jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 22 November 2012

ਕਬੱਡੀ ਖਿਡਾਰੀਆਂ ਨੂੰ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਦਾ ਮੌਕਾ

ਕਬੱਡੀ ਖਿਡਾਰੀਆਂ ਨੂੰ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਦਾ ਮੌਕਾ
ਰੂਪਨਗਰ, 22 ਨਵੰਬਰ-ਮਾਂ ਖੇਡ ਕਬੱਡੀ ਨੂੰ ਦੁਨੀਆਂ ਭਰ ਵਿੱਚ ਵੱਡਾ ਸਥਾਨ ਦਿਵਾਉਣ ਅਤੇ ਕਬੱਡੀ
ਖਿਡਾਰੀਆਂ ਨੂੰ ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਕੇ ਨਵੇਂ ਕੀਰਤੀਮਾਨ ਸਥਾਪਿਤ
ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਖੇਡ ਨੀਤੀ ਤਹਿਤ ਰਾਜ ਦੇ ਖੇਡ ਵਿਭਾਗ ਰਾਹੀਂ ਰਾਜ
ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਇੱਕ ਦਸੰਬਰ ਤੋਂ 15 ਦਸੰਬਰ ਤੱਕ ਦੂਜੇ ਵਿਸ਼ਵ ਕਬੱਡੀ
ਕੱਪ-2012ਤਹਿਤ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਲੜਕੇ
ਅਤੇ  ਲੜਕੀਆਂ
ਦੀਆਂ ਕਬੱਡੀ ਟੀਮਾਂ ਹਿੱਸਾ ਲੈਣਗੀਆਂ ਅਤੇ ਉਚਪਾਏ ਦੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ।  ਰੂਪਨਗਰ
ਦੇ ਖੇਡ ਸਟੇਡੀਅਮ ਵਿਖੇ ਵੀ ਦੂਜੇ ਵਿਸ਼ਵ ਕਬੱਡੀ ਕੱਪ-2012 ਤਹਿਤ ਲੜਕੇ ਅਤੇ ਲੜਕੀਆਂ ਦੀਆਂ
ਟੀਮਾਂ ਵਿਚਕਾਰ  ਕਬੱਡੀ ਮੁਕਾਬਲੇ  ਆਯੋਜਿਤ ਕੀਤੇ ਜਾਣਗੇ। ਰੂਪਨਗਰ ਵਿਖੇ ਇਸ ਦੂਜੇ ਵਿਸ਼ਵ
ਕਬੱਡੀ ਕੱਪ ਤਹਿਤ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਬੱਡੀ ਖੇਡ ਮੁਕਾਬਲੇ
ਕਰਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਇਥੇ ਮਿੰਨੀ
ਸਕੱਤਰੇਤ ਦੇ ਕਮੇਟੀ ਰੂਮ ਵਿਖੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ
ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਇਹ ਜਾਣਕਾਰੀ ਦਿਤੀ ਅਤੇ ਅਧਿਕਾਰੀਆਂ ਨੂੰ ਦੂਜੇ ਵਿਸ਼ਵ
ਕਬੱਡੀ ਕੱਪ ਮੁਕਾਬਲੇ ਕਰਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ
ਲਈ ਆਖਿਆ। ***

*        ਡਿਪਟੀ ਕਮਿਸ਼ਨਰ ਸ਼੍ਰੀ ਅਗਰਵਾਲ ਨੇ ਕਬੱਡੀ ਮੁਕਾਬਲਿਆਂ ਸਬੰਧੀ ਕੀਤੇ ਜਾਣ ਵਾਲੇ
ਪ੍ਰਬੰਧਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਜਿਥੇ ਜ਼ਿਲ੍ਹਾ ਖੇਡ ਅਫਸਰ ਨੂੰ ਨਹਿਰੂ
ਸਟੇਡੀਅਮ ਵਿੱਚ ਲੋੜੀਂਦੀਆਂ ਸਹੂਲਤਾਂ ਅਤੇ ਲੋੜੀਂਦੇ ਸਫਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਨਾਉਣ
ਲਈ ਆਖਿਆ ਉਥੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਟਰੈਫਿਕ, ਪਾਰਕਿੰਗ, ਪਾਣੀ, ਬਿਜਲੀ ਆਦਿ
ਬਾਰੇ ਅਤੇ ਸਟਾਲਾਂ ਅਤੇ ਹੋਰਡਿੰਗਜ ਬਾਰੇ ਸਮੇਂ-ਸਿਰ ਪ੍ਰਬੰਧ ਕਰਨਾ ਯਕੀਨੀ ਬਨਾਉਣ ਲਈ
ਆਖਿਆ। ਉਨ੍ਹਾਂ ਵੱਖ-ਵੱਖ ਅਧਿਕਾਰੀਆਂ ਦੀਆਂ ਵੱਖ-ਵੱਖ ਕੰਮਾਂ ਲਈ ਬਣਾਈਆਂ ਟੀਮਾਂ ਨੂੰ
ਦਿਸ਼ਾ-ਨਿਰਦੇਸ਼ ਦਿੰਦਿਆਂ ਸਾਰੇ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜਣ ਦੀ ਹਦਾਇਤ ਕੀਤੀ ਅਤੇ
ਦੱਸਿਆ ਕਿ ਇੰਨ੍ਹਾਂ ਪ੍ਰਬੰਧਾਂ ਦੀ ਜਾਇਜਾ ਮੀਟਿੰਗ 27 ਨਵੰਬਰ 2012 ਨੂੰ  ਸਵੇਰੇ 10.00 ਵਜੇ
ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋਵੇਗੀ। *

*        ਇਸ ਮੀਟਿੰਗ ਵਿੱਚ ਸ਼੍ਰੀ ਸੁੱਚਾ ਸਿੰਘ ਮਸਤ ਵਧੀਕ ਡਿਪਟੀ ਕਮਿਸ਼ਨਰ(ਜ), ਸ਼੍ਰੀ
ਐਸ.ਪੀ.ਐਸ. ਮਰਾੜ ਵਧੀਕ ਡਿਪਟੀ ਕਮਿਸ਼੍ਰਨਰ(ਵਿਕਾਸ), ਸ਼੍ਰੀ ਰਾਵਿੰਦਰ ਕੁਮਾਰ ਐਸ.ਡੀ.ਐਮ.
ਰੂਪਨਗਰ, ਸ਼੍ਰੀ ਅਮਰਜੀਤ ਸਿੰਘ ਸਾਹੀ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਪੁਨੀਤ ਗੋਇਲ
ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਸੁਰਜੀਤ ਸਿੰਘ ਸੰਧੂ ਜ਼ਿਲ੍ਹਾ ਖੇਡ ਅਫਸਰ, ਸ਼੍ਰੀ
ਐਸ.ਐਸ.ਬੈਂਸ ਐਸ.ਪੀ (ਐਚ), ਸ਼੍ਰੀਮਤੀ ਰੁਪਿੰਦਰਪਾਲ ਕੌਰ ਜ਼ਿਲਾ ਕੰਟਰੋਲਰ ਖੁਰਾਕ ਤੇ ਸਿਵਲ
ਸਪਲਾਈ ਅਤੇ ਖਪਤਕਾਰ ਮਾਮਲੇ ਰੂਪਨਗਰ, ਸ਼੍ਰੀ ਲਖਵਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਵਿਕਾਸ ਤੇ
ਪੰਚਾਇਤ ਅਫਸਰ ਅਤੇ ਹੋਰ ਅਧਿਕਾਰੀ ਹਾਜਰ ਸਨ। 
 

No comments: