ਬੈਂਕਾਕ- 20 ਨਵੰਬਰ (ਪੀ. ਐਮ. ਆਈ.):- ਅਮਰੀਕਾ
ਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਮਯਾਂਮਾਰ ਯਾਤਰਾ ਦਾ ਬਚਾਅ ਕਰਦੇ ਹੋਏ ਕਿਹਾ ਹੈ
ਕਿ ਇਸ ਯਾਤਰਾ ਦਾ ਮਤਲਬ ਉੱਥੋਂ ਦੀ ਫੌਜੀ ਸਰਕਾਰ ਨੂੰ ਮਾਨਤਾ ਦੇਣਾ ਨਹੀਂ ਹੈ, ਸਗੋਂ
ਸਰਕਾਰ ਵੱਲੋਂ ਲੋਕਤੰਤਰ ਦੀ ਦਿਸ਼ਾ ਵਿਚ ਕੀਤੀ ਗਈ ਪ੍ਰਗਤੀ ਨੂੰ ਮਾਨਤਾ ਦੇਣਾ ਹੈ।
ਓਬਾਮਾ
ਨੇ ਕਿਹਾ, ''ਇਹ ਬਰਮਾ ਦੀ ਸਰਕਾਰ ਨੂੰ ਮਾਨਤਾ ਦੇਣਾ ਨਹੀਂ ਹੈ, ਸਗੋਂ ਪਿਛਲੇ ਢਾਈ ਸਾਲ
ਵਿਚ ਇੱਥੇ ਦੀ ਸਰਕਾਰ ਨੇ ਲੋਕਤੰਤਰ ਦੀ ਸਥਾਪਨਾ ਦੀ ਦਿਸ਼ਾ ਵਿਚ ਜੋ ਪ੍ਰਗਤੀ ਕੀਤੀ ਹੈ,
ਉਸ ਨੂੰ ਮਾਨਤਾ ਦੇਣਾ ਹੈ।''
ਓਬਾਮਾ
ਮਯਾਂਮਾਰ ਦੀ ਯਾਤਰਾ ਕਰਨ ਵਾਲੇ ਹੁਣ ਤੱਕ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ ਅਤੇ
ਉਨ੍ਹਾਂ ਦੀ ਮਯਾਂਮਾਰ ਯਾਤਰਾ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਦੱਖਣ ਏਸ਼ੀਆਈ ਦੇਸ਼
ਦੀ ਫੌਜੀ ਸਰਕਾਰ ਨੇ ਲੋਕਤੰਤਰਿਕ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਓਬਾਮਾ
ਨੇ ਇਹ ਵੀ ਕਿਹਾ ਕਿ ਮਯਾਂਮਾਰ ਦੀ ਯਾਤਰਾ ਕਰਨ ਦਾ ਉਨ੍ਹਾਂ ਦਾ ਫੈਸਲਾ ਦੇਸ਼ ਦੀ
ਲੋਕਤੰਤਰ ਸਮਰਥਕ ਨੇਤਾ ਆਂਗ ਸਾਂਗ ਸੂ ਕੀ ਨਾਲ ਹੋਈ ਵਾਰਤਾ ਤੋਂ ਪ੍ਰੇਰਿਤ ਹੈ, ਜਿਨ੍ਹਾਂ
ਦੀ ਉਨ੍ਹਾਂ ਨਾਲ ਸਤੰਬਰ ਵਿਚ ਵਾਈਟ ਹਾਊਸ ਵਿਚ ਮੁਲਾਕਾਤ ਹੋਈ ਸੀ।
|
No comments:
Post a Comment