ਗੁਰਦੁਆਰਿਆਂ ਵਿੱਚ ਜੋੜੇ ਚੋਰੀ ਹੋ ਜਾਂਦੇ ਹਨ- ਜਥੇਦਾਰ ਮੱਕੜ
www.sabblok.blogspot.com
ਗੁਰਦੁਆਰਿਆਂ ਵਿੱਚ ਜੋੜੇ ਚੋਰੀ ਹੋ ਜਾਂਦੇ ਹਨ, ਇਸ ਲਈ ਅਸੀਂ ਆਪਣੇ ਕਿਸੇ ਆਦਮੀ ਕੋਲ ਸੰਭਾਲ ਦਿੰਦੇ ਹਾਂ। ਇਹ ਸਬਦ ਕਿਸੇ ਆਮ ਵਿਅ
ਕਤੀ ਦੇ ਨਹੀਂ, ਸਗੋਂ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਹਨ।
ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੱਲਣ ਵਾਲੇ ਇੱਕ ਧਾਰਮਿਕ ਸਮਾਗਮ ਵਿੱਚ ਭਾਗ ਲੈਣ ਉਪਰੰਤ
ਜਦ ਜਥੇਦਾਰ ਮੱਕੜ ਆਪਣੀ ਕਾਰ ਕੋਲ ਪਹੁੰਚੇ ਤਾਂ ਇੱਕ ਪੂਰਨ ਗੁਰਸਿੱਖ ਵਿਅਕਤੀ ਨੇ ਬੈਠ ਕੇ
ਐਸ ਜੀ ਪੀ ਸੀ ਦੇ ਪ੍ਰਧਾਨ ਦੇ ਪੈਰਾਂ ਵਿੱਚ ਜੋੜੇ ਪਾਉਣ ਦੀ ਸੇਵਾ ਸੁਰੂ ਕਰ ਦਿੱਤੀ।
ਅਜਿਹੀ ਕਾਰਵਾਈ ਨੂੰ ਸਿੱਖ ਧਰਮ ਦੀ ਮਰਯਾਦਾ ਦੇ ਉਲਟ ਹੋਣ ਦੇ ਸੰਦਰਭ ਵਿੱਚ ਜਦ ਜਥੇਦਾਰ
ਮੱਕੜ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੀ ਅਮ੍ਰਿਤਧਾਰੀ ਵਿਅਕਤੀ ਤੋਂ ਪੈਰਾਂ ਵਿੱਚ
ਜੁੱਤੇ ਪਵਾਉਣੇ ਜਾਇਜ਼ ਹਨ ਤਾਂ ਉਹਨਾਂ ਕਿਹਾ ਕਿ ਗੁਰਦੁਆਰਿਆਂ ਵਿੱਚ ਜੋੜੇ ਚੋਰੀ ਹੋ
ਜਾਂਦੇ ਹਨ, ਇਸ ਲਈ ਸਾਡਾ ਕੋਈ ਵਿਅਕਤੀ ਜੋੜੇ ਸੰਭਾਲ ਕੇ ਰਖਦਾ ਹੈ ਅਤੇ ਬਾਹਰ ਆਉਣ ਤੇ
ਉਹਨਾਂ ਦੇ ਪੈਰਾਂ ਵਿੱਚ ਪਾਉਂਦਾ ਹੈ।
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਇਸ ਕਾਰਵਾਈ ਨੇ ਜਿੱਥੇ ਸਿੱਖ ਮਰਯਾਦਾ ਦੀਆਂ
ਧੱਜੀਆਂ ਉਡਾ ਕੇ ਰੱਖ ਦਿੱਤੀਆਂ ਉ¤ਥੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਦੇ
ਮੁਖੀ ਵੱਲੋਂ ਜੋੜੇ ਚੋਰੀ ਹੋਣ ਦਾ ਬਿਆਨ ਦੇ ਕੇ ਖ਼ੁਦ ਹੀ ਸਪਸਟ ਕਰ ਦਿੱਤਾ ਕਿ ਉਹਨਾਂ ਦੀ
ਅਗਵਾਈ ਵਿੱਚ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਕਿਹੋ ਜਿਹੇ ਹਨ। ਇਹ ਘਟਨਾ ਦੀ ਇਲਾਕੇ ਦੀਆਂ
ਹੱਟੀਆਂ ਭੱਠੀਆਂ ਸੱਥਾਂ ਵਿੱਚ ਪੂਰੀ ਚਰਚਾ ਛਿੜੀ ਹੋਈ ਹੈ।
No comments:
Post a Comment