ਵਾਸ਼ਿੰਗਟਨ 16
ਨਵੰਬਰ (ਪੀ. ਐਮ. ਆਈ.) ਖੋਜਕਰਤਾਵਾਂ ਨੂੰ ਮੰਗਲ ਗ੍ਰਹਿ 'ਤੇ ਉੱਚਿਤ ਗਰਮ ਪਾਣੀ ਹੋਣ ਦੇ
ਸਬੂਤ ਮਿਲੇ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਲਾਲ ਗ੍ਰਹਿ 'ਤੇ ਕਦੇ ਜੀਵਨ ਰਿਹਾ ਹੋ
ਸਕਦਾ ਹੈ। ਲੀਸੇਸਟਰ ਯੂਨੀਵਰਸਿਟੀ ਅਤੇ ਓਪਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮੰਗਲ 'ਤੇ
ਪਾਣੀ ਹੋਣ ਦੇ ਸਬੂਤਾਂ ਦਾ ਅਧਿਐਨ ਕੀਤਾ, ਜਿਸ ਵਿਚ ਪਤਾ ਲੱਗਾ ਕਿ ਇਸ ਗ੍ਰਹਿ 'ਤੇ
ਹਾਈਡ੍ਰੋਥਰਮਲ ਤਰੇੜਾਂ ਦੇ ਅਸਰ ਕਾਰਨ ਹੋ ਸਕਦਾ ਹੈ ਕਿ ਇੱਥੇ ਸੂਖਮਜੀਵਾਂ ਲਈ ਰਿਹਾਇਸ਼ੀ
ਮਾਹੌਲ ਵੀ ਰਿਹਾ ਹੋ ਸਕਦਾ ਹੈ। ਅਧਿਐਨ ਵਿਚ ਕਿਹਾ ਗਿਆ ਕਿ ਲਾਲ ਗ੍ਰਹਿ 'ਤੇ ਪਾਣੀ ਦਾ
ਤਾਪਮਾਨ 50 ਡਿਗਰੀ ਤੋਂ 150 ਡਿਗਰੀ ਸੀ ਦੇ ਵਿਚ ਸੀ। ਧਰਤੀ 'ਤੇ ਇਸ ਤਰ੍ਹਾਂ ਦੇ ਪਾਣੀ
ਵਿਚ ਸੂਖਮ ਜੀਵ ਰਹਿੰਦੇ ਹਨ। ਇਹ ਅਧਿਐਨ ਵਿਚ ਲੀਸੇਸਟਰ ਯੂਨੀਵਰਸਿਟੀ ਦੇ ਭੌਤਿਕੀ ਅਤੇ
ਖਗੋਲ ਵਿਭਾਗ ਵਿਚ ਸ਼ਕਤੀਸ਼ਾਲੀ ਸ਼ੂਖਮਦਰਸ਼ੀਆਂ ਨਾਲ ਕੀਤੇ ਗਏ ਇਕ ਅਧਿਐਨ 'ਤੇ ਅਧਾਰਿਤ
ਹੈ।
|
No comments:
Post a Comment