ਹਯੂਸਟਨ 20
ਨਵੰਬਰ (ਪੀ. ਐਮ. ਆਈ.):- ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ
ਦੇ ਸਹਿਯੋਗੀ ਅਕੀ ਹੋਸ਼ਿਦੇ ਦੇ ਸਵਾਗਤ ਲਈ ਹਯੂਸਟਨ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੈ। ਬੋਸਟਨ
ਤੋਂ ਇੱਥੇ ਆਏ ਸੁਨੀਤਾ ਦੇ ਪਰਿਵਾਰ ਨੇ ਭਾਰਤੀ ਲੋਕਾਂ ਦਾ ਧੰਨਵਾਦ ਕੀਤਾ ਹੈ। ਵਿਲੀਅਮਜ਼
ਦੇ ਪਿਤਾ ਦੀਪਕ ਪਾਂਡਯਾ ਨੇ ਕਿਹਾ, ''ਅਸੀਂ ਖੁਸ਼ ਹਾਂ ਅਤੇ ਉਸ ਦੀ ਸਫਲ ਮੁਹਿੰਮ ਲਈ
ਪ੍ਰਮਾਤਮਾ ਦਾ ਆਭਾਰੀ ਹਾਂ। ਹੌਂਸਲਾ ਅਫਜ਼ਾਈ ਅਤੇ ਦੁਆਵਾਂ ਲਈ ਅਸੀਂ ਹਰ ਭਾਰਤੀ ਦਾ
ਸ਼ੁਕਰੀਆ ਅਦਾ ਕਰਦੇ ਹਾਂ।'' ਉਨ੍ਹਾਂ
ਕਿਹਾ, ''ਉਸ ਦੇ ਪਤੀ ਅਤੇ ਪਰਿਵਾਰ ਦੇ ਨਾਲ ਉਸ ਨੂੰ ਅਸੀਂ ਹਵਾਈ ਅੱਡੇ 'ਤੇ ਮਿਲਾਂਗੇ।
ਅਸੀਂ ਨਾਸਾ ਪੁਲਾੜ ਕੇਂਦਰ ਗਏ ਸੀ ਅਤੇ ਸੋਯੁਜ ਤੋਂ ਤਿੰਨਾਂ ਪੁਲਾੜ ਯਾਤਰੀਆਂ ਨੂੰ ਧਰਤੀ
'ਤੇ ਪਰਤਦੇ ਹੋਏ ਦੇਖਿਆ। ਸੁਨੀਤਾ ਦੀ ਸਲਾਮਤੀ ਨਾਲ ਵਾਪਸੀ ਦਾ ਗਵਾਹ ਬਣ ਕੇ ਅਸੀਂ ਕਾਫੀ
ਉਤਸ਼ਾਹਿਤ ਸੀ।'' ਜ਼ਿਕਰਯੋਗ ਹੈ ਕਿ ਪੁਲਾੜ ਵਿਚ 127 ਦਿਨ ਬਿਤਾ ਕੇ ਨਵਾਂ ਰਿਕਾਰਡ ਬਣਾਉਣ ਵਾਲੀ ਵਿਲੀਅਮਜ਼ ਕੱਲ ਹੀ ਧਰਤੀ 'ਤੇ ਪਰਤੀ ਹੈ।
|
No comments:
Post a Comment