ਸੁਨੀਤਾ ਤੇ ਸਹਿਯੋਗੀ ਪੁੱਜੇ ਧਰਤੀ 'ਤੇ
ਅਲਮਾਟੀ/ਹਿਊਸਟਨ 20 ਨਵੰਬਰ (ਪੀ. ਐਮ. ਆਈ.):- ਭਾਰਤੀ
ਮੂਲ ਦੀ ਰਿਕਾਰਡਧਾਰਕ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਦੋ
ਸਹਿਯੋਗੀ ਫਲਾਈਟ ਇੰਜੀਨੀਅਰ ਯੂਰੀ ਮਾਲੇਨ ਚੇਂਕੋ ਅਤੇ ਅਕੀ ਹੋਸ਼ਿਦੇ ਚਾਰ ਮਹੀਨਿਆਂ ਤਕ
ਪੁਲਾੜ ਵਿਚ ਰਹਿਣ ਪਿੱਛੋਂ ਸੋਮਵਾਰ ਰਾਜ਼ੀ ਖੁਸ਼ੀ ਧਰਤੀ 'ਤੇ ਪਰਤ ਆਏ।
ਕੇਂਦਰੀ
ਕਜ਼ਾਕਿਸਤਾਨ ਦੀ ਜ਼ਮੀਨ 'ਤੇ ਇਨ੍ਹਾਂ ਪੁਲਾੜ ਯਾਤਰੀਆਂ ਨੇ ਆਪਣੇ ਕਦਮ ਰੱਖੇ। ਇਸ ਤੋਂ
ਪਹਿਲਾਂ ਤਿੰਨਾਂ ਨੂੰ ਪੁਲਾੜ ਸਟੇਸ਼ਨ ਵਿਖੇ ਉਨ੍ਹਾਂ ਦੇ ਸਹਿਯੋਗੀਆਂ ਕੇਵਿਨ ਫੋਰਡ,
ਏਵਗੇਨੀ ਤਾਰੇਕਿਨ ਅਤੇ ਓਲੇਗ ਨੋਵਿਤਸਕਾਈ ਨੇ ਵਿਦਾਇਗੀ ਦਿੱਤੀ। ਤਿੰਨੋਂ ਪੁਲਾੜ ਯਾਤਰੀ
ਭਾਰਤੀ ਸਮੇਂ ਮੁਤਾਬਕ 7.26 ਵਜੇ ਅਰਕਾਲਯਕ ਸ਼ਹਿਰ ਪੁੱਜੇ।
|
No comments:
Post a Comment