ਨਵੀਂ ਦਿੱਲੀ 20 ਨਵੰਬਰ (ਪੀ. ਐਮ. ਆਈ.):- ਭਾਰਤ
ਦੀ ਇੰਗਲੈਂਡ ਵਿਰੁੱਧ ਅਹਿਮਦਾਬਦ ਵਿਚ ਪਹਿਲੇ ਟੈਸਟ ਵਿਚ 9 ਵਿਕਟਾਂ ਦੀ ਜਿੱਤ ਵਿਚ
ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਤੇ ਲੈਫਟ ਆਰਮ ਸਪਿਨਰ
ਪ੍ਰਗਿਆਨ ਓਝਾ ਨੇ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਲੰਬੀ ਛਲਾਂਗ ਲਗਾਈ ਹੈ। ਪੁਜਾਰਾ
ਬੱਲੇਬਾਜ਼ੀ ਰੈਂਕਿੰਗ ਵਿਚ 36 ਸਥਾਨਾਂ ਦੀ ਲੰਬੀ ਛਲਾਂਗ ਨਾਲ 24ਵੇਂ ਸਥਾਨ 'ਤੇ ਪਹੁੰਚ
ਗਿਆ ਹੈ ਜਿਹੜੀ ਉਸਦੇ ਕੈਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹੈ। ਮੈਚ ਵਿਚ ਕੁਲ 9 ਵਿਕਟਾਂ
ਹਾਸਲ ਕਰਨ ਵਾਲਾ ਓਝਾ ਅੱਠ ਸਥਾਨਾਂ ਦੀ ਲੰਬੀ ਛਲਾਂਗ ਨਾਲ ਚੋਟੀ ਪੰਜ ਵਿਚ ਪਹੁੰਚ ਕੇ
ਦੇਸ਼ ਦਾ ਨੰਬਰ ਇਕ ਗੇਂਦਬਾਜ਼ ਬਣ ਗਿਆ ਹੈ। ਓਝਾ ਦੀ ਗੇਂਦਬਾਜ਼ੀ ਰੇਂਟਿੰਗ ਹੁਣ 764 ਹੋ
ਗਈ ਹੈ ।
|
No comments:
Post a Comment