ਦੀਵਾਲੀ ਨਾਲ ਜੁੜਿਆ ਹੈ ਸ਼ਾਹਰੁਖ ਦਾ ਖਾਸ ਰਿਸ਼ਤਾ
ਮੁੰਬਈ(PTI)—ਬਾਲੀਵੁੱਡ
ਦੇ ਬਾਦਸ਼ਾਹ ਖਾਨ ਸ਼ਾਹਰੁਖ ਖਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ 'ਤੇ ਧਮਾਕਾ ਕਰਨ
ਵਾਲੇ ਹਨ। ਯਸ਼ ਚੋਪੜਾ ਵਲੋਂ ਨਿਰਦੇਸ਼ਿਤ ਸ਼ਾਹਰੁਖ ਦੀ ਫਿਲਮ 'ਜਬ ਤਕ ਹੈ ਜਾਨ' ਤੋਂ
ਦਰਸ਼ਕਾਂ ਨੇ ਕਾਫੀ ਉਮੀਦਾਂ ਲਗਾ ਰੱਖੀਆਂ ਹਨ ਜੋ ਕਿ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋ
ਰਹੀ ਹੈ।
ਸ਼ਾਹਰੁਖ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ
ਦੀਵਾਲੀ ਨੂੰ ਫਿਲਮਾਂ ਲਈ ਬੁਕ ਕਰ ਰੱਖਿਆ ਹੈ। ਇਸ ਤਰ੍ਹਾਂ ਇਸ ਤਿਉਹਾਰ ਨਾਲ ਸ਼ਾਹਰੁਖ ਦਾ
ਖਾਸ ਰਿਸ਼ਤਾ ਜੁੜਿਆ ਹੋਇਆ ਹੈ। 'ਬਾਜ਼ੀਗਰ', 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ', 'ਦਿਲ
ਤੋ ਪਾਗਲ ਹੈ', 'ਕੁਛ-ਕੁਛ ਹੋਤਾ ਹੈ', 'ਮੁਹੱਬਤੇਂ', 'ਰਾ-ਵਨ' ਆਦਿ ਫਿਲਮਾਂ ਦੀਵਾਲੀ
ਮੌਕੇ ਹੀ ਰਿਲੀਜ਼ ਹੋਈਆਂ ਸਨ ਅਤੇ ਇਨ੍ਹਾਂ ਫਿਲਮਾਂ ਨੇ ਕਾਫੀ ਕਮਾਈ ਕੀਤੀ ਸੀ।
ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਦੀਵਾਲੀ ਦੇ
ਤਿਉਹਾਰ ਨੇ ਹੀ ਸ਼ਾਹਰੁਖ ਦੇ ਕੈਰੀਅਰ 'ਚ ਚਾਰ ਚੰਨ ਲਗਾਏ ਹੋਏ ਹਨ। ਹੁਣ ਇਸ ਸਾਲ ਆਉਣ
ਵਾਲੀ ਫਿਲਮ 'ਜਬ ਤਕ ਹੈ ਜਾਨ' ਚ ਸ਼ਾਹਰੁਖ ਇਕ ਫੌਜੀ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ
ਦੇ ਫੈਨਜ਼ ਬੇਸਬਰੀ ਨਾਲ ਇਸ ਫਿਲਮ ਦੀ ਉਡੀਕ ਕਰ ਰਹੇ ਹਨ।
No comments:
Post a Comment