ਮੁੰਬਈ
8 ਨਵੰਬਰ (ਪੀ. ਐਮ. ਆਈ.) :- ਇੰਗਲੈਂਡ ਦੇ ਹੱਥੋਂ ਪਿਛਲੇ ਸਾਲ ਟੈਸਟ ਰੈਂਕਿੰਗ 'ਚ
ਆਪਣਾ ਨੰਬਰ ਇਕ ਦਾ ਤਾਜ ਗੁਆ ਚੁੱਕੀ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ
ਕਿਹਾ ਹੈ ਕਿ ਕ੍ਰਿਕਟ ਦੇ ਇਸ ਫਾਰਮੈਟ 'ਚ ਇਕ ਵਾਰ ਫਿਰ ਚੋਟੀ 'ਤੇ ਪਹੁੰਚਣ ਦੀ ਟੀਮ
ਇੰਡੀਆ ਦੀ ਕੋਸ਼ਿਸ਼ ਜਾਰੀ ਹੈ। ਧੋਨੀ ਨੇ ਕਿਹਾ ਕਿ ਸਾਡੀ ਨੰਬਰ ਇਕ 'ਤੇ ਪਹੁੰਚਣ ਦੀ
ਯੋਜਨਾ ਹਮੇਸ਼ਾ ਜਾਰੀ ਰਹਿੰਦੀ ਹੈ। ਅਸੀਂ ਕ੍ਰਿਕਟ ਦੇ ਕਿਸੇ ਵੀ ਫਾਰਮੈਟ 'ਚ ਖੇਡੀਏ ਅਸੀਂ
ਸਾਰਿਆਂ 'ਚ ਨੰਬਰ ਇਕ ਬਨਣਾ ਚਾਹੁੰਦੇ ਹਾਂ ਤੇ ਇਹ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ
ਹੈ। ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਉਨ੍ਹਾਂ ਨੂੰ ਇੰਗਲੈਂਡ ਵਿਰੁੱਧ ਲੜੀ ਦਾ
ਬੇਤਾਬੀ ਨਾਲ ਇੰਤਜ਼ਾਰ ਹੈ। ਧੋਨੀ ਨੇ ਕਿਹਾ ਕਿ ਜੇ ਤੁਸੀਂ ਦੇਖੋ ਤਾਂ ਇੰਗਲੈਂਡ ਦੀ ਪੂਰੀ
ਟੀਮ ਕਾਫੀ ਵਧੀਆ ਹੈ ਪਰ ਸਾਡੇ ਲਈ ਅਜਿਹੇ 'ਚ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਕਮਜ਼ੋਰੀਆਂ
ਤੋਂ ਸਬਕ ਲੈ ਕੇ ਮਜ਼ਬੂਤੀ ਨਾਲ ਵਿਰੋਧੀ ਟੀਮ ਦਾ ਸਾਹਮਣਾ ਕਰੀਏ।
|
No comments:
Post a Comment