ਜਲੰਧਰ 8 ਨਵੰਬਰ (ਪੀ. ਐਮ. ਆਈ.) :- ਮਿਸ਼ਨ
2014 ਦੇ ਨਾਲ ਦੇਸ਼ ਦੀ ਵਾਗਡੋਰ ਸੰਭਾਲਣ ਲਈ ਸੱਤਾ ਵਿਚ ਆਉਣ ਦੀ ਤਿਆਰੀ ਕਰ ਰਹੀ ਭਾਜਪਾ
ਦੀ ਹਾਲਾਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਵੱਖ-ਵੱਖ ਧਿਰਾਂ ਵਿਚ ਵੰਡੀ ਭਾਜਪਾ ਅੰਦਰ
ਕਲੇਸ਼ ਵੱਧ ਰਿਹਾ ਹੈ। ਜਿਸ ਦੇ ਪਿਛੇ ਹੈ ਭਾਜਪਾ 'ਤੇ ਮਜ਼ਬੂਤ ਪਕੜ ਲਈ ਕਿਸੇ ਤਾਕਤਵਰ
ਕਮਾਂਡਰ ਦੀ ਘਾਟ। ਭਾਜਪਾ ਨੇ ਕਈ ਸਾਲਾਂ ਤਕ ਸੰਘਰਸ਼ ਕਰਨ ਤੋਂ ਬਾਅਦ ਕੇਂਦਰ ਵਿਚ ਪਹਿਲੀ
ਵਾਰ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਭਾਜਪਾ ਦੇ ਸਹਿਯੋਗੀਆਂ ਨਾਲ ਸਰਕਾਰ ਬਣੀ । ਇਸ
ਦਾ ਸਿੱਧਾ ਇਕ ਕਾਰਨ ਸੀ 1995 ਵਿਚ ਮੁੰਬਈ ਵਿਚ ਇਕ ਬੈਠਕ ਦੌਰਾਨ ਅਟਲ ਬਿਹਾਰੀ ਵਾਜਪਾਈ
ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕਰਾਰ ਦਿੱਤਾ ਜਾਣਾ। ਇਕ ਕਮਾਂਡਰ ਦੇ ਹੇਠਾਂ
ਪੂਰੀ ਪਾਰਟੀ ਨੇ ਕੰਮ ਕੀਤਾ ਅਤੇ ਸਰਕਾਰ ਬਣਾ ਲਈ ਗਈ।
ਹੁਣ
ਦੇਸ਼ ਵਿਚ ਭਾਜਪਾ ਦੇ ਹਾਲਾਤ ਕੁਝ ਵੱਖਰੇ ਹਨ। ਹੁਣ ਪਾਰਟੀ ਕੋਲ ਹਰ ਤੀਜਾ ਨੇਤਾ ਪ੍ਰਧਾਨ
ਮੰਤਰੀ ਅਹੁਦੇ ਦਾ ਦਾਅਵੇਦਾਰ ਹੈ। ਲਾਲ ਕ੍ਰਿਸ਼ਨ ਅਡਵਾਨੀ ਦੀ ਜਿੱਥੇ ਪ੍ਰਧਾਨ ਮੰਤਰੀ
ਬਣਨ ਦੀ ਇੱਛਾ ਅਧੂਰੀ ਹੈ, ਉੱਥੇ ਹੀ ਇਸ ਲਾਈਨ ਵਿਚ ਅਰੁਣ ਜੇਤਲੀ, ਸੁਸ਼ਮਾ ਸਵਰਾਜ ਵੀ
ਪਿੱਛੇ ਨਹੀਂ ਹੈ ਅਤੇ ਆਪਣੀਆਂ-ਆਪਣੀਆਂ ਗੋਟੀਆਂ ਫਿੱਟ ਕਰਨ ਵਿਚ ਲੱਗੇ ਹੋਏ ਹਨ। ਇਸੇ ਦੌੜ
ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੀ ਲੱਗੇ ਹਨ। ਜਦਕਿ ਪ੍ਰਧਾਨ ਨਿਤਿਨ
ਗਡਕਰੀ ਪਾਰਟੀ ਦੇ ਅੰਦਰ ਦੀ ਸਿਆਸਤ ਤੋਂ ਹੀ ਨਹੀਂ ਉੱਭਰ ਰਹੇ ਹਨ। ਕਿਸੇ ਇਕ ਨੇਤਾ ਦੀ
ਸਰਪ੍ਰਸਤੀ ਹੇਠ ਜਿੱਤ ਲਈ ਕੰਮ ਕਰਨ ਦੀ ਬਜਾਏ ਸਾਰੇ ਨੇਤਾ ਆਪਣੇ ਆਪਣੇ ਪੱਧਰ 'ਤੇ ਦੌੜ
ਰਹੇ ਹਨ। ਜਿਸ ਕਾਰਨ ਪਾਰਟੀ ਦੇ ਅੰਦਰ ਦਾ ਵਰਕਰ ਵੀ ਵੰਡਿਆ ਜਾ ਰਿਹਾ ਹੈ। ਬੇਸ਼ਕ ਗਡਕਰੀ
ਨੇ ਕੁਝ ਕੋਸ਼ਿਸ਼ ਕਰਨ ਦਾ ਉਤਸ਼ਾਹ ਦਿਖਾਇਆ ਪਰ ਉਨ੍ਹਾਂ ਨੂੰ ਵੀ ਘਰ ਵਿਚ ਹੀ ਘੇਰ ਲਿਆ
ਗਿਆ। ਦੂਜੇ
ਪਾਸੇ ਕਾਂਗਰਸ ਆਏ ਦਿਨ ਕਿਸੇ ਨਾ ਕਿਸੇ ਘਪਲੇ ਨੂੰ ਲੈ ਕੇ ਆਪਣੀ ਸਫਾਈ ਦਿੰਦੀ ਜਾਂ ਸਮਾਜ
ਸੇਵਕ ਅਰਵਿੰਦ ਕੇਜਰੀਵਾਲ ਦੇ ਹੱਥੋਂ ਜਲੀਲ ਹੁੰਦੀ ਦੇਖੀ ਜਾ ਰਹੀ ਹੋਵੇ ਪਰ ਫਿਰ ਵੀ
ਪਾਰਟੀ ਵਿਚ ਧਿਰਬਾਜ਼ੀ ਕਿਤੇ ਨਹੀਂ ਹੈ। ਇਸ ਦੇ ਪਿਛੇ ਕਾਰਨ ਹੈ, ਇਕ ਮਜ਼ਬੂਤ ਕਮਾਂਡਰ
ਸੋਨੀਆ ਗਾਂਧੀ, ਜਿਨ੍ਹਾਂ ਦੇ ਫਰਮਾਨ ਤੋਂ ਬਿਨ੍ਹਾਂ ਕੁਝ ਨਹੀਂ ਹੁੰਦਾ। ਭਾਜਪਾ
ਅਤੇ ਕਾਂਗਰਸ ਵਿਚ ਇਸ ਸਮੇਂ ਇਹੀ ਵੱਡਾ ਫਰਕ ਹੈ ਕਿ ਭਾਜਪਾ ਨੂੰ ਇਕ ਸ਼ੱਕ ਦੇ ਹੇਠਾਂ
ਲਿਆ ਕੇ ਮਜ਼ਬੂਤ ਕਰਨ ਵਾਲੇ ਨੇਤਾ ਖੁਦ ਹੀ ਕੁਰਸੀ ਦੀ ਦੌੜ ਵਿਚ ਲੱਗੇ ਹਨ। ਭਾਜਪਾ 'ਤੇ
ਕੁਝ ਪਾਬੰਦੀ ਲਗਾਉਣ ਵਾਲੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਵੀ
ਪਾਰਟੀ ਦੀ ਇਸ ਹਾਲਤ ਅਤੇ ਵਿਅਕਤੀ ਵਿਸ਼ੇਸ਼ ਦੀ ਵੱਧਦੀ ਸ਼ਾਨ 'ਤੇ ਕੁਝ ਨਿਰਾਸ਼ ਹਨ। ਕੁਝ
ਦੇਰ ਪਹਿਲਾਂ ਉਨ੍ਹਾਂ ਇਕ ਬਿਆਨ ਵਿਚ ਇਹ ਸਾਫ ਕਿਹਾ ਸੀ ਕਿ ਸੰਘ ਚਾਹੇ ਤਾਂ ਕਈ ਹੋਰ
ਭਾਜਪਾ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਸਿੱਧਾ ਇਹ ਮਤਲਬ ਲਿਆ ਗਿਆ ਕਿ
ਭਾਜਪਾ ਦੇ ਨੇਤਾ ਕੁਰਸੀ ਨੂੰ ਲੈ ਕੇ ਜਿਹੜੀ ਲੜਾਈ ਲੜ ਰਹੇ ਹਨ ਉਹ ਉਚਿਤ ਨਹੀਂ ਹੈ।
|
No comments:
Post a Comment