ਚੰਡੀਗੜ੍ਹ 20
ਨਵੰਬਰ (ਪੀ. ਐਮ. ਆਈ.):- -ਇੰਡੀਅਨ ਏਅਰਫੋਰਸ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਦੇ
ਮਾਲਕ ਤੇ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਵੀਨ ਜਿੰਦਲ ਨੂੰ ਨੋਟਿਸ ਜਾਰੀ ਕਰ ਸਕਦੀ ਹੈ।
ਨੋਟਿਸ ਚੰਡੀਗੜ੍ਹ 'ਚ ਏਅਰਫੋਰਸ ਦੇ ਏਅਰਪੋਰਟ 'ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਦੇ ਮਾਮਲੇ 'ਚ ਜਾਰੀ ਕੀਤਾ ਜਾ ਸਕਦਾ ਹੈ।ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਦੇ ਹੈਲੀਕਾਪਟਰ
ਨੇ ਸੋਮਵਾਰ ਨੂੰ ਚੰਡੀਗੜ੍ਹ ਏਅਰਫੋਰਸ ਦੇ ਟੈਕਨੀਕਲ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ
ਕੀਤੀ ਸੀ ਤੇ ਇਸ ਕਾਰਨ ਲਗਭਗ ਦੋ ਘੰਟ ਤੱਕ ਹੈਲੀਕਾਪਟਰ ਰਨ-ਵੇ 'ਤੇ ਫਸਿਆ ਰਿਹਾ। ਨਤੀਜੇ
ਵਜੋਂ ਚੰਡੀਗੜ੍ਹ ਤੋਂ ਦੇਰ ਸ਼ਾਮ ਉਡਾਨ ਭਰਨ ਵਾਲੀਆਂ ਉਡਾਨਾਂ ਰੱਦ ਹੋ ਗਈਆਂ। ਦੱਸਿਆ ਜਾ
ਰਿਹਾ ਹੈ ਕਿ ਰਨਵੇ 'ਤੇ ਹੈਲੀਕਾਪਟਰ ਦੇ ਫਸਣ ਕਾਰਨ ਏਅਰਫੋਰਸ ਤੇ ਸੈਨਾ ਦੀ ਹਵਾਈ ਸੇਵਾ
'ਚ ਵਿਘਨ ਪਿਆ। ਇਸੇ ਗੱਲ ਦੇ ਮੱਦੇਨਜ਼ਰ ਏਅਰਫੋਰਸ ਨਵੀਨ ਜਿੰਦਲ ਨੂੰ ਨੋਟਿਸ ਜਾਰੀ ਕਰਨ
'ਤੇ ਵਿਚਾਰ ਕਰ ਰਹੀ ਹੈ। ਨੋਟਿਸ ਜਾਰੀ ਕਰਨ ਦੇ ਪਿੱਛੇ ਵੱਡਾ ਕਾਰਨ ਇਹ ਵੀ ਹੈ ਕਿ
ਹੈਲੀਕਾਪਟਰ ਨੂੰ ਰਨਵੇ ਦੀ ਥਾਂ ਓਪਨ ਸਪੇਸ 'ਚ ਉਤਾਰਿਆ ਜਾ ਸਕਦਾ ਸੀ ਪਰ ਚਾਲਕ ਦਲ ਨੇ ਇਸ
ਨੂੰ ਰਨਵੇ 'ਤੇ ਹੀ ਉਤਾਰ ਦਿੱਤਾ। ਉਹ ਵੀ ਉਦੋਂ ਜਦੋਂ ਇਹ ਹੈਲੀਕਾਪਟਰ ਵ੍ਹੀਲ ਦੀ
ਸੁਵਿਧਾ ਵਾਲਾ ਨਹੀਂ ਸੀ। ਚੰਡੀਗੜ੍ਹ
ਹਵਾਈ ਅੱਡਾ ਅਹਿਮ : ਚੰਡੀਗੜ੍ਹ ਹਵਾਈ ਅੱਡਾ ਸਾਮਰਿਕ ਦ੍ਰਿਸ਼ਟੀ ਤੋਂ ਕਾਫੀ ਮਹੱਤਵਪੂਰਨ
ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਸਿਵਲ ਹਵਾਈ
ਅੱਡੇ 'ਤੇ ਨਵਾਂ ਟਰਮੀਨਲ ਬਣਨ ਦੇ ਬਾਵਜੂਦ ਇੰਟਰਨੈਸ਼ਨਲ ਫਲਾਈਟਾਂ ਉਤਾਰਣ ਦੀ ਮਨਜ਼ੂਰੀ
ਨਹੀਂ ਦਿੱਤੀ ਜਾ ਰਹੀ। ਮਾਮਲਾ ਅੱਜ ਵੀ ਰੱਖਿਆ ਮੰਤਰਾਲੇ ਦੇ ਕੋਲ ਵਿਚਾਰ ਅਧੀਨ ਹੈ ਜਦੋਂ
ਕਿ ਚੰਡੀਗੜ੍ਹ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡੇ ਦੇ ਰੂਪ 'ਚ ਐਲਾਨ ਕੀਤਾ ਜਾ
ਚੁੱਕਾ ਹੈ। ਇਸ ਦੇ ਬਾਵਜੂਦ ਕੌਮਾਂਤਰੀ ਜਹਾਜ਼ਾਂ ਨੂੰ ਚੰਡੀਗੜ੍ਹ 'ਚ ਨਹੀਂ ਉਤਰਣ ਦਿੱਤਾ
ਜਾ ਰਿਹਾ। ਅਜਿਹੇ ਨੂੰ 'ਚ ਦੋ ਘੰਟੇ ਤੱਕ ਰਨਵੇ ਬਲਾਕ ਹੋਣ ਕਾਰਨ ਏਅਰਫੋਰਸ ਹਵਾਈ ਸੇਵਾ
'ਚ ਵਿਘਨ ਪਿਆ ਜੋ ਸਾਮਰਿਕ ਦ੍ਰਿਸ਼ਟੀ ਤੋਂ ਕਾਫੀ ਸੰਵੇਦਨਸ਼ੀਲ ਮਾਮਲਾ ਹੈ। ਕਰੀਨਾ
ਕਪੂਰ ਨੂੰ ਵੀ ਹੋਈ ਪ੍ਰੇਸ਼ਾਨੀ : ਰਨਵੇ 'ਤੇ ਚੌਪਰ ਫਸੇ ਹੋਣ ਕਾਰਨ ਫਿਲਮ ਅਦਾਕਾਰਾ
ਕਰੀਨਾ ਕਪੂਰ ਨੂੰ ਵੀ ਖਾਸੀ ਪ੍ਰੇਸ਼ਾਨੀ ਹੋਈ। ਉਨ੍ਹਾਂ ਨੂੰ ਸ਼ਾਮ ਦੀ ਫਲਾਈਟ ਤੋਂ ਦਿੱਲੀ
ਰਵਾਨਾ ਹੋਣਾ ਸੀ ਪਰ ਉਡਾਨ ਸੇਵਾਵਾਂ 'ਚ ਵਿਘਨ ਪੈਣ ਕਾਰਨ ਸੜਕ ਰਸਤੇ ਤੋਂ ਜਾਣਾ ਪਿਆ।
|
No comments:
Post a Comment