨੀਪਾਲ ਅਤੇ ਹੋਰ ਬਹੁਤ ਸਾਰੇ ਲੇਖਕਾਂ ਨੂੰ ਅੱਜ ਇੱਕ ਸਾਹਿਤਕ ਸਮਾਗਮ ਦੌਰਾਨ
'ਲੋਕ ਰੰਗ' ਮੈਗਜ਼ੀਨ ਦੇ ਸੰਪਾਦਕ ਗੁਰਦੀਪ ਸਿੰਘ ਮੰਡਾਹਰ, ਚਮਕੌਰ ਸਿੰਘ ਗੋਰੀਆ ਘਣਗਸ ਨੇ
ਭੇਂਟ ਕੀਤਾ । ਪੋਸਟਰ ਪੜ•ਨ ਤੋਂ ਬਾਅਦ ਸ. ਜੱਸੋਵਾਲ ਨੇ ਕਿਹਾ ਕਿ ਦਿਲ ਆਪਣਾ ਪੰਜਾਬੀ
ਰੇਡੀਓ ਵੱਲੋ ਇਹ ਜੋ ਉਪਰਾਲਾ ਕੀਤਾ ਗਿਆ ਹੈ ਉਸ ਦੀ ਜਿੰਨ•ੀ ਵੀ ਸ਼ਲਾਘਾ ਕੀਤੀ ਜਾਵੇ
ਉਨ•ੀ ਥੋੜ•ੀ ਹੈ। ਇਹ ਬੇਨਤੀਆਂ ਰੂਪੀ ਪੋਸਟਰ ਪੰਜਾਬ ਦੇ ਘਰ ਘਰ ਵਿੱਚ ਪਹੁੰਚਣਾ ਚਾਹੀਦਾ
ਹੈ। ਸ੍ਰੀ ਗਰਗ, ਸ੍ਰੀ ਦਾਊਂ, ਪ੍ਰੋ. ਨੌਸ਼ਹਿਰਵੀ ਅਤੇ ਸ੍ਰੀ ਬੈਨੀਪਾਲ ਨੇ ਪੋਸਟਰ ਦੇ
ਲੇਖਕ ਮਨਦੀਪ ਖੁਰਮੀ ਅਤੇ ਪ੍ਰਕਾਸ਼ਕ ਹਰਜੋਤ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ
ਇਸ ਤਰਾਂ ਦੇ ਪੋਸਟਰ ਛਾਪਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਸਮਾਜ ਨੂੰ ਲੱਚਰ ਗਾਇਕੀ
ਵਿਰੁੱਧ ਜਾਗਰੂਕ ਕਰਨ ਲਈ ਰੇਡੀਓ ਦਿਲ ਆਪਣਾ ਪੰਜਾਬੀ ਨੇ ਜੋ ਮੁਹਿੰਮ ਆਰੰਭ ਕੀਤੀ ਹੈ ਉਸ
ਵਿੱਚ ਸਾਰੇ ਪੰਜਾਬੀਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਗੁਰਦੀਪ ਸਿੰਘ ਮੰਡਾਹਰ
ਨੇ ਕਿਹਾ ਕਿ ਪੰਜਾਬ ਦੇ ਲੱਚਰ ਗੀਤ ਲਿਖਣ ਵਾਲਿਆਂ ਨੂੰ ਗੀਤਕਾਰ ਸੁਰਜੀਤ ਸੰਧੂ ਅਜੀਤਵਾਲ
(ਆਸਟਰੇਲੀਆ) ਤੋਂ ਸੇਧ ਲੈਣੀ ਚਾਹੀਦੀ ਹੈ ਜਿਸਨੇ ਕਦੇ ਵੀ ਅਜਿਹਾ ਗੀਤ ਨਹੀਂ ਲਿਖਿਆ
ਜਿਸਨੂੰ ਪਰਿਵਾਰ ਵਿੱਚ ਬੈਠ ਕੇ ਨਾ ਸੁਣਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ,
ਬਲਬੀਰ ਸਿੰਘ ਬੱਬੀ ਤੱਖਰਾਂ, ਹਰਜਿੰਦਰਪਾਲ ਸਿੰਘ, ਲਖਵੀਰ ਸਿੰਘ ਬਲਾਲਾ, ਸੂਰੀਆ ਕਾਂਤ
ਵਰਮਾ, ਸੁਖਵਿੰਦਰ ਪਦਮਾ, ਮਾ.ਪੁਖਰਾਜ ਸਿੰਘ ਘੁਲਾਲ ਆਦਿ ਵੀ ਹਾਜਿਰ ਸਨ।
No comments:
Post a Comment